ਜਲੰਧਰ -ਭਾਰਤੀ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (9SRO) ਨੇ ਭਾਰਤ ਦੇ ਸੰਚਾਰ ਉਪਗ੍ਰਹਿ ਜੀਸੈੱਟ-18 ਦਾ ਵੀਰਵਾਰ ਤੜਕੇ ਸਫਲਤਾਪੂਰਵਕ ਪਰਖੇਪਣ ਕੀਤਾ ਹੈ। ਭਾਰਤੀ ਆਕਾਸ਼ ਅਨੁਸੰਧਾਨ ਕੇਂਦਰ (ਇਸਰੋ) ਦੇ ਮੁਤਾਬਕ, ਕਰਨਾਟਕ ਦੇ ਹਾਸਨ ਵਿਚ ਇਸ ਦੀ ਮਾਸਟਰ ਕੰਟ੍ਰੋਲ ਫੈਸਿਲਿਟੀ (ਐੱਮ. ਸੀ. ਐੱਫ.) ਨੇ ਜੀਸੈਟ-18 ਨੂੰ ਕੰਟ੍ਰੋਲ ਕੀਤਾ।
ਜੀਸੈੱਟ-18 ਦੇਸ਼ ਦਾ ਨਵੀਨਤਮ ਸੰਚਾਰ ਉਪਗ੍ਰਹਿ ਹੈ। ਇਸ ਵਿਚ 48 ਟ੍ਰਾਂਸਪੋਂਡਰਸ ਹਨ ਜੋ ਸੰਚਾਰ ਸਿਗਨਲਾਂ ਨੂੰ ਭੇਜਦੇ ਅਤੇ ਪ੍ਰਾਪਤ ਕਰਦੇ ਹਨ। ਇਹ 3,404 ਕਿਲੋਗ੍ਰਾਮ ਦਾ ਉਪਗ੍ਰਹਿ ਇਕੋ ਜਿਹੇ ਸੀ-ਬੈਂਡ, ਵਿਸਸਤ੍ਰਿਤ ਸੀ-ਬੈਂਡ ਅਤੇ ਕੋ-ਬੈਂਡਸ ਉੱਤੇ ਸੇਵਾਵਾਂ ਉਪਲੱਬਧ ਕਰੇਗਾ। ਏਰਿਅਨ ਸਪੇਸ ਦੇ ਪ੍ਰਧਾਨ ਸਟੀਫਨ ਇਜ਼ਰਾਈਲ ਨੇ ਜਾਰੀ ਬਿਆਨ ਵਿਚ ਕਿਹਾ, ਏਰਿਅਨ ਏ5 ਨੇ ਇਸ ਸਾਲ ਪੰਜਵੀ ਵਾਰ ਵਧੀਆ ਕੰਮ ਕੀਤਾ ਹੈ ਅਤੇ ਇਹ ਲਗਾਤਾਰ 74ਵੀਂ ਸਫਲਤਾ ਹੈ ।
ਪੁਰਾਣੇ ਐਪਸ ਕਰ ਸਕਦੇ ਹਨ ਤੁਹਾਡੇ ਆਈਫੋਨ ਨੂੰ Slow
NEXT STORY