ਜਲੰਧਰ- ਰਿਲਾਇੰਸ ਜਿਓ ਦੇ ਫੀਚਰ ਫੋਨ ਦੀ ਭਾਰਤ 'ਚ ਲੱਖਾਂ ਲੋਕਾਂ ਨੇ ਪ੍ਰੀ-ਬੁਕਿੰਗ ਕੀਤੀ ਹੈ ਅਤੇ ਹੁਣ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਜਿਓ ਫੀਚਰ ਫੋਨ ਕਦੋਂ ਉਨ੍ਹਾਂ ਦੇ ਹੱਥਾਂ 'ਚ ਆਏਗਾ। ਦੱਸ ਦਈਏ ਕਿ ਇਸ ਫੋਨ ਲਈ ਪ੍ਰੀ-ਬੁਕਿੰਗ ਦੀ ਪ੍ਰਕਿਰਿਆ 24 ਅਗਸਤ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਇਸ ਫੋਨ ਨੂੰ ਤੁਹਾਡੇ ਤੱਕ ਸਤੰਬਰ ਦੇ ਅੱਧ ਤੱਕ ਪਹੁੰਚਾ ਦਿੱਤਾ ਜਾਵੇਗਾ। ਉਥੇ ਹੀ ਸੂਤਰਾਂ ਤੋਂ ਅਜਿਹੀ ਖਬਰ ਮਿਲ ਰਹੀ ਹੈ ਕਿ ਸਤੰਬਰ ਮਹੀਨੇ 'ਚ ਰਿਲਾਇੰਸ ਜਿਓ ਆਪਣੇ 4ਜੀ ਫੋਨ ਦੀ ਡਿਲੀਵਰੀ ਨਹੀਂ ਕਰ ਸਕਿਆ। ਇਸ ਦੀ ਡਿਲੀਵਰੀ 'ਚ ਦੇਰੀ ਹੋ ਸਕਦੀ ਹੈ। ਹਾਲਾਂਕਿ ਜਦੋਂ ਇਹ ਫੋਨ ਲਾਂਚ ਹੋਇਆ ਸੀ ਤਾਂ ਇਹ ਗੱਲ ਕਹੀ ਗਈ ਸੀ ਕਿ ਇਸ ਨੂੰ ਸਤੰਬਰ ਮਹੀਨੇ 'ਚ ਲੋਕਾਂ ਨੂੰ ਡਿਲੀਵਰ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ।
ਰਿਪੋਰਟ ਮੁਤਾਬਕ ਜਿਓ ਫੋਨ ਦੀ ਡਿਲੀਵਰੀ ਨੂੰ ਅਕਤੂਬਰ ਤੋਂ ਸ਼ੁਰੂ ਹੋ ਕੇ 3 ਅਕਤੂਬਰ ਤੱਕ ਜਾਰੀ ਰਹੇਗੀ। ਹਾਲਾਂਕਿ ਅਜੇ ਇਸ ਜਾਣਕਾਰੀ 'ਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੰਪਨੀ ਨੇ ਅਧਿਕਾਰਤ ਤੌਰ 'ਤੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਹੈ ।
ਇੰਝ ਪਤਾ ਕਰੋ ਆਪਣਾ ਡਿਲੀਵਰੀ ਸਟੇਟਸ
- ਸਭ ਤੋਂ ਪਹਿਲਾਂ ਤੁਹਾਨੂੰ 'ਮਾਈ ਜਿਓ ਐਪ' 'ਚ ਜਾ ਕੇ ਮੈਨੇਜ ਬੁਕਿੰਗ 'ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਡੇ ਕੋਲੋ ਤੁਹਾਡਾ ਫੋਨ ਨੰਬਰ ਮੰਗਿਆ ਜਾਵੇਗਾ ਅਤੇ ਤੁਹਾਨੂੰ ਫਿਰ ਇਸ 'ਤੇ ਆਇਆ ਓ.ਟੀ.ਪੀ. ਦਰਜ ਕਰਨਾ ਹੋਵੇਗਾ।
- ਇਹ ਸਭ ਕਰਨ ਤੋਂ ਬਾਅਦ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਆਖਿਰ ਤੁਹਾਡਾ ਫੋਨ ਕਦੋਂ ਮਿਲੇਗਾ। ਇਥੇ ਤੁਹਾਨੂੰ ਫੋਨ ਮਿਲਣ ਦੀ ਤਰੀਕ ਵੀ ਦੱਸ ਦਿੱਤੀ ਜਾਵੇਗੀ।
- ਇਸ ਤੋਂ ਇਲਾਵਾ ਤੁਸੀਂ ਕਾਲ ਕਰਕੇ ਵੀ ਜਾਣ ਸਕਦੇ ਹੋ ਕਿ ਜਿਓ ਫੋਨ ਕਦੋਂ ਮਿਲੇਗਾ। ਆਪਣੇ ਰਜਿਸਟਰਡ ਮੋਬਾਇਲ ਨੰਬਰ ਤੋਂ 1800-890-8900 'ਤੇ ਕਾਲ ਕਰੋ ਅਤੇ ਫੋਨ ਨਾਲ ਜੁੜੀ ਸਾਰੀ ਜਾਣਕਾਰੀ ਪ੍ਰਾਪਤ ਕਰੋ।
Meizu ਨੇ ਪੇਸ਼ ਕੀਤਾ ਆਪਣਾ ਨਵਾਂ ਸਮਾਰਟਫੋਨ ,ਜਾਣੋ ਸਪੈਸੀਫਿਕੇਸ਼ਨ
NEXT STORY