ਆਟੋ ਡੈਸਕ– ਐੱਸ.ਯੂ.ਵੀ. ਸੈਗਮੈਂਟ ’ਚ ਵਧਦੀ ਮੰਗ ਨੂੰ ਵੇਖਦੇ ਹੋਏ ਜੀਪ ਕੰਪਾਸ ਦੇ ਫੇਸਲਿਫਟ ਮਾਡਲ ਦੀ ਭਾਰਤ ’ਚ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਰਿਪੋਰਟ ਮੁਤਾਬਕ, ਇਸ ਨੂੰ 23 ਜਨਵਰੀ ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਕੁਝ ਚੁਣੇ ਹੋਏ ਸ਼ਹਿਰਾਂ ’ਚ ਡੀਲਰਸ਼ਿਪ ਨੇ ਇਸ ਲਈ ਬੁਕਿੰਗ ਵੀ ਸਰਵਿਕਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਬਤੌਰ ਡਿਜ਼ਾਇਨ ਇਸ ਕਾਰ ’ਚ ਆਊਟਗੋਇੰਗ ਮਾਡਲ ਦੇ ਮੁਕਾਬਲੇ ਕਈ ਬਦਲਾਅ ਵੇਖਣ ਨੂੰ ਮਿਲਣਗੇ।
ਇਸ ਦੇ ਮੁੱਖ ਬਦਲਾਵਾਂ ਦੀ ਗੱਲ ਕਰੀਏ ਤਾਂ ਇਸ ਨਵੀਂ ਕਾਰ ਨੂੰ ਨਵੇਂ ਹੈੱਡਸੈਂਪਸ, ਦੁਬਾਰਾ ਡਿਜ਼ਾਇਨ ਕੀਤਾ ਗਿਆ ਫਰੰਟ ਬੰਪਰ ਅਤੇ ਫੌਗ ਲੈਂਪ ਹਾਊਸਿੰਗ ਨਾਲ ਲਿਆਇਆ ਜਾਵੇਗਾ। ਇਸ ਵਿਚ ਨਵੇਂ ਅਲੌਏ ਵ੍ਹੀਲਸ ਅਤੇ 10.1 ਇੰਚ ਜਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਮਿਲੇਗਾ ਜਿਸ ਵਿਚ ਐੱਫ.ਸੀ.ਏ. ਦਾ ਨਵਾਂ Uconnect 5 ਸਾਫਟਵੇਅਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਹ ਇੰਟੀਗ੍ਰੇਟਿਡ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਨੂੰ ਵੀ ਸੁਪੋਰਟ ਕਰੇਗਾ। ਇਸ ਐੱਸ.ਯੂ.ਵੀ. ’ਚ ਕਲਾਈਮੇਟ ਕੰਟਰੋਲ, ਦੁਬਾਰਾ ਡਿਜ਼ਾਇਨ ਕੀਤੇ ਗਏ ਏਸੀ ਵੈਂਟਸ ਅਤੇ ਪੂਰੀ ਤਰ੍ਹਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੋਵੇਗਾ।
2021 ਜੀਪ ਕੰਪਾਸ ਫੇਸਲਿਫਟ ਨੂੰ 1.4 ਲੀਟਰ ਟਰਬੋ ਪੈਟਰੋਲ ਅਤੇ 2.0 ਲੀਟਰ ਟਰਬੋ ਡੀਜ਼ਲ ਇੰਜਣ ਆਪਸ਼ਨ ਨਾਲ ਲਿਆਇਆ ਜਾਵੇਗਾ। ਇਨ੍ਹਾਂ ਇੰਜਣਾਂ ਦੀ ਪਾਵਰ ਅਤੇ ਟਾਰਕ ’ਚ ਬਦਲਾਅ ਕੀਤਾ ਗਿਆ ਹੋਵੇਗਾ। ਉਥੇ ਹੀ ਟ੍ਰਾਂਸਮਿਸ਼ਨ ਆਪਸ਼ਨ ’ਚ 6-ਸਪੀਡ ਮੈਨੁਅਲ, 7-ਸਪੀਡ ਡੀ.ਸੀ.ਟੀ. ਅਤੇ 6-ਸਪੀਡ ਆਟੋਮੈਟਿਕ ਦਾ ਆਪਸ਼ਨ ਮਿਲ ਸਕਦਾ ਹੈ।
ਫਲਿਪਕਾਰਟ ਦੀ ਸੇਲ ’ਚ ਚੀਨੀ ਹੈਕਰਾਂ ਨੇ ਭਾਰਤੀਆਂ ਨੂੰ ਲਗਾਇਆ ਲੱਖਾਂ ਦਾ ਚੂਨਾ
NEXT STORY