ਜਲੰਧਰ- ਚੀਨ ਦੀ ਇਲੈਕਟ੍ਰਾਨਿਕ ਕੰਪਨੀ Ivoomi ਨੇ ਵੀਰਵਾਰ ਨੂੰ ਦੇਸ਼ 'ਚ ਐਂਟਰੀ-ਲੇਵਲ ਦੇ ਸਮਾਰਟਫੋਨ ਖੰਡ 'ਚ ਆਪਣੀ ਮਜ਼ਬੂਤੀ ਬਧਾਉਣ ਲਈ 250 ਕਰੋੜ ਰੁਪੇ ਦੇ ਨਿਵੇਸ਼ ਦਾ ਐਲਾਨ ਕੀਤਾ। ਇਹ ਨਿਵੇਸ਼ ਦੋ ਚਰਣਾਂ 'ਚ ਕੀਤਾ ਜਾਵੇਗਾ। ਪਹਿਲੇ ਚਰਣ 'ਚ ਕੰਪਨੀ ਭਵਿੱਖ ਲਈ ਨਿਰਦੇਸ਼ ਟੈਕਨਾਲੋਜੀ 'ਚ ਨਿਵੇਸ਼ ਕਰੇਗੀ, ਤਾਂ ਕਿ ਸੁਧਾਰ ਉਤਪਾਦ ਕਿਫਾਇਤੀ ਕੀਮਤ 'ਚ ਉਪਲੱਬਧ ਕਰਾਈ ਜਾ ਸਕੇ ਅਤੇ ਭਾਰਤ 'ਚ ਉਤਪਾਦਨ ਸੰਯੰਤਰ ਸਥਾਪਿਤ ਕਰੇਗੀ।
ਨਿਵੇਸ਼ ਦੇ ਦੂਜੇ ਚਰਣ ਦੇ ਤਹਿਤ ਜੋ ਕਿ ਹਰ ਸਾਲ 2018-19 'ਚ ਕੀਤਾ ਜਾਵੇਗਾ। ਕੰਪਨੀ ਦੇਸ਼ 'ਚ ਖੋਜ ਅਤੇ ਵਿਕਾਸ ਕੇਂਦਰ ਦੀ ਸਥਾਪਨਾ ਕਰੇਗੀ ਅਤੇ ਦੇਸ਼ 'ਚ ਉਤਪਾਦਨ ਸੰਯੰਤਰ ਦਾ ਵਿਸਥਾਰ ਕਰੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਸ਼ਵਿਨ ਭੰਡਾਰੀ ਨੇ ਇਕ ਬਿਆਨ 'ਚ ਕਿਹਾ ਹੈ ਕਿ Ivoomi ਸਮਾਰਟਫੋਨ ਦੀ ਵੱਧਦੀ ਵਿਕਰੀ ਨਾਲ ਸਾਡਾ ਟੀਚਾ ਐਂਟੀ-ਲੈਵਲ ਖੰਡ 'ਚ ਆਈਭੂਮੀ ਨੂੰ ਸਭ ਤੋਂ ਪਸੰਦੀਦਾ ਸਮਾਰਟਫੋਨ ਬ੍ਰਾਂਡ ਬਣਾਉਣਾ ਹੈ। ਸਮਾਰਟਫੋਨ ਤੋਂ ਇਲਾਵਾ ਕੰਪਨੀ ਦਾ ਟੀਚਾ ਇਸ ਸਾਲ ਹੋਰ ਸਮਾਰਟ ਡਿਵਾਈਸੇਜ਼, ਸਮਾਰਟ ਅੈਕਸਰੀਜ ਅਤੇ ਪਰਸਨਲ ਕੇਅਰ ਇਲੈਕਟ੍ਰਾਨਿਕ ਡਿਵਾਈਸਜ਼ ਲਾਂਚ ਕਰਨ ਦਾ ਹੈ।
ਭਾਰਤੀ ਬਾਜ਼ਾਰ 'ਚ ਦੋ ਸਸਤੇ ਸਮਾਰਟਫੋਨ ਲਾਂਚ ਕੀਤੇ ਗਏ ਹੈ। iVoomi ਨੇ Me’ਸੀਰੀਜ਼ ਦੇ ਆਪਣੇ ਇਨ੍ਹਾਂ ਦੋ ਸਮਾਰਟਫੋਨ Me-1 ਅਤੇ Me-1 Plus ਦੀ ਕੀਮਤ ਕ੍ਰਮਵਾਰ: 3,999 ਰੁਪਏ ਅਤੇ 4,999 ਰੁਪਏ ਰੱਖੀ ਹੈ। ਦੋਵੇਂ ਸਮਾਰਟਫੋਨ 'ਚ 2.5ਡੀ ਕਵਰ ਗਲਾਸ ਨਾਲ 5-ਇੰਚ ਦਾ ਐੱਚ. ਡੀ. ਆਈ. ਪੀ. ਐੱਸ. ਡਿਸਪਲੇ ਗਿਆ ਹੈ ਅਤੇ ਦੋਵੇਂ ਹੀ ਫੋਨ ਐਂਡਰਾਇਡ ਮਾਰਸ਼ਮੈਲੋ 6 'ਤੇ ਆਪਰੇਟ ਕਰਦੇ ਹੋ, ਜਿਸ ਨੂੰ ਐਂਡਰਾਇਡ 7.0 ਤੱਕ ਅਪਗ੍ਰੇਡ ਕੀਤਾ ਜਾ ਸਕੇਗਾ। iVoomi ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਭੰਡਾਰੀ ਨੇ ਇੱਥੇ ਦੋਵੇਂ ਸਮਾਰਟਫੋਨ ਲਾਂਚ ਕਰਦੇ ਹੋਏ ਕਿਹਾ ਹੈ ਕਿ ਸਾਡੀ Me ਸੀਰੀਜ਼ ਦੇ ਇਹ ਦੋਵੇਂ ਸਮਾਰਟਫੋਨ ਗਾਹਕਾਂ ਨੂੰ ਨਵੀਂ ਪੀੜੀ ਦੇ ਸਮਾਰਟਫੋਨ ਦਾ ਅਨੁਭਵ ਪ੍ਰਦਾਨ ਕਰਨਗੇ।
ਜੇਕਰ ਤੁਸੀਂ ਵੀ iPhone ਤੋਂ ਲਈ ਗਈ ਵੀਡੀਓ ਨੂੰ ਬਣਾਉਣਾ ਚਾਹੁੰਦੇ ਹੋ ਪ੍ਰੋਫੈਸ਼ਨਲ ਤਾਂ ਅਪਣਾਓ ਇਹ ਟਿਪਸ
NEXT STORY