ਜਲੰਧਰ- ਆਮ ਲੋਕਾਂ ਤੱਕ 4ਜੀ ਇੰਟਰਨੈੱਟ ਪਹੁੰਚਾਉਣ ਵਾਲੀ ਦੂਰਸੰਚਾਰ ਖੇਤਰ ਦੀ ਕੰਪਨੀ ਰਿਲਾਇੰਸ ਜਿਓ ਨੇ ਇਸ ਤਿਉਹਾਰੀ ਸੀਜ਼ 'ਚ ਗਾਹਕਾਂ ਨੂੰ ਜ਼ਬਰਦਸਤ ਆਫਰ ਦਾ ਐਲਾਨ ਕੀਤਾ ਹੈ। ਆਮਤੌਰ 'ਤੇ 1,999 ਰੁਪਏ 'ਚ ਮਿਲਣ ਵਾਲਾ ਜਿਓਫਾਈ ਡਿਵਾਈਸ ਬੁੱਧਵਾਰ ਤੋਂ 999 ਰੁਪਏ 'ਚ ਵਿਕੇਗਾ। ਜਾਣਕਾਰੀ ਦਿੱਤੀ ਗਈ ਹੈ ਕਿ ਇਹ ਆਫਰ 30 ਸਤੰਬਰ ਤੱਕ ਉਪਲੱਬਧ ਹੈ। ਇਹ ਆਫਰ ਆਨਲਾਈਨ ਦੇ ਨਾਲ ਆਫਲਾਈਨ ਸਟੋਰ 'ਤੇ ਉਪਲੱਬਧ ਹੋਵੇਗੀ। ਨਵੀਆਂ ਕੀਮਤਾਂ ਜਿਓ ਦੀ ਵੈੱਬਸਾਈਟ ਅਤੇ ਫਲਿਪਕਾਰਟ 'ਤੇ ਲਾਈਵ ਹੋ ਗਈਆਂ ਹਨ।
ਇਸ ਨੂੰ ਜਿਓਫਾਈ ਫੈਸਟੀਵਲ ਸੈਲੀਬ੍ਰੇਸ਼ਨ ਆਫਰ ਦਾ ਨਾਂ ਦਿੱਤਾ ਗਿਆ ਹੈ। ਛੋਟ ਸਿਰਫ ਜਿਓਫਾਈ ਐੱਮ2ਐੱਸ ਮਾਡਲ 'ਤੇ ਦਿੱਤੀ ਜਾ ਰਹੀ ਹੈ। ਇਹ 2300 ਐੱਮ.ਏ.ਐੱਚ. ਦੀ ਬੈਟਰੀ ਦੇ ਨਾਲ ਆਉਂਦਾ ਹੈ। ਇਸ ਡਿਵਾਈਸ ਦੇ ਨਾਲ ਇਕ ਰਿਲਾਇੰਸ ਜਿਓ ਸਿਮ ਵੀ ਦਿੱਤਾ ਜਾਵੇਗਾ ਜਿਸ ਨੂੰ ਪ੍ਰੋਡਕਟ ਡਿਲੀਵਰੀ ਦੇ ਸਮੇਂ ਆਧਾਰ ਕਾਰਡ ਦੀ ਮਦਦ ਨਾਲ ਐਕਟਿਵ ਕਰਨਾ ਹੋਵੇਗਾ। ਦੱਸ ਦਈਏ ਕਿ ਇਸ ਡਿਵਾਈਸ ਨੂੰ ਇਸਤੇਮਾਲ 'ਚ ਲਿਆਉਣ ਲਈ ਸਿਮ ਕਾਰਡ ਦੀ ਲੋੜ ਤਾਂ ਹੁੰਦੀ ਹੈ, ਨਾਲ ਹੀ ਜਿਓ ਦਾ ਇਕ ਟੈਰਿਫ ਪਲਾਨ ਚੁਣਨਾ ਹੋਵੇਗਾ।
ਜਿਓ ਨੇ ਜਿਓਫਾਈ 4ਜੀ ਹਾਟ-ਸਪਾਟ ਡਿਵਾਈਸ ਵੇਚਣ ਲਈ ਅਗਰੈਸਿਵ ਰਣਨੀਤੀ ਅਪਣਾਈ ਹੈ। ਜੁਲਾਈ ਮਹੀਨੇ 'ਚ 224 ਜੀ.ਬੀ. ਡਾਟਾ ਵਾਲਾ ਆਫਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਮਈ ਮਹੀਨੇ 'ਚ 100 ਫੀਸਦੀ ਕੈਸ਼ਬੈਕ ਦੀ ਗੱਲ ਸੀ।
ਐਂਡ੍ਰਾਇਡ 8.0 ਅਪਡੇਟ ਤੋਂ ਬਾਅਦ ਆਪਣੇ ਆਪ ਰਿਬੂਟ ਹੋ ਰਹੇ ਹਨ ਯੂਜ਼ਰਸ ਦੇ ਫੋਨ
NEXT STORY