ਜਲੰਧਰ— ਨਵੇਂ ਆਈਫੋਨ 'ਚ ਕਿਹੜੇ ਫੀਚਰਜ਼ ਹੋਣਗੇ ਇਸ ਬਾਰੇ ਸ਼ਾਇਦ ਕੋਈ ਨਹੀਂ ਜਾਣਦਾ ਪਰ ਐਪਲ ਦੇ ਸੀ.ਈ.ਓ. ਮੁਤਾਬਕ ਅਗਲੇ ਆਈਫੋਨ 'ਚ ਅਜਿਹੀ ਇਨੋਵੇਸ਼ਨ ਹੋਵੇਗੀ ਜਿਸ ਬਾਰੇ ਤੁਹਾਨੂੰ ਪਤਾ ਵੀ ਨਹੀਂ ਹੋਵੇਗਾ ਕਿ ਇਸ ਦੀ ਲੋੜ ਹੈ।
ਟਿਮ ਕੁਕ ਨੇ ਸੀ.ਐੱਨ.ਬੀ.ਸੀ. ਦੇ jim Cramer ਨੂੰ ਦੱਸਿਆ ਕਿ ਅਸੀਂ ਨਵੇਂ ਆਈਫੋਨਸ 'ਚ ਗ੍ਰੇਟ ਇਨੋਵੇਸ਼ਨ ਕੀਤੀ ਹੈ ਜਿਸ ਨਾਲ ਆਈਫੋਨ ਯੂਜ਼ਰ ਅਤੇ ਹੋਰ ਲੋਕ ਆਪਣੇ ਆਈਫੋਨ ਨੂੰ ਨਵੇਂ ਆਈਫੋਨ ਨਾਲ ਅਪਗ੍ਰੇਡ ਕਰਨਾ ਚਾਹਾਂਗੇ। ਟਿਮ ਕੁਟ ਨੇ ਕਿਹਾ ਕਿ ਅਸੀਂ ਅਜਿਹੀ ਚੀਜ਼ ਦੇਣ ਵਾਲੇ ਹਾਂ ਜਿਸ ਤੋਂ ਬਿਨਾਂ ਤੁਸੀਂ ਰਹਿ ਨਹੀਂ ਸਕੋਗੇ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਐਪਲ ਦੇ ਨਵੇਂ ਆਈਫੋਨਸ 'ਚ ਕਿਹੜੇ ਇਨੋਵੇਸ਼ਨ ਦੇਖਣ ਨੂੰ ਮਿਲਣਗੇ।
ਅਫਵਾਹਾਂ ਮੁਤਾਬਕ ਆਈਫੋਨ 7 'ਚ ਨਵਾਂ ਹੋਮ ਬਟਨ ਡਿਜ਼ਾਈਨ, ਡਿਊਲ ਕੈਮਰਾ ਲੈਂਜ਼, ਪਹਿਲਾਂ ਨਾਲੋਂ ਤੇਜ਼ ਪ੍ਰੋਸੈਸਰ ਅਤੇ ਵਾਟਰਪਰੂਫ ਦੀ ਸੁਵਿਧਾ ਹੋਵੇਗੀ।
ਇਕ ਵਾਰ ਚਾਰਜ ਹੋ ਕੇ 183 ਕਿਲੋਮੀਟਰ ਤੱਕ ਚੱਲੇਗੀ BMW ਦੀ ਇਹ ਕਾਰ (ਤਸਵੀਰਾਂ)
NEXT STORY