ਜਲੰਧਰ— ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਵੱਲੋਂ ਹਾਲ ਹੀ 'ਚ ਲਾਂਚ ਹੋਏ ਆਈਫੋਨ ਐੱਸ.ਈ. ਤੋਂ ਬਾਅਦ ਹੁਣ Xiaomi ਆਪਣੇ 4.3-ਇੰਚ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਚੀਨ ਦੀ ਵੈੱਬਸਾਈਟ ਵੀਬੋ 'ਤੇ Xiaomi ਦੇ ਨਵੇਂ ਪ੍ਰਾਜੈਕਟ ਨੂੰ ਲੈ ਕੇ ਇਹ ਜਾਣਕਾਰੀ ਦਿੱਤੀ ਗਈ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਫੋਨ ਦਾ ਨਾਂ Mi Mini ਹੋ ਸਕਦਾ ਹੈ।
ਵੀਬੋ ਪੋਸਟ ਦੀ ਮੰਨਿਏ ਤਾਂ ਇਸ ਨਵੇਂ Xiaomi ਸਮਾਰਟਫੋਨ 4.3-ਇੰਚ ਦੀ ਐੱਚ.ਡੀ. ਡਿਸਪਲੇ ਹੋਵੇਗੀ ਜਿਸ ਵਿਚ 1.8 ਗੀਗਾਹਰਟਜ਼ ਸਨੈਪਡ੍ਰੈਗਨ 820 ਚਿਪਸੈੱਟ ਹੋਵੇਗਾ। ਇਹ ਫੋਨ 3ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਲੈਸ ਹੋਵੇਗਾ, ਨਾਲ ਹੀ ਫੋਨ 'ਚ 3.0 ਸਟੈਂਡਰਡ ਕੁਇੱਕ ਚਾਰਜ ਤਕਨੀਕ ਹੋਵੇਗੀ ਅਤੇ 2350ਐੱਮ.ਏ.ਐੱਚ. ਨਾਲ ਲੈਸ ਹੋਵੇਗਾ।
The Verge ਦੀ ਰਿਪੋਰਟ ਮੁਤਾਬਕ, ਇਸ ਪੋਸਟ ਦੇ ਨਾਲ ਹੀ Xiaomi ਦੇ Mi5 ਸਮਾਰਟਫੋਨ ਦੀ ਤੀਸਵੀਰ ਦਿੱਤੀ ਗਈ ਹੈ। Mi ਦਾ ਇਹ ਛੋਟਾ ਸਮਾਰਟਪੋਨ 275 ਡਾਲਰ ਕੀਮਤ ਦਾ ਹੋਵੇਗਾ। ਆਈਫੋਨ ਐੱਸ.ਈ. ਦੇ ਲਾਂਚ ਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਕਿ ਛੋਟੀ ਸਕ੍ਰੀਨ ਸਮਾਰਟਫੋਨ ਦੀ ਅਲੱਗ ਥਾਂ ਅਤੇ ਲੋਕਪ੍ਰਿਅਤਾ ਹੈ। ਹਾਲਾਂਕਿ ਵੀਬੋ ਦੀ ਇਸ ਪੋਸਟ 'ਤੇ ਅਜੇ ਤੱਕ ਕੰਪਨੀ ਨੇ ਕੋਈ ਰੁਖ ਸਾਫ ਨਹੀਂ ਕੀਤਾ ਹੈ ਪਰ ਵੀਬੋ ਨੂੰ ਪੋਸਟ ਨਾਲ Xiaomi ਦੇ ਨਵੇਂ ਫੋਨ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ।
ਵਾਟਸਐਪ ਗਰੁੱਪ ਯੂਜ਼ਰਸ ਨੂੰ ਮਿਲੇਗਾ ਹੁਣ ਇਹ ਖਾਸ ਫੀਚਰ
NEXT STORY