ਜਲੰਧਰ- ਐਪਲ ਦੇ ਆਈਫੋਨ-7 ਦੀ ਵਿਕਰੀ 16 ਸਤੰਬਰ ਤੋਂ 28 ਦੇਸ਼ਾਂ 'ਚ ਸ਼ੁਰੂ ਹੋਈ ਸੀ। ਇਸ ਫੋਨ ਨੂੰ ਗਾਹਕਾਂ ਵੱਲੋਂ ਮਿਲੀ ਪ੍ਰਤੀਕਿਰਿਆ ਤੋਂ ਬਾਅਦ ਕੰਪਨੀ ਨੇ ਸ਼ਨੀਵਾਰ (24 ਸਤੰਬਰ) ਨੂੰ 30 ਹੋਰ ਦੇਸ਼ਾਂ 'ਚ ਵੀ ਇਸ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ ।
ਆਈਫੋਨ-7 ਅਤੇ 7 ਪਲੱਸ ਦੀ ਭਾਰਤ 'ਚ 7 ਅਕਤੂਬਰ ਤੋਂ ਵਿਕਰੀ ਸ਼ੁਰੂ ਹੋਵੇਗੀ । ਐਪਲ ਇਸ ਦੇ ਨਾਲ ਹੀ 'ਐਪਲ ਵਾਚ ਸੀਰੀਜ਼ 2' ਅਤੇ 'ਐਪਲ ਵਾਚ ਐਡੀਸ਼ਨ' ਵੀ ਇਕੱਠੇ 20 ਦੇਸ਼ਾਂ 'ਚ ਸ਼ਨੀਵਾਰ ਨੂੰ ਲਾਂਚ ਕੀਤਾ।
ਉਥੇ ਹੀ, ਐਪਲ ਦੀਆਂ ਘੜੀਆਂ ਦੀ ਨਵੀਂ ਲੜੀ 'ਐਪਲ ਵਾਚ ਸੀਰੀਜ਼ 2 ਹਰਮੇਸ' ਸ਼ਨੀਵਾਰ ਨੂੰ 18 ਦੇਸ਼ਾਂ 'ਚ ਪਹਿਲੀ ਵਾਰ ਲਾਂਚ ਕੀਤੀ ਗਈ।
volkswagen beetle ਨੇ ਕੀਤਾ ਕਮਾਲ, ਬਣਿਆ ਨਵਾਂ ਵਰਲਡ ਲੈਂਡ ਸਪੀਡ ਰਿਕਾਰਡ
NEXT STORY