ਜਲੰਧਰ : ਐਪਲ ਨੇ ਆਈ. ਓ. ਐੱਸ. 10 ਬੀਟਾ ਵਰਜ਼ਨ ਦੇ ਦੌਰਾਨ 32 ਬਿਟ ਐਪਸ ਡਾਊਨਲੋਡ ਕਰਨ ਵਾਲੇ ਯੂਜਰਜ਼ ਨੂੰ ਨੋਟੀਫਿਕੇਸ਼ਨ ਦੇ ਜ਼ਰੀਏ ਅਲਰਟ ਦੇਣਾ ਸ਼ੁਰੂ ਕੀਤਾ ਸੀ ਕਿ ਇਹ ਐਪਸ ਸਿਸਟਮ ਦੀ ਪ੍ਰਫਾਰਮੈਂਸ 'ਤੇ ਅਸਰ ਪਾ ਸਕਦੇ ਹਨ। ਹਾਲਾਂਕਿ ਇਹ ਵਾਰਨਿੰਗ ਮੈਸੇਜ ਆਈ. ਓ. ਐੱਸ. 10 ਦੇ ਫਾਈਨਲ ਵਰਜ਼ਨ ਵਿਚ ਦੇਖਣ ਨੂੰ ਨਹੀਂ ਮਿਲਿਆ ਹੈ। ਹੁਣ ਇਹ ਵਾਰਨਿੰਗ ਮੈਸੇਜ ਆਈ. ਓ. ਐੱਸ. 10.1 ਵਿਚ ਦਿਖਣਾ ਸ਼ੁਰੂ ਹੋ ਗਿਆ ਹੈ। ਇਸ ਅਲਰਟ ਦੇ ਮੁਤਾਬਿਕ ਐਪ ਨਾਲ ਤੁਹਾਡਾ ਆਈਫੋਨ ਸਲੋਅ ਹੋ ਸਕਦਾ ਹੈ ਦਾ ਮੈਸੇਜ ਵਿਖਾਈ ਦੇਵੇਗਾ। ਇਸ ਲਈ ਡਿਵੈੱਲਪਰ ਨੂੰ ਆਪਣਾ ਐਪ ਅਪਡੇਟ ਕਰਨਾ ਹੋਵੇਗਾ ਜਿਸ ਦੇ ਨਾਲ ਕੰਪੈਟੀਬਿਲਟੀ ਵਿਚ ਸੁਧਾਰ ਹੋ ਸਕੇ।
ਜ਼ਿਕਰਯੋਗ ਹੈ ਕਿ 2013 ਵਿਚ ਐਪਲ ਨੇ ਡਿਵੈੱਲਪਰਾਂ ਨੂੰ ਆਈਫੋਨ 5ਐੱਸ ਦੇ 64-ਬਿਟ ਪ੍ਰੋਸੈਸਰ ਲਈ 64-ਬਿਟ ਐਪਸ ਨੂੰ ਸਬਮਿਟ ਕਰਨ ਲਈ ਕਿਹਾ ਸੀ। ਇਕ ਫਰਵਰੀ 2015 ਨੂੰ ਐਪਲ ਨੇ ਨਵੀਂ ਐਪ ਸਬਮਿਸ਼ਨ ਦੇ ਨਾਲ 64 ਬਿਟ ਸਪੋਰਟ ਜ਼ਰੂਰੀ ਕਰ ਦਿੱਤਾ ਹੈ ਅਤੇ ਇਕ ਜੂਨ 2015 ਨੂੰ ਸਾਰੀਆਂ ਐਪਸ 64 ਬਿਟ ਸਪੋਰਟ ਦੇ ਨਾਲ ਅਪਡੇਟ ਕਰ ਸਬਮਿਟ ਕਰਨ ਲਈ ਕਿਹਾ ਸੀ।
ਇਹ ਹੈ IRIS Scanner ਨਾਲ ਲੈਸ ਸਭ ਤੋਂ ਸਸਤਾ ਸਮਾਰਟਫੋਨ
NEXT STORY