ਆਟੋ ਡੈਸਕ– ਟੀ.ਵੀ.ਐੱਸ. ਮੋਟਰ ਨੇ ਆਪਣੀ ਰੇਸਿੰਗ ਬਾਈਕ Apache RTR 200 4V ਦੇ ਨਵੇਂ ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 1.31 ਲੱਖ ਰੁਪਏ ਰੱਖੀ ਗਈ ਹੈ ਯਾਨੀ ਇਹ ਬਾਈਕ ਮੌਜੂਦਾ ਮਾਡਲ ਨਾਲੋਂ 9000 ਰੁਪਏ ਮਹਿੰਗੀ ਹੈ। ਕੰਪਨੀ ਨੇ ਇਸ ਨਵੇਂ ਐਡੀਸ਼ਨ ਦੇ ਡਿਜ਼ਾਇਨ ’ਚ ਕੋਈ ਬਦਲਾਅ ਨਹੀਂ ਕੀਤਾ ਪਰ ਇਸ ਨੂੰ ਬਲਿਊ ਰੰਗ ਦੇ ਆਪਸ਼ਨ ਨਾਲ ਲਿਆਇਆਗਿਆ ਹੈ।
ਇਸ ਬਾਈਕ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਸ ਵਿਚ ਤਿੰਨ ਰਾਈਡਿੰਗ ਮੋਡਸ, ਕੁਨੈਕਟਿਡ ਤਕਨੀਕ ਸਮੇਤ ਢੇਰਾਂ ਫਰਸ ਇਨ ਸੈਗਮੈਂਟ ਫੀਚਰਜ਼ ਦਿੱਤੇ ਗਏ ਹਨ। ਰਾਈਡਿੰਗ ਮੋਡਸ ਦੀ ਗੱਲ ਕਰੀਏ ਤਾਂ ਇਸ ਵਿਚ ਸਪੋਰਟ, ਅਰਬਨ ਅਤੇ ਰੇਨ ਮੋਡ ਮਿਲਦੇ ਹਨ, ਉਥੇ ਹੀ ਪਹਿਲੀ ਵਾਰ ਇਸ ਵਿਚ ਰਾਈਡਿੰਗ ਸਵਿੱਚ ਵੀ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– ਹੀਰੋ ਦਾ ਦੀਵਾਲੀ ਆਫਰ, ਸਿਰਫ਼ 4,999 ਰੁਪਏ ਦੇ ਘਰ ਲੈ ਜਾਓ ਟੂ-ਵ੍ਹੀਲਰ
ਇਸ ਬਾਈਕ ’ਚ ਐੱਲ.ਈ.ਡੀ. ਹੈੱਡਲੈਂਪ, ਡਿਊਲ ਚੈਨਲ ਅਤੇ ਸਿੰਗਲ ਚੈਨਲ ਏ.ਬੀ.ਐੱਸ., ਹਾਈ ਪਰਫਾਰਮੈਂਸ ਰੀਅਰ ਰੇਡੀਅਲ ਟਾਇਰ, ਰੇਸ ਟਿਊਨਡ ਫਿਊਲ ਇੰਜੈਕਸ਼ਨ, ਰੇਸ ਟਿਊਨਡ ਸਲੀਪਰ ਕਲੱਚ ਅਤੇ ਸਲਾਈਡ ਥਰੂ ਤਕਨੀਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਅਡਜਸਟੇਬਲ ਫਰੰਟ ਸਸਪੈਂਸ਼ਨ ਅਤੇ ਅਡਜਸਟੇਬਲ ਲੀਵਰ ਵੀ ਮਿਲਦਾ ਹੈ।
Apache RTR 200 4V ’ਚ ਐੱਲ.ਸੀ.ਡੀ. ਇੰਸਟਰੂਮੈਂਟ ਕਲੱਸਟਰ ਅਤੇ ਬਲੂਟੂਥ ਨਾਲ ਸਮਾਰਟਐਕਸ ਕੁਨੈਕਟ ਤਕਨੀਕ ਵੀ ਦਿੱਤੀ ਗਈ ਹੈ ਜੋ ਕਿ ਐਪ ਦੀ ਮਦਦ ਨਾਲ ਸਮਾਰਟਫੋਨ ਨੂੰ ਇਸ ਦੇ ਇੰਸਟਰੂਮੈਂਟ ਕਲੱਸਟਰ ਨਾਲ ਕੁਨੈਕਟ ਕਰਨ ’ਚ ਮਦਦ ਕਰਦੀ ਹੈ। ਇਸ ਰਾਹੀਂ ਤੁਹਾਨੂੰ ਬਾਈਕ ਨਾਲ ਜੁੜੀਆਂ ਢੇਰਾਂ ਜਾਣਕਾਰੀਆਂ ਮਿਲਦੀਆਂ ਹਨ।
ਇਹ ਵੀ ਪੜ੍ਹੋ– ਮਰਸਡੀਜ਼ ਨੇ ਲਾਂਚ ਕੀਤੀ ‘ਮੇਡ-ਇਨ-ਇੰਡੀਆ’ AMG GLC 43 Coupe, ਜਾਣੋ ਕੀਮਤ
ਇੰਜਣ
ਟੀ.ਵੀ.ਐੱਸ. Apache RTR 200 4V ’ਚ 197.75 ਸੀਸੀ ਦਾ ਸਿੰਗਲ ਸਿਲੰਡਰ, 4-ਵਾਲਵ, ਆਇਲ-ਕੂਲਡ ਇੰਜਣ ਲੱਗਾ ਹੈ ਜੋ 20.2 ਬੀ.ਐੱਚ.ਪੀ. ਦੀ ਪਾਵਰ ਅਤੇ 16.8 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।
ਦੱਸ ਦੇਈਏ ਕਿ ਕੰਪਨੀ ਇਸ ਬਾਈਕ ਦੇ ਨਵੇਂ ਐਡੀਸ਼ਨ ਨੂੰ ਕਈ ਐਡਵਾਂਸ ਫੀਚਰਜ਼ ਨਾਲ ਲੈ ਕੇ ਆਈ ਹੈ ਅਤੇ ਇਨ੍ਹਾਂ ਰਾਹੀਂ ਬਾਈਕ ਦੀ ਵਿਕਰੀ ਬਹੁਤ ਹੀ ਬਿਹਤਰ ਹੋ ਸਕਦੀ ਹੈ। ਨਵੀਂ Apache RTR 200 4V ਭਾਰਤੀ ਬਾਜ਼ਾਰ ’ਚ ਬਜਾਜ ਪਲਸਰ NS 200 ਅਤੇ ਯਾਮਾਹਾ FZ 250 ਨੂੰ ਜ਼ਬਰਦਸਤ ਟੱਕਰ ਦੇਵੇਗੀ।
ਸਸਤਾ ਹੋਇਆ 7,000mAh ਬੈਟਰੀ ਵਾਲਾ Samsung Galaxy M51, ਜਾਣੋ ਨਵੀਂ ਕੀਮਤ
NEXT STORY