ਜਲੰਧਰ- ਐਪਲ ਦਾ ਫੇਸ ਆਈ.ਡੀ. ਫੀਚਰ ਜਦੋਂ ਤੋਂ ਆਇਆ ਹੈ ਉਦੋਂ ਤੋਂ ਉਸ ਦੇ ਨਾਲ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ। ਸ਼ੁਰੂਆਤ 'ਚ ਇਕ-ਦੋ ਥਾਵਾਂ ਤੋਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਫੇਸ ਆਈ.ਡੀ. ਫੀਚਰ ਢੰਗ ਨਾਲ ਕੰਮ ਨਹੀਂ ਕਰਦਾ ਹੈ। ਹਾਲ ਹੀ 'ਚ ਇਕ ਐਪ ਡਿਵੈਲਪਰ ਨੇ ਇਕ ਅਜਿਹੀ ਐਪ ਬਣਾਈ ਹੈ, ਜਿਸ ਦੀ ਮਦਦ ਨਾਲ ਉਸ ਨੇ ਆਪਣੇ ਚਿਹਰੇ ਨੂੰ ਹੀ ਗਾਇਬ ਕਰ ਦਿੱਤਾ। ਇਸ ਡਿਵੈਲਪਰ ਨੇ ਫੇਸ ਆਈ.ਡੀ. ਫੀਚਰ ਅਤੇ ਐਪ ਦੀ ਮਦਦ ਨਾਲ ਆਪਣੇ ਚਿਹਰੇ ਨੂੰ ਗਾਇਬ ਕਰ ਲਿਆ।

ਜਪਾਨ ਦੇ ਐਪ ਡਿਵੈਲਪਰ ਕਾਜੁਯਾ ਨੋਸ਼ਿਰੋ ਨੇ ਇਕ ਟਵੀਟ 'ਚ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਹ ਇਕ ਅਜਿਹੀ ਐਪ ਬਣਾ ਰਹੇ ਹਨ ਜੋ ਤੁਹਾਡੇ ਚਿਹਰੇ ਨੂੰ ਤਕਨੀਕੀ ਰੂਪ ਨਾਲ ਗਾਇਬ ਕਰ ਦਿੱਤੀ ਹੈ। ਦੱਸ ਦਈਏ ਕਿ ਨੋਸ਼ਿਰੋ ਇਕ ਕੰਪਨੀ ViRD ਦੇ ਸੀ.ਈ.ਓ. ਹਨ।
ਜਾਣਕਾਰੀ ਮੁਤਾਬਕ, ਨੋਸ਼ਿਰੋ ਨੇ ਇਕ ਕੈਮਰਾ ਇੰਝ ਫਿਟ ਕੀਤਾ ਕਿ ਉਹ ਪਿੱਛੇ ਦੀ ਤਸਵੀਰ ਨੂੰ ਰਿਕਾਰਡ ਕਰ ਸਕੇ ਅਤੇ ਉਸ ਨੂੰ ਚਿਹਰੇ ਦੇ ਅੱਗੇ ਦਿਖਾਏ। ਹਾਲਾਂਕਿ, ਅਜਿਹਾ ਕਰਨ 'ਤੇ ਡਿਵੈਲਪਰ ਦੀਆਂ ਅੱਖਾਂ ਅਤੇ ਮੁੰਹ ਦਿਖੀ ਦਿੰਦੇ ਰਹਿੰਦੇ ਹਨ। ਇਹ ਐਪ ਫਿਲਹਾਲ ਪ੍ਰੀਵਿਊ ਸਟੇਜ਼ 'ਚ ਹੈ। 10 ਸੈਕਿੰਡ ਦੀ ਇਕ ਵੀਡੀਓ ਡਿਵੈਲਪਰ ਆਪਣਾ ਸਿਰ ਹਿਲਾਉਂਦੇ ਦਿਖਾਈ ਦੇ ਰਿਹਾ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਸਿਰ ਦੇ ਪਿੱਛੇ ਦਿਸਣ ਵਾਲੀਆਂ ਚੀਜ਼ਾਂ ਇਕਦਮ ਪਾਰਦਰਸ਼ੀ ਦਿਖਾਈ ਦੇ ਰਹੀਆਂ ਹਨ।
ਨੋਕੀਆ 2 ਸਮਾਰਟਫੋਨ ਲਈ ਸਿੱਧਾ ਐਂਡਰਾਇਡ Oreo ਅਪਡੇਟ ਕੀਤਾ ਜਾਵੇਗਾ ਰੀਲੀਜ਼
NEXT STORY