ਜਲੰਧਰ— ਆਨਲਾਈਨ ਸ਼ਾਪਿੰਗ ਕਰਨ ਵਾਲਿਆਂ ਲਈ ਇਹ ਖੁਸ਼ਖਬਰੀ ਹੈ ਕਿ ਮੋਬਾਇਲ ਪੇਮੈਂਟਸ ਅਤੇ ਈ-ਕਾਮਰਸ ਕੰਪਨੀ ਪੇਟੀਐਮ 18 ਜਨਵਰੀ ਤੋਂ 22 ਜਨਵਰੀ ਤੱਕ ਸਮਾਰਟਫੋਨ, ਟੈਬਲੇਟ, ਗੇਮਿੰਗ ਕੰਸੋਲ, ਲੈਪਟਾਪ ਦੇ ਨਾਲ ਹੋਰ ਇਲੈਕਟ੍ਰੋਨਿਕਸ ਡਿਵਾਈਸ 'ਤੇ ਕਈ ਆਫਰਸ ਦੀ ਪੇਸ਼ਕਸ਼ ਕਰ ਰਹੀ ਹੈ। ਈ-ਕਾਮਰਸ ਸਾਈਟ ਪੇਟੀਐਮ ਐਪ ਰਾਹੀਂ ਤੁਸੀਂ ਖਰੀਦਾਰੀ 'ਤੇ ਢੇਰ ਸਾਰੀ ਛੋਟ ਅਤੇ ਕੈਸ਼ ਬੈਕ ਆਫਰ ਪਾ ਸਕਦੇ ਹੋ। ਇਸ ਆਫਰ ਦਾ ਮੁੱਖ ਆਕਰਸ਼ਣ ਐਪਲ iPhone 6s ਅਤੇ ਨੈਕਸਸ 5X ਦੇ ਲੇਟੈਸਟ ਸਮਾਰਟਫੋਨ 'ਤੇ ਕੈਸ਼ਬੈਕ ਆਫਰਸ ਹਨ। ਕਿਸੇ ਇਕ ਖਰੀਦਾਰੀ 'ਤੇ ਜ਼ਿਆਦਾ ਤੋਂ ਜ਼ਿਆਦਾ 9,999 ਰੁਪਏ ਤੱਕ ਦਾ ਕੈਸ਼ਬੈਕ ਪਾਇਆ ਜਾ ਸਕਦਾ ਹੈ। ਅੱਗੇ ਅਸੀਂ ਪੇਟੀਐਮ ਵੱਲੋਂ ਦਿੱਤੀਆਂ ਜਾ ਰਹੀਆਂ ਅਜਿਹੀਆਂ ਹੀ 10 ਬਿਹਤਰੀਨ ਡੀਲ ਦਾ ਜ਼ਿਕਰ ਕੀਤਾ ਹੈ।
Apple iPhone 6s:
ਭਾਰਤ 'ਚ ਐਪਲ Apple iPhone 6s 62,000 ਰੁਪਏ 'ਚ ਲਾਂਚ ਹੋਇਆ ਸੀ ਪਰ ਕੁਝ ਹੀ ਮਹੀਨਿਆਂ 'ਚ ਫੋਨ ਦੀ ਕੀਮਤ 'ਚ ਭਾਰੀ ਕਟੌਤੀ ਦੇਖਣ ਨੂੰ ਮਿਲੀ। ਉਥੇ ਹੀ ਪੇਟੀਐਮ ਐਪ ਰਾਹੀਂ ਐਪਲ Apple iPhone 6s ਨੂੰ ਲਾਂਚ ਕੀਮਤ ਤੋਂ ਕਰੀਬ 21,000 ਰੁਪਏ ਘੱਟ 'ਚ ਖਰੀਦ ਸਕਦੇ ਹੋ। ਇਸ ਈ-ਕਾਮਰਸ ਸਾਈਟ 'ਤੇ Apple iPhone 6s 51,450 ਰੁਪਏ 'ਚ ਉਪਲੱਬਧ ਹੈ। ਉਥੇ ਹੀ ਇਸ 'ਤੇ ਪ੍ਰੋਮੋਕੋਡ EPIC10K ਦੀ ਵਰਤੋਂ ਕਰਕੇ 41,151 'ਚ ਖਰੀਦਿਆ ਜਾ ਸਕਦਾ ਹੈ। ਹਾਲਾਂਕਿ ਇਹ ਆਫਰ ਕੈਸ਼ ਆਨ ਡਿਲੀਵਰੀ 'ਤੇ ਉਪਲੱਬਧ ਨਹੀਂ ਹੈ।
Samsung Galaxy S6 Edge:
ਸੈਮਸੰਗ ਵੱਲੋਂ ਪਿਛਲੇ ਸਾਲ ਏਜ ਸਕ੍ਰੀਨ ਦੇ ਨਾਲ ਗਲੈਕਸੀ ਐੱਸ6 ਏਜ ਫੋਨ ਪੇਸ਼ ਕੀਤਾ ਗਿਆ ਸੀ। ਇਸ ਫੋਨ 'ਤੇ ਵੀ ਪੇਟੀਐਮ ਐਪ ਰਾਹੀਂ ਭਾਰੀ ਛੋਟ ਦਿੱਤੀ ਜਾ ਰਹੀ ਹੈ। ਤੁਸੀਂ ਸੈਮਸੰਗ ਗਲੈਕਸੀ ਐੱਸ6 ਏਜ ਨੂੰ 35,912 ਰੁਪਏ 'ਚ ਖਰੀਦ ਸਕਦੇ ਹੋ। ਸੈਮਸੰਗ ਐੱਸ6 ਏਜ ਦੇ ਗੋਲਡ ਵੈਰੀਅੰਟ 'ਤੇ ਕੰਪਨੀ 20 ਫੀਸਦੀ ਦਾ ਕੈਸ਼ਬੈਕ ਆਫਰ ਦੇ ਰਹੀ ਹੈ।
LG Nexus 5X:
ਇਸ ਸਾਲ ਗੂਗਲ ਨੇ ਦੋ ਨੈਕਸਸ ਫੋਨ ਲਾਂਚ ਕੀਤੇ ਸਨ ਜਿਨ੍ਹਾਂ 'ਚ ਇਕ ਨੈਕਸਸ ਦਾ ਨਿਰਮਾਣ ਐਲ.ਜੀ. ਵੱਲੋਂ ਕੀਤਾ ਗਿਆ ਸੀ। ਭਾਰਤੀ ਬਾਜ਼ਾਰ 'ਚ ਐੱਲ.ਜੀ. ਨੈਕਸਸ 5ਐਕਸ 16ਜੀ.ਬੀ. ਬਲੈਕ ਮਾਡਲ ਫਿਲਹਾਲ 24,999 ਰੁਪਏ 'ਚ ਉਪਲੱਬਧ ਹੈ ਪਰ ਪੈਟੀਐਮ ਰਾਹੀਂ ਤੁਸੀਂ 19,191 ਰੁਪਏ 'ਚ ਖਰੀਦ ਸਕਦੇ ਹੋ। ਪੇਟੀਐਮ 'ਤੇ ਇਹ ਫੋਨ 23,989 ਰੁਪਏ 'ਚ ਉਪਲੱਬਧ ਹੈ ਪਰ ਇਸ ਦੇ ਨਾਲ ਹੀ ਪ੍ਰੋਮੋਕੋਡ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ 19,191 'ਚ ਖਰੀਦਿਆ ਜਾ ਸਕਦਾ ਹੈ।
Lenovo A7000:
ਲਿਨੋਵੋ ਦਾ ਇਹ ਸਮਾਰਟਫੋਨ ਪਿਛਲੇ ਸਾਲ ਕਾਫੀ ਪਸੰਦ ਕੀਤਾ ਗਿਆ ਸੀ। ਅੱਜ ਵੀ ਸਾਰੀਆਂ ਈ-ਕਾਮਰਸ ਸਾਈਟ 'ਤੇ ਇਹ ਫੋਨ ਕਰੀਬ 9,000 ਰੁਪਏ ਦੇ ਬਜਟ 'ਚ ਉਪਲੱਬਧ ਹੈ ਪਰ ਪੇਟੀਐਮ ਐਪ ਰਾਹੀਂ ਇਸ ਨੂੰ 7,399 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਕੰਪਨੀ ਇਸ ਫੋਨ ਦੇ ਨਾਲ 20 ਫੀਸਦੀ ਦਾ ਕੈਸ਼ਬੈਕ ਆਫਰ ਦੇ ਰਹੀ ਹੈ।
Apple iPad Air 2 :
ਐਪਲ ਆਈਪੈਡ ਏਅਰ 2 128ਜੀ.ਬੀ. ਮਾਡਲ ਵੀ ਸੇਲ 'ਚ ਉਪਲੱਬਧ ਹੈ। ਇਸ ਡਿਵਾਈਸ ਨੂੰ 48,899 ਰੁਪਏ 'ਚ ਪੇਟੀਐਮ ਐਪ ਰਾਹੀਂ ਖਰੀਦਿਆ ਜਾ ਸਕਦਾ ਹੈ। ਕੰਪਨੀ ਕਰੀਬ 9,999 ਰੁਪਏ ਦਾ ਕੈਸ਼ਬੈਕ ਦੇ ਰਹੀ ਹੈ।
Sony PlayStation 4:
ਜੇਕਰ ਤੁਸੀਂ ਇਹ ਸੋਚ ਕੇ ਸੋਨੀ ਪਲੇਅਸਟੇਸ਼ਨ 4 ਨਹੀਂ ਖਰੀਦਿਆ ਸੀ ਕਿ ਕੀਮਤ 'ਚ ਕਮੀ ਹੋਵੇਗੀ ਤਾਂ ਲਵਾਂਗੇ ਤਾਂ ਹੁਣ ਖਰੀਦਾਰੀ ਕਰ ਸਕਦੇ ਹੋ। ਸੋਨੀ ਪੀ.ਐੱਸ4 ਦਾ 500ਜੀ.ਬੀ. ਬੇਸਿਕ ਵੈਰੀਅੰਟ 25 ਫੀਸਦੀ ਛੋਟ ਤੋਂ ਬਾਅਦ 24,187 ਰੁਪਏ 'ਚ ਉਪੱਲਬਧ ਹੋ ਚੁੱਕਾ ਹੈ।
Lenovo G50-80 :
ਕੈਮਰਾ ਅਤੇ ਪਲੇਅਸਟੇਸ਼ਨ ਤੋਂ ਬਾਅਦ ਇਥੋਂ ਤੁਸੀਂ ਬੇਹੱਦ ਹੀ ਘੱਟ ਕੀਮਤ 'ਤੇ ਲੈਪਟਾਪ ਵੀ ਖਰੀਦ ਸਕਦੇ ਹੋ। ਲਿਨੋਵੋ ਜੀ 50-80 ਲੈਪਟਾਪ 22,351 ਰੁਪਏ 'ਚ ਉਪਲੱਬਧ ਹੈ। ਉਥੇ ਹੀ ਡੈੱਲ ਦੇ ਲੈਪਟਾਪ 'ਤੇ ਵੀ ਕੁਝ ਵਧੀਆ ਡੀਲ ਦਿੱਤੀ ਜਾ ਰਹੀ ਹੈ।
Mi Pad:
xiaomi ਮੀ ਪੈਡ ਟੈਬਲੇਟ 12,999 ਰੁਪਏ 'ਚ ਲਾਂਚ ਹੋਇਆ ਸੀ ਪਰ 2,000 ਰੁਪਏ ਛੋਟ ਤੋਂ ਬਾਅਦ ਦੂਜੀ ਵੈੱਬਸਾਈਟ 'ਤੇ 10,999 ਰੁਪਏ 'ਚ ਉਪਲੱਬਧ ਹੈ। ਉਥੇ ਹੀ ਮੀ ਪੈਡ ਨੂੰ ਪੇਟੀਐਮ ਰਾਹੀਂ ਸਿਰਫ 9,374 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
Amazon Kindle Paperwhite :
ਐਮਾਜ਼ਾਨ ਦਾ ਈ-ਬੁੱਕ ਪੇਪਰਵ੍ਹਾਈਟ ਦਾ 37 ਮਾਡਲ ਸਿਰਫ 10,492 ਰੁਪਏ 'ਚ ਉਪਲੱਬਧ ਹੈ ਜਦੋਂਕਿ ਐਮਾਜ਼ਾਨ 'ਤੇ ਇਹ ਮਾਡਲ 13,999 ਰੁਪਏ 'ਚ ਉਪਲੱਬਧ ਹੈ।
Nikon D5200:
ਜੇਕਰ ਤੁਸੀਂ ਡੀ.ਐੱਸ.ਐਲ.ਆਰ. ਕੈਮਰੇ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਖਰੀਦਾਰੀ ਦਾ ਇਹ ਸਹੀ ਸਮਾਂ ਹੈ। ਪੇਟੀਐਮ ਐਪ ਰਾਹੀਂ ਨਿਕਾਨ ਡੀ5200 ਕੈਮਰੇ ਨੂੰ 20 ਫੀਸਦੀ ਕੈਸ਼ਬੈਕ ਆਫਰ ਨਾਲ 30,230 ਰੁਪਏ 'ਚ ਲਿਆ ਜਾ ਸਕਦਾ ਹੈ। ਹਾਲਾਂਕਿ ਦੂਜੇ ਕੈਮਰਿਆਂ 'ਤੇ ਵੀ ਕੈਸ਼ਬੈਕ ਆਫਰ ਹੈ ਪਰ ਇਹ ਬਹੁਤ ਵਧੀਆ ਡੀਲ ਕਹੀ ਜਾ ਸਕਦੀ ਹੈ।
ਅਗਲੇ 72 ਘੰਟਿਆਂ 'ਚ ਐਪਲ ਵਧਾਏਗਾ ਆਪਣੀਆਂ ਐਪਸ ਦੀਆਂ ਕੀਮਤਾਂ
NEXT STORY