ਜਲੰਧਰ: ਘਰੇਲੂ ਮੋਬਾਇਲ ਫੋਨ ਨਿਰਮਾਤਾ ਕੰਪਨੀ JIVI ਨੇ ਆਪਣੇ 4ਜੀ ਸਮਾਰਟਫੋਨਸ 'ਤੇ 'ਫੁਟਬਾਲ ਆਫਰ' ਪੇਸ਼ ਕਰਣ ਲਈ ਰਿਲਾਇੰਸ ਜਿਓ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਆਫਰ 'ਚ JIVI ਦੇ ਚੁਨਿੰਦਾ 4G ਸਮਾਰਟਫੋਨਸ ਦੀ ਖਰੀਦੀ 'ਤੇ 2200 ਰੁਪਏ ਦਾ ਇੰਸਟੈਂਟ ਕੈਸ਼ਬੈਕ ਕਸਟਮਰਸ ਨੂੰ ਦਿੱਤਾ ਜਾਵੇਗਾ। ਇਹ ਆਫਰ 15 ਫਰਵਰੀ ਤੋਂ 31 ਮਾਰਚ 2018 ਤੱਕ ਜਾਰੀ ਰਹੇਗਾ। ਦਸ ਦਈਏ ਕਿ ਇਹ ਕੈਸ਼ਬੈਕ ਆਫਰ ਨਵੇਂ ਅਤੇ ਪੁਰਾਣੇ ਦੋਨੋਂ ਜਿਓ ਕਸਟਮਰਸ ਲਈ ਲਾਗੂ ਹੈ।
ਕਿੰਝ ਮਿਲੇਗਾ ਕੈਸ਼ਬੈਕ:
ਇਸ ਦੇ ਲਈ ਤੁਹਾਨੂੰ ਆਪਣੇ ਨਵੇਂ ਫੋਨ 'ਚ ਜਿਓ ਸਿਮ 'ਚ ਪਹਿਲਾ ਰਿਚਾਰਜ 198 ਰੁਪਏ ਜਾਂ 299 ਦਾ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ 50 ਰੁਪਏ ਦਾ 44 ਰਿਚਾਰਜ ਵਾਊਚਰ ਮਿਲਣਗੇ ਜੋ ਕਿ ਤੁਹਾਡੇ ਮਾਏ ਜਿਓ ਐਪ 'ਚ ਜਮਾਂ ਹੋ ਜਾਣਗੇ। ਜਿਓ ਫੁੱਟਬਾਲ ਆਫਰ ਮੌਜੂਦਾ ਅਤੇ ਨਵੇਂ ਦੋਨਾਂ ਤਰ੍ਹਾਂ ਦੇ ਜਿਓ ਗਾਹਕਾਂ ਲਈ ਨਵਾਂ ਸਮਾਰਟਫੋਨ ਖਰੀਦਣ 'ਤੇ ਕੰਮ ਕਰੇਗਾ।
ਇਨ੍ਹਾਂ ਸਮਾਰਟਫੋਨਸ 'ਤੇ ਮਿਲੇਗਾ ਕੈਸ਼ਬੈਕ:
1 . ਐਨਰਜੀ ਈ3
2 . ਐਨਰਜੀ ਈ 12
3 . ਪ੍ਰਾਇਮ ਪੀ30
4 . ਪ੍ਰਾਇਮ ਪੀ300
5 . ਪ੍ਰਾਇਮ ਪੀ444
ਗੂਗਲ ਅਤੇ ਮਾਈਕ੍ਰੋਸਾਫਟ ਦੇ ਮੁਕਾਬਲੇ ਐਪਲ ਪੇਸ਼ ਕਰੇਗਾ ਸਸਤਾ ਆਈਪੈਡ
NEXT STORY