ਜਲੰਧਰ- ਚੀਨ ਦੀ ਸਟਾਰਟਅਪ ਕੰਪਨੀ itel ਮੋਬਾਇਲ ਨੇ ਘੱਟ ਕੀਮਤ 'ਚ ਨਵਾਂ ਸਮਾਰਟਫੋਨ Wish A41 ਲਾਂਚ ਕੀਤਾ ਹੈ। ਇਸ ਫੋਨ ਦੀ ਕੀਮਤ 5,840 ਰੁਪਏ ਰੱਖੀ ਗਈ ਹੈ ਅਤੇ ਇਹ ਸ਼ੈਂਪੇਨ ਅਤੇ ਰੋਜ਼ ਗੋਲਡ ਕਲਰ ਆਪਸ਼ਨ 'ਚ ਵਿਕਰੀ ਲਈ ਉਪਲੱਬਧ ਹੋਵੇਗਾ।
itel Wish A41 'ਚ 5-ਇੰਚ ਦੀ FWVGA ਡਿਸਪਲੇ ਦਿੱਤੀ ਗਈ ਹੈ। 1.3 GHz ਕਵਾਡ-ਕੋਰ ਪ੍ਰੋਸੈਸਰ 'ਤੇ ਕੰਮ ਕਰਨ ਵਾਲੇ ਇਸ ਫੋਨ 'ਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਦੀ ਇੰਟਰਨਲ ਸਟੋਰੇਜ ਮੌਜੂਦ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਐਂਡਰਾਇਡ ਮਾਰਸ਼ਮੈਲੋ 'ਤੇ ਆਧਾਰਿਤ ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ 2400 ਐੱਮ.ਏ.ਐੱਚ. ਦੀ ਬੈਟਰੀ ਕਰੇਗੀ। ਕੁਨੈਕਟੀਵਿਟੀ ਲਈ ਇਸ 4ਜੀ ਫੋਨ 'ਚ ਬਲੂਟੂਥ, ਵਾਈ-ਫਾਈ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਮੌਜੂਦ ਹੈ।
ਲੈਪਟਾਪ 'ਚ ਟ੍ਰੈਕਪੈਡ ਦੀ ਥਾਂ ਲਵੇਗਾ ਹੁਣ ਆਈਫੋਨ
NEXT STORY