ਜਲੰਧਰ- ਸੈਮਸੰਗ ਗਲੈਸਕੀ ਐੱਸ 8 29 ਮਾਰਚ ਨੂੰ ਲਾਂਚ ਹੋਣ ਵਾਲਾ ਹੈ। ਇਕ ਆਫੀਸ਼ੀਅਲ ਲੀਕ ਦੇ ਮੁਤਾਬਕ ਇਹ ਚੀਨ ਅਤੇ ਕੋਰੀਆਈ ਮਾਰਕੀਟਸ 'ਚ 128ਜੀਬੀ ਵੇਰਿਅੰਟ 'ਚ ਲਾਂਚ ਕੀਤਾ ਜਾਵੇਗਾ। ਭਾਰਤ ਸਮੇਤ ਏਸ਼ੀਆ ਬਾਜ਼ਾਰਾਂ 'ਚ ਇਹ ਫੋਨ 64ਜੀਬੀ ਅਤੇ 128ਜੀਬੀ ਵੇਰਿਅੰਟ ਨਾਲ ਲਾਂਚ ਕੀਤਾ ਜਾਵੇਗਾ।
ਸੈਮਸੰਗ ਗਲੈਕਸੀ ਐੱਸ 8 ਦੀ ਕੀਮਤ -
ਸੈਮਸੰਗ ਗਲੈਕਸੀ ਐੱਸ 8 6ਜੀਬੀ ਵੇਰਿਅੰਟ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ। 6ਜੀਬੀ ਰੈਮ ਮਾਲ ਗਲੈਕਸੀ ਐੱਸ 8 ਦੇ 64ਜੀਬੀ ਮਾਡਲ ਦੀ ਕੀਮਤ 6088 ਚੀਨੀ ਯੂਆਨ ਦੇ ਕਰੀਬ 59,000 ਰੁਪਏ ਹੋਵੇਗੀ। ਇਸ ਫੋਨ ਦੇ 4ਜੀਬੀ ਵੇਰਿਅੰਟ ਦੀ ਕੀਮਤ ਕੀ ਹੋਵੇਗੀ, ਇਸ ਦੀ ਜੀਣਕਾਰੀ ਫਿਲਹਾਲ ਨਹੀਂ ਮਿਲ ਪਾਈ ਹੈ।
ਗੂਗਲ ਪਿਕਸਲ ਅਤੇ ਆਈਫੋਨ 7 ਤੋਂ ਸਸਤਾ ਹੋਵੇਗਾ ਗਲੈਕਸੀ ਐੱਸ 8 -
ਜ਼ਿਕਰਯੋਗ ਹੈ ਕਿ ਗਲੈਕਸੀ ਐੱਸ 8, ਗਲੈਕਸੀ ਐੱਸ7 ਦੇ ਮੁਕਾਬਲੇ ਜ਼ਿਆਦਾ ਮਹਿੰਗਾ ਹੈ ਪਰ ਜੇਕਰ ਅਸੀਂ ਗੂਗਲ ਪਿਕਸਲ ਅਤੇ ਆਈਫੋਨ 7 ਦੇ 128ਜੀਬੀ ਮਾਡਲ ਦੀ ਕੀਮਤ 'ਤੇ ਗੌਰ ਕਰੀਏ ਤਾਂ ਗਲੈਕਸੀ ਐੱਸ 8 ਇਨ੍ਹਾਂ ਦੋਵੇਂ ਫੋਨਜ਼ ਤੋਂ ਸਸਤਾ ਹੈ। ਗੂਗਲ ਪਿਕਸਲ ਦਾ 128ਜੀਬੀ ਵੇਰਿਅੰਟ 66,000 ਰੁਪਏ ਦਾ ਹੈ। ਆਈਫੋਨ 7 ਦਾ128ਜੀਬੀ ਵੇਰਿਅੰਟ 65,000 ਰੁਪਏ ਹੈ, ਜਦ ਕਿ ਗਲੈਕਸੀ ਐੱਸ 8 ਦੀ ਆਫੀਸ਼ੀਅਲ ਕੀਮਤ ਹੀ ਇਸ ਗੱਲ 'ਤੇ ਜ਼ਿਆਦਾ ਰੋਸ਼ਨੀ ਪਾਵੇਗੀ। ਸੈਮਸੰਗ ਨੇ ਗਲੈਕਸੀ ਐੱਸ 8 ਦੇ ਡਿਜ਼ਾਈ੍ਵ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਬਿਹਤਰ ਕੀਤਾ ਹੈ। ਇਸ 'ਚ ਕਵਰਡ ਸੁਪਰ ਐਮੋਲੇਡ ਡਿਸਪਲੇ ਦਿੱਤਾ ਗਿਆ ਹੋਵੇਗਾ। ਨਾਲ ਹੀ ਫੋਨ ਦੀ ਮੇਨ ਸਕਰੀਨ 'ਤੇ ਦਿੱਤੇ ਬਟਨ ਨੂੰ ਵੀ ਹਟਾ ਦਿੱਤਾ ਗਿਆ ਹੈ।
ਅਸੂਸ ਦੇ ਇਸ ਨਵੇਂ ਸਮਾਰਟਫੋਨ 'ਚ ਹੈ 5000mAh ਦੀ ਬੈਟਰੀ ਅਤੇ 13MP ਦਾ ਰਿਅਰ ਕੈਮਰਾ, ਭਾਰਤ 'ਚ ਲਾਂਚ
NEXT STORY