ਗੈਜੇਟ ਡੈਸਕ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ’ਚ 5ਜੀ ਲਾਂਚਿੰਗ ਦੇ ਨਾਲ ਹੀ ਯੂਰਪ ’ਚ ਇਕ ਕਾਰ ਪ੍ਰੀਖਣ ਡ੍ਰਾਈਵ ਵੀ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਬੈਠੇ-ਬੈਠੇ ਹੀ 5ਜੀ ਤਕਨੀਕ ਦੀ ਮਦਦ ਨਾਲ ਯੂਰਪ ’ਚ ਕਾਰ ਚਲਾਈ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਟਵੀਟ ਕਰਦੇ ਹੋਏ ਲਿਖਿਆ, ‘ਦੁਨੀਆ ਚਲਾ ਰਿਹਾ ਭਾਰਤ’। ਦੱਸ ਦੇਈਏ ਕਿ ਸ਼ਨੀਵਾਰ ਨੂੰ ਯਾਨੀ ਅੱਜ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਇੰਡੀਆ ਮੋਬਾਇਲ ਕਾਂਗਰਸ 2022 ਦੇ 6ਵੇਂ ਐਡੀਸ਼ਨ ’ਚ ਪ੍ਰਧਾਨ ਮੰਤਰੀ ਮੋਦੀ ਨੇ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤਾ ਹੈ।
ਇਹ ਵੀ ਪੜ੍ਹੋ- WhatsApp ਦੀ ਫ੍ਰੀ ਕਾਲਿੰਗ ਹੋ ਜਾਵੇਗੀ ਖ਼ਤਮ! ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ
ਇਹ ਵੀ ਪੜ੍ਹੋ- SBI ਬੈਂਕ ਨੇ ਜਾਰੀ ਕੀਤਾ ਅਲਰਟ, ਇਸ ਗਲਤੀ ਨਾਲ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ
ਜੀਓ-ਗਲਾਸ ਦਾ ਕੀਤਾ ਅਨੁਭਵ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਜੀਓ ਪਵੇਲੀਅਨ ’ਚ ਪ੍ਰਦਰਸ਼ਿਤ ਟਰੂ 5ਜੀ ਉਪਕਰਣਾਂ ਨੂੰ ਵੇਖਿਆ ਅਤੇ ਜੀਓ-ਗਲਾਸ ਨੂੰ ਖ਼ੁਦ ਪਹਿਨਕੇ ਉਸਦਾ ਅਨੁਭਵ ਵੀ ਕੀਤਾ। ਉਨ੍ਹਾਂ ਨੌਜਵਾਨ ਜੀਓ ਇੰਜੀਨੀਅਰਾਂ ਦੀ ਇਕ ਟੀਮ ਦੁਆਰਾ ਐਂਡ-ਟੂ-ਐਂਡ 5ਜੀ ਤਕਨੀਕ ਦੇ ਸਵਦੇਸ਼ੀ ਵਿਕਾਸ ਨੂੰ ਵੀ ਸਮਝਿਆ।
ਇਹ ਵੀ ਪੜ੍ਹੋ- Airtel ਦੇ ਗਾਹਕਾਂ ਨੂੰ ਫ੍ਰੀ ’ਚ ਮਿਲ ਰਿਹੈ 5GB ਡਾਟਾ, ਇੰਝ ਕਰੋ ਕਲੇਮ
ਅੱਜ ਤੋਂ ਸ਼ੁਰੂ ਹੋਇਆ ਡਿਜੀਟਲ ਇੰਡੀਆ ਦਾ ਨਵਾਂ ਯੁੱਗ, PM ਮੋਦੀ ਨੇ ਲਾਂਚ ਕੀਤੀ 5ਜੀ ਸਰਵਿਸ
NEXT STORY