ਜਲੰਧਰ— ਜੀਪ ਇੰਡੀਆ ਦੀ ਵੈੱਬਸਾਈਟ ਮੁਤਾਬਕ ਗ੍ਰੈਂਡ ਚੇਰੋਕੀ SUV ਭਾਰਤ 'ਚ ਫੈਸਟਿਵਲ ਸੀਜ਼ਨ ਦੌਰਾਨ ਲਾਂਚ ਕਰ ਦਿੱਤੀ ਜਾਵੇਗੀ। ਭਾਰਤ 'ਚ ਜੀਪ ਦੀ ਇਸ ਦਮਦਾਰ ਐੱਸ.ਯੂ.ਵੀ. ਦੇ ਦੋ ਵੇਰੀਅੰਟ, ਲਿਮਟਿਡ ਅਤੇ ਸਮਿਟ, ਉਤਾਰੇ ਜਾਣਗੇ। ਇਨ੍ਹਾਂ ਦੋਵਾਂ ਵੇਰੀਅੰਟਸ ਤੋਂ ਇਲਾਵਾ ਚੇਰੋਕੀ ਦੇ ਪਰਫਾਰਮੇਂਸ ਵਰਜ਼ਨ 'ਐੱਸ.ਆਰ.ਟੀ.' ਨੂੰ ਵੀ ਲਾਂਚ ਕੀਤਾ ਜਾਵੇਗਾ।
ਗ੍ਰੈਂਡ ਚੇਰੋਕੀ ਦੀਆਂ ਖਾਸੀਅਤਾਂ-
ਡਿਜ਼ਾਈਨ-
ਜੀਪ ਦੀ ਇਸ SUV ਦੇ ਸਾਰੇ ਵੇਰੀਅੰਟਸ 'ਚ ਐਲ.ਈ.ਡੀ. ਟੇਲ ਲੈਂਪਸ ਦਿੱਤੇ ਗਏ ਹਨ। ਸਾਈਡ ਪ੍ਰੋਫਾਇਲ ਦੀ ਗੱਲ ਕਰੀਏ ਤਾਂ ਲਿਮਟਿਡ ਵੇਰੀਅੰਟ 'ਚ 18 ਇੰਚ ਦੇ ਵ੍ਹੀਲਸ ਜਦੋਂਕਿ ਸਮਿਟ ਅਤੇ ਐੱਸ.ਆਰ.ਟੀ. ਵੇਰੀਅੰਟ 'ਚ 20 ਇੰਚ ਦੇ ਵ੍ਹੀਲਸ ਲੱਗੇ ਹਨ।
ਇੰਜਣ-
ਇਸ ਐੱਸ.ਯੂ.ਵੀ. 'ਚ 3.0 ਲੀਟਰ ਇਕੋਡੀਜ਼ਲ V-6 ਇੰਜਣ ਦਿੱਤਾ ਗਿਆ ਹੈ ਜੋ ਮੈਕਸਿਮਮ 243PS ਦੀ ਪਾਵਰ ਦਿੰਦਾ ਹੈ, ਨਾਲ ਹੀ ਇਸ ਨੂੰ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਸ ਇੰਜਣ ਨਾਲ ਇਹ ਕਾਰ 12.8 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੀਗ।
ਡਿਸਪਲੇ ਸਕ੍ਰੀਨ-
ਸਕ੍ਰੀਨ ਦੀ ਗੱਲ ਕਰੀਏ ਤਾਂ ਲਿਮਟਿਡ ਵੇਰੀਅੰਟ 'ਚ 5-ਇੰਚ ਟੱਚਸਕ੍ਰੀਨ ਵਾਲਾ ਯੂ-ਕੁਨੈੱਕਟ ਇੰਫਟੈਨਮੈਂਟ ਸਿਸਟਮ ਮਿਲੇਗਾ। ਸਮਿਟ ਅਤੇ ਐੱਸ.ਆਰ.ਟੀ. 'ਚ ਇਹੀ ਸਿਸਟਮ 8.4 ਇੰਚ ਦੀ ਸਕ੍ਰੀਨ ਅਤੇ ਨੇਵਿਗੇਸ਼ਨ ਸਪੋਰਟ ਨਾਲ ਮਿਲੇਗਾ। ਮਿਊਜ਼ਿਕ ਲਈ ਐੱਸ.ਆਰ.ਟੀ. 'ਚ 19 ਸਪੀਕਰ ਵਾਲਾ ਹਾਰਮਨ ਕਾਰਡਨ ਸਿਸਟਮ ਦਿੱਤਾ ਜਾਵੇਗਾ।
ਸੇਫਟੀ ਫੀਚਰਸ-
ਗ੍ਰੈਂਡ ਚੇਰੋਕੀ ਦੇ ਹਰ ਵੇਰੀਅੰਟਸ 'ਚ ਸਾਰੇ ਸੇਫਟੀ ਫੀਚਰਸ ਦਿੱਤੇ ਗਏ ਹਨ। ਇਨ੍ਹਾਂ 'ਚ ਡਿਊਲ ਫਰੰਟ, ਡਰਾਈਵਰ ਨੀ (ਗੋਡੇ) ਪ੍ਰੋਟੈਕਸ਼ਨ ਅਤੇ ਸਾਈਡ ਕਰਟਨ ਏਅਰਬੈਗ ਮੌਜੂਦ ਹਨ। ਇਸ ਤੋਂ ਇਲਾਵਾ ਹਿੱਲ ਅਸੈਂਡ ਅਤੇ ਡਿਸੈਂਡ, ਟ੍ਰੈਕਸ਼ਨ ਕੰਟਰੋਲ, ਇਲੈਕਟ੍ਰੋਨਿਕ ਸਟੇਬਿਲਟੀ ਕੰਟਰੋਲ, ਐਂਟੀ-ਲਾਕ ਬ੍ਰੇਕਿੰਗ ਸਿਸਟਮ, ਰੇਨ ਬ੍ਰੇਕ ਸਪੋਰਟ, ਫਰੰਟ ਅਤੇ ਰਿਅਰ ਪਾਰਕਿੰਗ ਸੈਂਸਰ ਦੇ ਨਾਲ ਰਿਅਰ ਵਿਊ ਕੈਮਰੇ ਸਮੇਂਤ ਕਈ ਹੋਰ ਫੀਚਰਸ ਵੀ ਮੌਜੂਦ ਹਨ।
ਕੰਪਨੀ ਇਨ੍ਹਾਂ ਸਾਰੇ ਵੇਰੀਅੰਟਸ 'ਤੇ ਦੋ ਸਾਲ, ਅਨਲੀਮਟਿਡ ਕਿਲੋਮੀਟਰ ਦੀ ਵਾਰੰਟੀ ਅਤੇ ਰੋਡ ਸਾਈਡ ਅਸਿਸਟੈਂਸ ਦੀ ਸੁਵਿਧਾ ਦੇਵੇਗੀ। ਇਨ੍ਹਾਂ ਗੱਡੀਆਂ ਦੀਆਂ ਕੀਮਤਾਂ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
WhatsApp 'ਤੇ ਬੈਨ ਲਗਾਉਣ ਤੋਂ SC ਨੇ ਕੀਤਾ ਇਨਕਾਰ
NEXT STORY