ਗੈਜੇਟ ਡੈਸਕ– ਕੋਰੋਨਾ ਮਹਾਮਾਰੀ ਕਾਰਨ ਪੂਰੀ ਦੁਨੀਆ ’ਚ ਸਿਹਤ ਦੇ ਖ਼ੇਤਰ ’ਚ ਕਾਫ਼ੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਹੁਣ ਇਕ ਜਪਾਨੀ ਸਟਾਰਟਅਪ ਕੰਪਨੀ ਨੇ ਸਮਾਰਟ ਮਾਸਕ ਬਣਾਇਆਹੈ ਜੋ ਕਿ ਇੰਟਰਨੈੱਟ ਨਾਲ ਕੁਨੈਕਟ ਹੋ ਜਾਂਦਾ ਹੈ। ਇਹ ਮਾਸਕ ਫੋਨ ’ਤੇ ਆਏ ਮੈਸੇਜ ਨੂੰ ਪੜ੍ਹ ਕੇ ਸੁਣਾਉਂਦਾ ਵੀ ਹੈ। ਇਸ ਤੋਂ ਇਲਾਵਾ ਇਹ ਮਾਸਕ ਜਪਾਨੀ ਭਾਸ਼ਾ ਦਾ 8 ਹੋਰ ਭਾਸ਼ਾਵਾਂ ’ਚ ਅਨੁਵਾਦ ਕਰਨ ’ਚ ਸਮਰੱਥ ਹੈ।

ਇਸ ਦਾ ਨਾਂ c-mask ਰੱਖਿਆ ਗਿਆ ਹੈ ਜੋ ਕਿ ਬਲੂਟੂਥ ਦੀ ਮਦਦ ਨਾਲ ਫੋਨ ਨਾਲ ਕੁਨੈਕਟ ਹੋ ਜਾਂਦਾ ਹੈ ਜਿਸ ਤੋਂ ਬਾਅਦ ਤੁਸੀਂ ਮੋਬਾਇਲ ਐਪ ਰਾਹੀਂ ਇਸ ਨੂੰ ਆਪਰੇਟ ਕਰ ਸਕਦੇ ਹੋ। ਇਹ ਮਾਸਕ ਵੌਇਸ ਕਮਾਂਡ ਦੇਣ ’ਤੇ ਫੋਨ ਕਾਲ ਵੀ ਕਰ ਸਕਦਾ ਹੈ। ਇਸ ਨੂੰ ਡੋਨਟ ਰੋਬੋਟਿਕਸ ਨਾਂ ਦੀ ਇਕ ਸਟਾਰਟਅਪ ਕੰਪਨੀ ਨੇ ਤਿਆਰ ਕੀਤਾ ਹੈ।

ਕੰਪਨੀ ਦਾ ਬਿਆਨ
ਇਸ ਮਾਸਕ ਦੀ ਲਾਂਚਿੰਗ ਨੂੰ ਲੈ ਕੇ ਡੋਨਟ ਰੋਬੋਟਿਕਸ ਦੇ ਸੀ.ਈ.ਓ. ਤੈਸੁਕ ਓਨੋ ਨੇ ਕਿਹਾ ਕਿ ਅਸੀਂ ਰੋਬੋਟਸ ਬਣਾਉਂਦੇ ਹਾਂ ਅਤੇ ਉਸੇ ਤਕਨੀਕ ਦਾ ਇਸਤੇਮਾਲ ਕਰਕੇ ਅਸੀਂ ਇਸ ਸਮਾਰਟ ਮਾਸਕ ਨੂੰ ਬਣਾਇਆ ਹੈ। ਸੀ-ਮਾਸਕ ਦੀਆਂ 5,000 ਇਕਾਈਆਂ ਸਤੰਬਰ ਤਕ ਬਾਜ਼ਾਰ ’ਚ ਪਹੁੰਚਾਈਆਂ ਜਾਣਗੀਆਂ। ਇਕ ਮਾਸਕ ਦੀ ਕੀਮਤ 40 ਡਾਲਰ (ਕਰੀਬ 3,000 ਰੁਪਏ) ਰੱਖੀ ਗਈ ਹੈ।
ਫੜ੍ਹਿਆ ਗਿਆ TikTok ਦਾ ਝੂਠ, ਕਰ ਰਿਹਾ ਸੀ ਲੱਖਾਂ ਯੂਜ਼ਰਸ ਦੀ ਜਾਸੂਸੀ
NEXT STORY