ਗੈਜੇਟ ਡੈਸਕ– ਦੁਨੀਆ ਦੇ ਸਭ ਤੋਂ ਸਸਤੇ ਸਮਾਰਟਫੋਨ ਜੀਓ ਫੋਨ ਨੈਕਸਟ ਦੀ ਕੀਮਤ ਦਾ ਖੁਲਾਸਾ ਹੋ ਗਿਆ ਹੈ। ਫੋਨ ਦੀ ਵਿਕਰੀ ਅਗਲੇ ਮਹੀਨੇ ਯਾਨੀ 10 ਸਤੰਬਰ ਤੋਂ ਸ਼ੁਰੂ ਹੋਵੇਗੀ। ਹਾਲਾਂਕਿ ਫੋਨ ਦੀ ਵਿਕਰੀ ਤੋਂ ਪਹਿਲਾਂ ਜੀਓ ਫੋਨ ਨੈਕਸਟ ਦੀ ਕੀਮਤ ਆਨਲਾਈਨ ਲੀਕ ਹੋ ਗਈ ਹੈ। ਟਿਪਸਟਰ ਯੋਗੇਸ਼ ਮੁਤਾਬਕ, ਜੀਓ ਫੋਨ ਨੈਕਸਟ ਦੋ ਰੈਮ ਵੇਰੀਐਂਟ 2 ਜੀ.ਬੀ. ਅਤੇ 3 ਜੀ.ਬੀ. ਰੈਮ ’ਚ ਆਏਗਾ। ਜੀਓ ਫੋਨ ਨੈਕਸਟ ਦੀ ਸ਼ੁਰੂਆਤੀ ਕੀਮਤ 3,499 ਰੁਪਏ ਹੋਵੇਗੀ। ਫੋਨ ਨੂੰ ਗੂਗਲ ਦੇ ਨਾਲ ਸਾਂਝੇਦਾਰੀ ’ਚ ਬਣਾਇਆ ਗਿਆ ਹੈ। ਇਸ ਸਾਲ ਜੂਨ ’ਚ ਗੂਗਲ ਦੇ ਸੀ.ਈ.ਓ. ਨੇ ਖੁਲਾਸਾ ਕੀਤਾ ਸੀ ਕਿ ਜੀਓ ਫੋਨ ਨੈਕਸਟ ਇਕ ਆਪਟਿਮਾਈਜ਼ਡ ਐਂਡਰਾਇਡ ਵਰਜ਼ਨ ’ਤੇ ਚੱਲੇਗਾ।
ਇਹ ਵੀ ਪੜ੍ਹੋ– ਸਭ ਤੋਂ ਜ਼ਿਆਦਾ ਕੌਣ ਵੇਖਦਾ ਹੈ ਤੁਹਾਡੀ WhatsApp DP, ਇੰਝ ਲਗਾਓ ਪਤਾ
ਇਹ ਵੀ ਪੜ੍ਹੋ– ਇਹ ਹਨ ਭਾਰਤ ’ਚ ਮਿਲਣ ਵਾਲੇ 5 ਸਭ ਤੋਂ ਸਸਤੇ 5G ਸਮਾਰਟਫੋਨ, ਕੀਮਤ 13,999 ਰੁਪਏ ਤੋਂ ਸ਼ੁਰੂ
JioPhone Next ਦੇ ਸੰਭਾਵਿਤ ਫੀਚਰ
ਜੀਓ ਫੋਨ ਨੈਕਸਟ ਦੇ ਫੀਚਰਜ਼ ਪਹਿਲਾਂ ਹੀ ਲੀਕ ਹੋ ਗਏ ਸਨ, ਜਿਸ ਮੁਤਾਬਕ, ਜੀਓ ਫੋਨ ਨੈਕਸਟ ’ਚ 5.5 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਜਾਵੇਗੀ। ਫੋਨ 4ਜੀ VoLTE ਡਿਊਲ ਸਿਮ ਸਪੋਰਟ ਨਾਲ ਆਏਗਾ। ਜੀਓ ਫੋਨ ਨੈਕਸਟ ’ਚ ਕੁਆਲਕਾਮ ਸਨੈਪਡ੍ਰੈਗਨ 215 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਜਾਵੇਗਾ। ਇਹ ਫੋਨ ਐਂਡਰਾਇਡ 11 (ਗੋ ਐਡੀਸ਼ਨ) ’ਤੇ ਚੱਲੇਗਾ। ਫੋਨ ’ਚ 2 ਜੀ.ਬੀ. ਰੈਮ+16 ਜੀ.ਬੀ. ਸਟੋਰੇਜ ਅਤੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਮਿਲੇਗੀ।
ਇਹ ਵੀ ਪੜ੍ਹੋ– WhatsApp ਪੇਮੈਂਟ ’ਚ ਜੁੜਿਆ ਕਮਾਲ ਦਾ ਫੀਚਰ, ਬਦਲ ਜਾਵੇਗਾ ਪੈਸੇ ਭੇਜਣ ਦਾ ਅੰਦਾਜ਼
ਫੋਟੋਗ੍ਰਾਫੀ ਲਈ ਫੋਨ ’ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਮਿਲੇਗਾ। ਇਸ ਤੋਂ ਇਲਾਵਾ ਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਜੀਓ ਦੇ ਇਸ ਐਂਟਰੀ ਲੈਵਲ ਸਮਾਰਟਫੋਨ ’ਚ 2500mAh ਦੀ ਬੈਟਰੀ ਮਿਲੇਗੀ। ਫੋਨ ’ਚ ਗੂਗਲ ਦੇ ਵੌਇਸ ਅਸਿਸਟੈਂਟ ਦੀ ਸਪੋਰਟ ਮਿਲੇਗੀ ਜੋ ਰੀਅਲ ਟਾਈਮ ਲੈਂਗਵੇਜ ਟ੍ਰਾਂਸਲੇਸ਼ਨ ਨਾਲ ਆਏਗਾ। ਜੀਓ ਫੋਨ ਨੈਕਸਟ ’ਚ ਸਮਾਰਟ ਕੈਮਰਾ ਏ.ਆਰ. ਫਿਲਟਰ ਦਿੱਤਾ ਜਾਵੇਗਾ। ਫੋਨ ਨੂੰ ਵੌਇਸ ਕਮਾਂਡ ਦੇ ਕੇ ਆਪਰੇਟ ਕੀਤਾ ਜਾ ਸਕੇਗਾ। ਨਾਲ ਹੀ ਵੌਇਸ ਕਮਾਂਡ ਨਾਲ ਟਾਈਪਿੰਗ ਵੀ ਕੀਤੀ ਜਾ ਸਕੇਗੀ।
ਰੱਖੜੀ ਸਪੈਸ਼ਲ: ਐਮੇਜ਼ਾਨ ਨੇ ਲਾਂਚ ਕੀਤਾ ਰੱਖੜੀ ਸਟੋਰ, ਇਨ੍ਹਾਂ ਪ੍ਰੋਡਕਟਸ ’ਤੇ ਮਿਲੇਗੀ ਛੋਟ
NEXT STORY