ਜਲੰਧਰ- ਜ਼ਾਬਰਾ (Jabra) ਨੇ ਬਾਜ਼ਾਰ 'ਚ ਭਾਰਤੀ ਬਾਜ਼ਾਰ 'ਚ ਨਵੇਂ ਸਮਾਰਟ ਵਾਇਰਲੈੱਸ ਹੈੱਡਫ਼ੋਨ ਪੇਸ਼ ਕੀਤੇ ਹਨ। ਇਸ ਹੈੱਡਫ਼ੋਨ 'ਚ ਇਕ ਗੂਗਲ ਨਾਓ/ਸੀਰੀ ਬਟਨ ਮੌਜੂਦ ਹੈ, ਇਸ ਦਾ ਨੈੱਕਬੈਂਡ ਇਨਕਮਿੰਗ ਕਾਲ ਆਊਣ 'ਤੇ ਵਾਈਬ੍ਰੇਟ ਹੁੰਦਾ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਹ ਡਿਵਾਇਸ 17 ਘੰਟੀਆਂ ਦਾ ਟਾਕ-ਟਾਇਮ ਦਿੰਦੀ ਹੈ ਅਤੇ ਇਸ 'ਤੇ 15 ਘੰਟੀਆਂ ਤੱਕ ਮਿਊਜ਼ਿਕ ਸੁਣਿਆ ਜਾ ਸਕਦਾ ਹੈ। ਇਹ ਹੈੱਡਫੋਨਸ ਇੰਪੈਕਟ ਰੈੱਡ, ਇਲੈਕਟ੍ਰੀਕ ਬਲੂ ਅਤੇ ਬਲੈਕ ਕਲਰ 'ਚ ਮਿਲੇਗਾ।
ਜਾਬਰਾ ਹੋਲਾ (Jabra Halo) ਸਮਾਰਟ ਵਾਇਰਲੈੱਸ ਹੈੱਡਫੋਨਸ 'ਚ 230mAh ਦੀ ਬੈਟਰੀ ਮੌਜੂਦ ਹੈ। ਇਹ ਵਾਇਰਲੈੱਸ ਹੈੱਡਫੋਨਸ ਰਿਲਾਇੰਸ ਡਿਜ਼ੀਟਲ, ਕ੍ਰੋਮਾ, ਐਮਾਜ਼ਾਨ, ਫਲਿੱਪਕਾਰਟ ਸ਼ਾਪਿੰਗ ਪਲੇਟਫਾਰਮਸ 'ਤੇ 3499 ਰੁਪਏ ਦੀ ਕੀਮਤ 'ਚ ਉਪਲੱਬਧ ਹੋਵੇਗਾ।
ਬਿਹਤਰੀਨ ਫੀਚਰਸ ਨਾਲ ਲੈਸ ਹੈ Asus ਦੀ ਨਵੀਂ ਨੋਟਬੁੱਕ
NEXT STORY