ਗੈਜੇਟ ਡੈਸਕ– ਰਿਲਾਇੰਸ ਜਿਓ ਆਪਣੇ ਗਾਹਕਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਵੱਖ-ਵੱਖ ਕੈਟਾਗਿਰੀ ਦੇ ਪਲਾਨ ਪੇਸ਼ ਕਰਦੀ ਹੈ। ਕੋਰੋਨਾ ਕਾਲ ’ਚ ਵਰਕ ਫਰਾਮ ਹੋਮ ਦੇ ਚਲਦੇ ਮੋਬਾਇਲ ਡਾਟਾ ਦੀ ਵਰਤੋਂ ਵਧ ਗਈ ਹੈ ਅਤੇ ਇਹੀ ਕਾਰਨ ਹੈ ਕਿ ਰੀਚਾਰਜ ਕਰਵਾਉਂਦੇ ਸਮੇਂ ਅਸੀਂ ਬਹੁਤ ਦੁਵਿਦਾ ’ਚ ਫਸ ਜਾਂਦੇ ਹਾਂ। ਰੀਚਾਰਜ ਕਰਵਾਉਂਦੇ ਸਮੇਂ ਅਸੀਂ ਜ਼ਿਆਦਾ ਫਾਇਦੇ ਦੇਣ ਵਾਲਾ ਸਸਤਾ ਪਲਾਨ ਲੱਭਦੇ ਹਾਂ। ਜੇਕਰ ਤੁਸੀਂ ਵੀ ਜ਼ਿਆਦਾ ਡਾਟਾ ਵਾਲਾ ਪਲਾਨ ਲੱਭ ਰਹੇ ਹੋ ਤਾਂ ਜਿਓ ਅਜਿਹੇ ਕਈ ਪਲਾਨ ਪੇਸ਼ ਕਰਦੀ ਹੈ ਜੋ ਕਿਫਾਇਤੀ ਕੀਮਤ ’ਚ ਰੋਜ਼ਾਨਾ 3 ਜੀ.ਬੀ. ਡਾਟਾ ਦਿੰਦੇ ਹਨ। ਇਥੇ ਅਸੀਂ ਗੱਲ ਕਰ ਰਹੇ ਹਾਂ ਜਿਓ ਦੇ 349 ਰੁਪਏ ਵਾਲੇ ਪਲਾਨ ਦੀ। ਆਓ ਜਾਣਦੇ ਹਾਂ ਇਸ ਪਲਾਨ ’ਚ ਮਿਲਣ ਵਾਲੇ ਫਾਇਦਿਆਂ ਬਾਰੇ।
349 ਰੁਪਏ ਵਾਲੇ ਪਲਾਨ ਦੇ ਫਾਇਦੇ
ਜਿਓ ਦੇ ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾਂ 3 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਹਿਸਾਬ ਨਾਲ ਗਾਹਕਾਂ ਨੂੰ ਇਸ ਪਲਾਨ ’ਚ ਕੁਲ 84 ਜੀ.ਬੀ. ਡਾਟਾ ਮਿਲਦਾ ਹੈ। ਕੰਪਨੀ ਦਾ ਇਹ ਪਲਾਨ 3GB/Day Packs ਕੈਟਾਗਿਰੀ ’ਚ ਰੱਖਿਆ ਗਿਆ ਹੈ। ਕਾਲਿੰਗ ਲਈ ਇਸ ਪਲਾਨ ’ਚ ਜਿਓ ਤੋਂ ਜਿਓ ਨੈੱਟਵਰਕ ’ਤੇ ਮੁਫ਼ਤ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਜਿਓ ਤੋਂ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ ਗਾਹਕਾਂ ਨੂੰ 1,000 ਮਿੰਟ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਗਾਹਕਾਂ ਨੂੰ ਰੋਜ਼ਾਨਾ 100 ਐੱਸ.ਐੱਮ.ਐੱਸ. ਵੀ ਮਿਲ ਰਹੇ ਹਨ। ਇਸ ਤੋਂ ਇਲਾਵਾ ਪਲਾਨ ’ਚ ਐਪਸ ਦਾ ਮੁਫ਼ਤ ਸਬਸਕ੍ਰਿਪਸ਼ਨ ਵੀ ਮਿਲਦਾ ਹੈ। ਜਿਓ ਆਪਣੇ ਗਾਹਕਾਂ ਨੂੰ ਜਿਓ ਐਪਸ ਦਾ ਐਕਸੈਸ ਮੁਫ਼ਤ ਦੇ ਰਹੀ ਹੈ। ਇਸ ਵਿਚ ਜਿਓ ਸਿਨੇਮਾ, ਜਿਓ ਸਾਵਨ ਵਰਗੇ ਐਪਸ ਮੌਜੂਦ ਹਨ।
ਐਪਲ ਨੇ ਆਈਫੋਨ ਸਾਫਟਵੇਅਰ ’ਚ ਨਵੇਂ ਐਂਟੀ-ਸਰਵੀਲੈਂਸ ਟੂਲ ਨੂੰ ਲਾਗੂ ਕਰਨ ਦੀ ਯੋਜਨਾ ਟਾਲੀ
NEXT STORY