ਜਲੰਧਰ— ਜਿਓ ਫੋਨ 2 ਲਈ ਹੁਣ ਤਕ ਦੇਸ਼ 'ਚ ਦੋ ਵਾਰ ਸੇਲ ਦਾ ਆਯੋਜਨ ਕੀਤਾ ਜਾ ਚੁੱਕਾ ਹੈ। ਵੀਰਵਾਰ ਨੂੰ ਰਿਲਾਇੰਸ ਜਿਓ ਆਪਣੇ ਨਵੇਂ ਫੀਚਰ ਫੋਨ 'ਜਿਓ ਫੋਨ 2' ਲਈ ਤੀਜੀ ਫਲੈਸ਼ ਸੇਲ ਆਯੋਜਿਤ ਕਰੇਗੀ। ਸੇਲੀ ਦੀ ਸ਼ੁਰੂਆਤ 12 ਵਜੇ Jio.com 'ਤੇ ਹੋਵੇਗੀ। ਜਿਓ ਦੇ ਨਵੇਂ ਫੀਚਰ ਫੋਨ ਦੀ ਸਭ ਤੋਂ ਅਹਿਮ ਖਾਸੀਅਤ ਹੈ ਕਿ ਇਹ QW5RTY ਕੀਪੈਡ ਦੇ ਨਾਲ ਆਉਂਦਾ ਹੈ। ਪਿਛਲੀਆਂ ਦੋ ਸੇਲਾਂ ਦੀ ਤਰ੍ਹਾਂ ਇਸ ਵਾਰ ਵੀ ਫੋਨ ਦੇ ਕੁਝ ਹੀ ਮਿੰਟਾਂ 'ਚ ਆਊਟ ਆਫ ਸਟਾਕ ਹੋਣ ਦੀ ਉਮੀਦ ਹੈ। ਸਾਡੀ ਸਲਾਹ ਹੈ ਕਿ ਜੇਕਰ ਤੁਸੀਂ ਜਿਓ ਫੋਨ 2 ਖਰੀਦਣਾ ਚਾਹੁੰਦੇ ਹੋ ਤਾਂ ਸੇਲ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਜਿਓ ਦੀ ਵੈੱਬਸਾਈਟ 'ਤੇ ਲਾਗ-ਇੰਨ ਕਰ ਲਓ।

Jio Phone 2 ਦੀ ਕੀਮਤ
ਜਿਓ ਫੋਨ 2 ਦੀ ਕੀਮਤ 2,999 ਰੁਪਏ ਰੱਖੀ ਗਈ ਹੈ। ਡਿਵਾਈਸ ਲਈ ਗਾਹਕਾਂ ਕੋਲ ਤਿੰਨ ਰੀਚਾਰਜ ਆਪਸ਼ਨ ਹਨ। ਇਨ੍ਹਾਂ 'ਚ 49 ਰੁਪਏ, 99 ਰੁਪਏ ਅਤੇ 153 ਰੁਪਏ ਵਾਲੇ ਪੈਕ ਸ਼ਾਮਲ ਹਨ। ਜਿਓ ਫੋਨ ਨੂੰ ਆਰਡਰ ਕਰਨ ਤੋਂ ਬਾਅਦ 5 ਤੋਂ 7 ਬਿਜ਼ਨੈੱਸ ਦਿਨਾਂ 'ਚ ਇਸ ਦੀ ਡਲਿਵਰੀ ਹੋ ਜਾਵੇਗੀ।
ਜਿਓ ਫੋਨ 2 ਦੇ ਫੀਚਰਸ
ਜਿਓ ਫੋਨ 2 ਇਕ ਡਿਊਲ ਸਿਮ (ਨੈਨੋ) ਸਮਾਰਟਫੋਨ ਹੈ। ਇਸ ਵਿਚ 2.4-ਇੰਚ ਦੀ ਕਿਊ.ਵੀ.ਜੀ.ਏ. ਡਿਸਪਲੇਅ ਹੈ। ਇਹ ਕਾਈ ਓ.ਐੱਸ. 'ਤੇ ਚੱਲਦਾ ਹੈ। ਇਸ ਵਿਚ 512 ਐੱਮ.ਬੀ. ਰੈਮ ਹੈ ਅਤੇ ਇਨਬਿਲਟ ਸਟੋਰੇਜ 4 ਜੀ.ਬੀ. ਹੈ। ਲੋੜ ਪੈਣ 'ਤੇ ਯੂਜ਼ਰਸ 128 ਜੀ.ਬੀ. ਤਕ ਦਾ ਮਾਈਕ੍ਰੋ-ਐੱਸ.ਡੀ. ਕਾਰਡ ਇਸਤੇਮਾਲ ਕਰ ਸਕਣਗੇ। ਇਸ ਫੋਨ 'ਚ 2 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਅਤੇ ਇਕ ਵੀ.ਜੀ.ਏ. ਫਰੰਟ ਕੈਮਰਾ ਹੈ। ਬੈਟਰੀ 2,000 ਐੱਮ.ਏ.ਐੱਚ. ਦੀ ਹੈ। ਕੁਨੈਕਟੀਵਿਟੀ ਫੀਚਰਸ 'ਚ ਵੀ.ਓ.ਐੱਲ.ਟੀ.ਈ., ਐੱਨ.ਐੱਫ.ਸੀ., ਜੀ.ਪੀ.ਐੱਸ., ਬਲੂਟੁੱਥ ਅਤੇ ਐੱਫ.ਐੱਮ. ਰੇਡੀਓ ਸ਼ਾਮਲ ਹਨ। ਕਵਰਟੀ ਕੀਪੈਡ ਤੋਂ ਇਲਾਵਾ ਜਿਓ ਫੋਨ 2 'ਚ ਫੋਰ ਵੇ ਨੈਵੀਗੇਸ਼ਨ ਕੀ ਹੈ। ਇਸ ਵਿਚ ਜਿਓ ਫੋਨ ਦੀ ਤਰ੍ਹਾਂ ਵੁਆਇਸ ਕਮਾਂਡ ਲਈ ਇਕ ਅਲੱਗ ਬਟਨ ਦਿੱਤਾ ਗਿਆ ਹੈ।
ਨੋਕੀਆ ਜਲਦ ਹੀ ਲਾਂਚ ਕਰ ਸਕਦਾ ਹੈ 5 ਕੈਮਰਿਆਂ ਵਾਲਾ ਸਮਾਰਟਫੋਨ
NEXT STORY