ਗੈਜੇਟ ਡੈਸਕ– 14 ਸਤੰਬਰ ਨੂੰ ਯਾਨੀ ਅੱਜ ਆਈਫੋਨ 13 ਸੀਰੀਜ਼ ਨੂੰ ਲਾਂਚ ਕੀਤਾ ਜਾਣਾ ਹੈ। ਇਸ ਲਾਂਚ ਤੋਂ ਪਹਿਲਾਂ ਆਈਫੋਨ 12 ਸੀਰੀਜ਼ ਨੂੰ ਡਿਸਕਾਊਂਟ ’ਤੇ ਵੇਚਿਆ ਜਾ ਰਿਹਾ ਹੈ। ਆਈਫੋਨ 12 ਸੀਰੀਜ਼ ਤੋਂ ਇਲਾਵਾ ਕਿਫਾਇਤੀ ਆਈਫੋਨ SE (2020) ਨੂੰ ਹੋਰ ਵੀ ਸਸਤੀ ਕੀਮਤ ’ਤੇ ਵੇਚਿਆ ਜਾ ਰਿਹਾ ਹੈ। ਈ-ਕਾਮਰਸ ਸਾਈਟ ਫਲਿਪਕਾਰਟ ’ਤੇ ਆਈਫੋਨ ਐੱਸ.ਈ. ਦੇ 64 ਜੀ.ਬੀ., 128ਜੀ.ਬੀ. ਅਤੇ 256 ਜੀ.ਬੀ. ਸਟੋਰੇਜ ਮਾਡਲ ਨੂੰ ਕਾਫੀ ਘੱਟ ਕੀਮਤ ’ਤੇ ਵੇਚਿਆ ਜਾ ਰਿਹਾ ਹੈ। ਅਜਿਹੇ ’ਚ ਜੇਕਰ ਤੁਸੀਂ ਇਕ ਕਿਫਾਇਤੀ ਆਈਫੋਨ ਲੈਣਾ ਚਾਹੁੰਦੇ ਹੋ ਤਾਂ ਇਹ ਕਾਫੀ ਸ਼ਾਨਦਾਰ ਮੌਕਾ ਹੈ।
ਆਈਫੋਨ ਐੱਸ.ਈ. ਦੀ ਭਾਰਤ ’ਚ ਅਸਲ ਕੀਮਤ 39,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ ਇਸ ਦੇ ਸ਼ੁਰੂਆਤੀ ਮਾਡਲ ਦੀ ਹੈ। ਇਸ ਦੇ 128 ਜੀ.ਬੀ. ਅਤੇ 256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 44,900 ਰੁਪਏ ਅਤੇ 54,900 ਰੁਪਏ ਹੈ। ਇਸ ਕੀਮਤ ਨੂੰ ਅਧਿਕਾਰਤ ਐਪਲ ਇੰਡੀਆ ਆਨਲਾਈਨ ਸਟੋਰ ’ਤੇ ਲਿਸਟ ਕੀਤਾ ਗਿਆ ਹੈ। ਆਈਫੋਨ 12 ਸੀਰੀਜ਼ ਦੇ ਨਾਲ ਕਿਫਾਇਤੀ ਆਈਫੋਨ ਐੱਸ.ਈ. (2020) ਨੂੰ ਭਾਰਤ ’ਚ ਹੋਰ ਵੀ ਘੱਟ ਕੀਮਤ ’ਤੇ ਵੇਚਿਆ ਜਾ ਰਿਹਾ ਹੈ। ਇਸ ਨੂੰ ਤੁਸੀਂ 32,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਖਰੀਦ ਸਕਦੇ ਹੋ।
ਆਈਫੋਨ ਐੱਸ.ਈ. ਦੇ ਤਿੰਨੋਂ ਹੀ ਸਟੋਰੇਜ ਮਾਡਲਾਂ ’ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਇਹ ਛੋਟ ਈ-ਕਾਮਰਸ ਸਾਈਟ ਫਲਿਪਕਾਰਟ ’ਤੇ ਦਿੱਤੀ ਜਾ ਰਹੀ ਹੈ। ਇਸ ਦੇ 64 ਜੀ.ਬੀ. ਸਟੋਰੇਜ ਮਾਡਲ ਨੂੰ 32,999 ਰੁਪਏ ’ਚ ਉਪਲੱਬਧ ਕਰਵਾਇਆ ਗਿਆ ਹੈ। ਜਦਕਿ ਇਸ ਦੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 34,999 ਰੁਪਏ ਅਤੇ 256 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 47,999 ਰੁਪਏ ’ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਯਾਨੀ ਆਈਫੋਨ ਐੱਸ.ਈ. (2020) ਖਰੀਦਣ ਦਾ ਇਹ ਸਹੀ ਮੌਕਾ ਹੈ। ਇਸ ਨੂੰ ਤੁਸੀਂ ਹੋਰ ਵੀ ਸਸਤੀ ਕੀਮਤ ’ਚ ਫਲਿਪਕਾਰਟ ਡਾਟ ਕਾਮ ਤੋਂ ਖਰੀਦ ਸਕਦੇ ਹੋ। ਇਸ ਤੋ ਇਲਾਵਾ ਫਲਿਪਕਾਰਟ 15 ਫੀਸਦੀ ਦਾ ਇੰਸਟੈਂਟ ਡਿਸਕਾਊਂਟ ‘ਫਲਿਪਕਾਰਟ ਪੇਅ ਲੇਟਰ’ ਦਾ ਪਹਿਲੀ ਵਾਰ ਇਸਤੇਮਾਲ ਕਰਨ ’ਤੇ ਦੇ ਰਹੀ ਹੈ।
5000mAh ਤੇ 5 ਕੈਮਰਿਆਂ ਵਾਲਾ Samsung Galaxy M22 ਲਾਂਚ
NEXT STORY