ਗੈਜੇਟ ਡੈਸਕ– ਸ਼ਪਿੰਗ ਸਾਈਟ ਫਲਿਪਕਾਰਟ ’ਤੇ Big Saving Days ਸੇਲ ਚੱਲ ਰਹੀ ਹੈ। ਇਸ ਸ਼ਾਨਦਾਰ ਸੇਲ ’ਚ ਲਗਭਗ ਸਾਰੀਆਂ ਸਮਾਰਟਫੋਨ ਕੰਪਨੀਆਂ ਦੇ ਡਿਵਾਈਸ ਘੱਟ ਕੀਮਤ ’ਤੇ ਉਪਲੱਬਧ ਹਨ। ਇਨ੍ਹਾਂ ’ਚੋਂ ਇਕ ਐਪਲ ਦਾ ਆਈਫੋਨ ਐਕਸ ਆਰ ਹੈ। ਇਸ ਸਮਾਰਟਫੋਨ ’ਤੇ ਆਕਰਸ਼ਕ ਆਫਰ ਅਤੇ ਸ਼ਾਨਦਾਰ ਡੀਲ ਦਿੱਤੀ ਜਾ ਰਹੀ ਹੈ। ਜੇਕਰ ਤੁਸੀਂ ਵੀ ਆਈਫੋਨ ਐਕਸ ਆਰ ਨੂੰ ਘੱਟ ਕੀਮਤ ’ਚ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸ਼ਾਨਦਾਰ ਮੌਕਾ ਹੈ। ਆਓ ਜਾਣਦੇ ਹਾਂ ਆਈਫੋਨ ਐਕਸ ਆਰ ਦੀ ਕੀਮਤ ਅਤੇ ਇਸ ’ਤੇ ਮਿਲਣ ਵਾਲੇ ਆਫਰ ਬਾਰੇ...
ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp
ਆਈਫੋਨ ਐਕਸ ਆਰ ਦੇ 64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਅਸਲ ਕੀਮਤ 47,999 ਰੁਪਏ ਹੈ ਪਰ ਇਹ ਡਿਵਾਈਸ ਫਲਿਪਕਾਰਟ ’ਤੇ ਸਿਰਫ 38,999 ਰੁਪਏ ’ਚ ਉਪਲੱਬਧ ਹੈ। ਆਫਰ ਦੀ ਗੱਲ ਕਰੀਏ ਤਾਂ ਐੱਸ.ਬੀ.ਆਈ. ਆਪਣੇ ਕ੍ਰੈਡਿਟ ਕਾਰਡ ਧਾਰਕਾਂ ਨੂੰ 10 ਫੀਸਦੀ ਦਾ ਡਿਸਕਾਊਂਟ ਦੇ ਰਿਹਾ ਹੈ। ਨਾਲ ਹੀ ਐਕਸਿਸ ਬੈਂਕ ਵਲੋਂ ਕ੍ਰੈਡਿਟ ਕਾਰਡ ਹੋਲਡਰਾਂ ਨੂੰ 5 ਫੀਸਦੀ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਈਫੋਨ ਐਕਸ ਆਰ ਨੂੰ 4,334 ਰੁਪਏ ਪ੍ਰਤੀ ਮਹੀਨਾ ਦੀ ਨੋ-ਕਾਸਟ ਈ.ਐੱਮ.ਆਈ. ’ਤੇ ਖ਼ਰੀਦਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ– Asus ਨੇ ਭਾਰਤ ’ਚ ਲਾਂਚ ਕੀਤਾ ਨਵਾਂ ਲੈਪਟਾਪ, ਕੀਮਤ ਕਰ ਦੇਵੇਗੀ ਹੈਰਾਨ
iPhone XR ਦੇ ਫੀਚਰਜ਼
iPhone XR ’ਚ 6.1 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1792x828 ਪਿਕਸਲ ਹੈ। ਨਾਲ ਹੀ ਇਸ ਫੋਨ ’ਚ ਬਿਹਤਰ ਪਰਫਾਰਮੈਂਸ ਲਈ ਏ12 ਬਾਇਓਨਿਕ ਚਿੱਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਡਿਵਾਈਸ ਨੂੰ ਰੀਅਰ ’ਚ 12 ਮੈਗਾਪਿਕਸਲ ਦਾ ਕੈਮਰਾ ਅਤੇ ਫਰੰਟ ’ਚ 7 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਿਆ ਹੈ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਕੰਪਨੀ ਨੇ ਆਈਫੋਨ ਐਕਸ ਆਰ ’ਚ ਡਿਊਲ ਸਿਮ ਕਾਰਡ ਸਲਾਟ ਦਿੱਤਾ ਹੈ। ਇਸ ਤੋਂ ਇਲਾਵਾ ਇਸ ਡਿਵਾਈਸ ’ਚ ਦਮਦਾਰ ਬੈਟਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ
Asus ਨੇ ਭਾਰਤ ’ਚ ਲਾਂਚ ਕੀਤਾ ਨਵਾਂ ਲੈਪਟਾਪ, ਕੀਮਤ ਕਰ ਦੇਵੇਗੀ ਹੈਰਾਨ
NEXT STORY