ਗੈਜੇਟ ਡੈਸਕ– ਚੀਨੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਆਈ.ਕਿਊ ਨੇ ਆਪਣੀ ਜੈੱਡ ਸੀਰੀਜ਼ ਦਾ ਵਿਸਤਾਰ ਕਰਦੇ ਹੋਏ ਸੋਮਵਾਰ ਨੂੰ iQoo Z5 ਸਮਾਰਟਫੋਨ ਲਾਂਚ ਕੀਤਾ ਹੈ, ਜਿਸ ਦੀ ਕੀਮਤ 23,990 ਰੁਪਏ ਹੈ। ਕੰਪਨੀ ਦੇ ਮੁੱਖ ਮਾਰਕੀਟਿੰਗ ਅਫਸਰ ਗਗਨ ਅਰੋੜਾ ਨੇ ਸੋਮਵਾਰ ਨੂੰ ਜ਼ੈੱਡ5 ਦੀ ਲਾਂਚਿੰਗ ’ਤੇ ਕਿਹਾ ਕਿ ਕੁਆਲਕਾਮ ਸਨੈਪਡ੍ਰੈਗਨ 778ਜੀ 5ਜੀ ਪ੍ਰੋਸੈਸਰ ਵਾਲੇ ਇਸ ਸਮਾਰਟਫੋਨ ’ਚ 120 ਹਰਟਜ਼ ਰਿਫ੍ਰੈਸ਼ ਰੇਟ ਦੇ ਨਾਲ 6.67 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ, ਜਿਸ ਨਾਲ ਗੇਮ ਖੇਡਦੇ ਸਮੇਂ ਗਾਹਕ ਨੂੰ ਸਪੱਸ਼ਟ ਵਿਜ਼ੁਅਲ ਦੀ ਸੁਵਿਧਾ ਮਿਲਦੀ ਹੈ।
ਅਰੋੜਾ ਨੇ ਦੱਸਿਆ ਕਿ ਇਸ ਵਿਚ 44 ਵਾਟ ਫਲੈਸ਼ ਚਾਰਜ ਤਕਨੀਕ ਦੇ ਨਾਲ 5000 ਐੱਮ.ਏ.ਐੱਚ. ਦੀ ਬੈਟਰੀ ਮਿਲਦੀ ਹੈ ਜਿਸ ਨਾਲ ਸਿਰਫ 23 ਮਿੰਟ ਦੀ ਬੈਟਰੀ 50 ਫੀਸਦੀ ਤਕ ਚਾਰਜ ਹੋ ਜਾਂਦੀ ਹੈ। ਇਸ ਵਿਚ ਐਕਸਟੈਂਡਿਡ ਰੈਮ ਦੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਦੀ ਮਦਦ ਨਾਲ ਫੋਨ ਦੇ 8 ਗੀਗਾਬਾਈਟ ਰੈਮ ਨੂੰ 12 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਇਸ ਨੂੰ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲੈਸ ਕੀਤਾ ਗਿਆ ਹੈ। ਇਨ੍ਹਾਂ ’ਚੋਂ ਇਕ ਕੈਮਰਾ 64 ਮੈਗਾਪਿਕਸਲ, ਦੂਜਾ 8 ਮੈਗਾਪਿਕਸਲ ਅਤੇ ਤੀਜਾ 2 ਮੈਗਾਪਿਕਸਲ ਦਾ ਹੈ। ਉਨ੍ਹਾਂ ਦੱਸਿਆ ਕਿ ਸਮਾਰਟਫੋਨ ਜ਼ੈੱਡ5 ਦੀ ਕੀਮਤ 23,990 ਰੁਪਏ ਹੈ। ਇਸ ਦੀ ਵਿਕਰੀ 3 ਅਕਤੂਬਰ ਤੋਂ ਐਮਾਜ਼ਾਨ ਅਤੇ ਕੰਪਨੀ ਦੀ ਵੈੱਬਸਾਈਟ ਰਾਹੀਂ ਹੋਵੇਗੀ।
‘ਭਾਰਤ ’ਚ ਨਹੀਂ ਵਿਕੇਗੀ ਸੇਡਾਨ ਯਾਰਿਸ’
NEXT STORY