ਗੈਜੇਟ ਡੈਸਕ– ਅੱਜ ਦੀ ਤਾਰੀਖ਼ ’ਚ ਜ਼ਿਆਦਾਤਰ ਲੋਕ ਵਟਸਐਪ ’ਤੇ ਆਪਣੀ ਪਛਾਣ ਲਈ ਆਪਣੀ ਤਸਵੀਰ ਲਗਾਉਂਦੇ ਹਨ। ਇਸ ਨਾਲ ਲੋਕਾਂ ਨੂੰ ਪਛਾਨਣ ’ਚ ਆਸਾਨੀ ਹੁੰਦੀ ਹੈ। ਜ਼ਾਹਿਰ ਹੈ ਕਿ ਤੁਸੀਂ ਵੀ ਆਪਣੇ ਵਟਸਐਪ ਅਕਾਊਂਟ ’ਤੇ ਆਪਣੀ ਤਸਵੀਰ ਲਗਾਈ ਹੋਵੇਗੀ ਅਤੇ ਤੁਹਾਡੇ ਦਿਮਾਗ ’ਚ ਇਹ ਸਵਾਲ ਜ਼ਰੂਰ ਆਉਂਦਾ ਹੋਵੇਗਾ ਕਿ ਸਭ ਤੋਂ ਜ਼ਿਆਦਾ ਕਿਸਨੇ ਤੁਹਾਡੀ ਪ੍ਰੋਫਾਈਲ ਫੋਟੋ ਵੇਖੀ ਹੈ। ਤਾਂ ਇਸ ਦਾ ਜਵਾਬ ਤੁਹਾਨੂੰ ਇੱਥੇ ਮਿਲੇਗਾ। ਅਸੀਂ ਤੁਹਾਨੂੰ ਇਕ ਖਾਸ ਤਰੀਕਾ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਪਤਾ ਲਗਾ ਸਕੋਗੇ ਕਿ ਕੌਣ ਚੋਰੀ-ਛੁਪੇ ਤੁਹਾਡੀ ਵਟਸਐਪ ਡੀ.ਪੀ. ਵੇਖਦਾ ਹੈ।
ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਡਾਊਨਲੋਡ ਕਰੋ Covid-19 ਵੈਕਸੀਨ ਸਰਟੀਫਿਕੇਟ, ਇਹ ਹੈ ਤਰੀਕਾ
ਇੰਝ ਲਗਾਓ ਪਤਾ
- ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ’ਤੇ ਜਾਓ।
- ਇਥੇ ਸਰਚ ਬਾਰ ’ਤੇ ਕਲਿੱਕ ਕਰਕੇ Whats Tracker: Who Viewed My Profile ਟਾਈਪ ਕਰੋ।
- ਹੁਣ ਤੁਹਾਨੂੰ ਹੇਠਾਂ ਸਕਰੋਲ ਕਰਨ ’ਤੇ ਇਹ ਮੋਬਾਇਲ ਐਪ ਮਿਲ ਜਾਵੇਗਾ, ਉਸ ਨੂੰ ਡਾਊਨਲੋਡ ਕਰੋ।
- ਡਾਊਨਲੋਡ ਹੋਣ ਤੋਂ ਬਾਅਦ ਆਪਣਾ ਮੋਬਾਇਲ ਨੰਬਰ ਅਤੇ ਪਾਸਵਰਡ ਐਂਟਰ ਕਰਕੇ ਲਾਗ-ਇਨ ਕਰੋ।
- ਤੁਹਾਨੂੰ ਹੁਣ ਇਕ ਲਿਸਟ ਵਿਖਾਈ ਦੇਵੇਗੀ। ਇਸ ਵਿਚ ਉਹ ਕਾਨਟੈਕਟ ਸ਼ਾਮਲ ਹਨ, ਜਿਨ੍ਹਾਂ ਨੇ ਪਿਛਲੇ 24 ਘੰਟਿਆਂ ’ਚ ਤੁਹਾਡੀ ਪ੍ਰੋਫਾਈਲ ਫੋਟੋ ਵੇਖੀ ਹੈ।
ਇਹ ਵੀ ਪੜ੍ਹੋ– ਵਟਸਐਪ ਵੈੱਬ ’ਚ ਆਇਆ ਸ਼ਾਨਦਾਰ ‘ਫੋਟੋ ਐਡੀਟਿੰਗ’ ਟੂਲ, ਇੰਝ ਕਰੋ ਇਸਤੇਮਾਲ
ਗੂਗਲ ਨੇ ਦਿਖਾਈ ਸਖ਼ਤੀ, ਉਪਭੋਗਤਾਵਾਂ ਦਾ ਲੋਕੇਸ਼ਨ ਡਾਟਾ ਵੇਚਣ ਵਾਲੇ ਟੂਲ ’ਤੇ ਲਗਾਈ ਪਾਬੰਦੀ
NEXT STORY