ਜਲੰਧਰ-ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਜਲਦ ਹੀ ਘੱਟ ਕੀਮਤ ਵਾਲਾ ਆਪਣਾ ਨਵਾਂ ਆਈਪੈਡ ਲਾਂਚ ਕਰਨ ਦੇ ਲਈ ਤਿਆਰ ਹੈ। ਇਸ ਦੇ ਨਾਲ ਹੀ ਕੰਪਨੀ ਐਜੂਕੇਸ਼ਨ ਨਾਲ ਜੁੜਿਆ ਇਕ ਸਾਫਟਵੇਅਰ ਵੀ ਲਾਂਚ ਕਰੇਗੀ। ਇਹ ਦੋਵੇਂ ਹੀ ਅਗਲੇ ਹਫਤੇ ਲਾਂਚ ਕੀਤੇ ਜਾ ਸਕਦੇ ਹਨ। ਕੰਪਨੀ ਨੇ ਸ਼ਿਕਾਗੋ 'ਚ ਇਕ ਈਵੈਂਟ ਕਰਨ ਦੀ ਪਲਾਨਿੰਗ ਬਣਾਈ ਹੈ ਅਤੇ ਇਸ ਦੇ ਮੱਦੇਨਜ਼ਰ ਮੀਡੀਆ ਇਨਵਾਈਟ ਵੀ ਭੇਜੇ ਜਾ ਚੁੱਕੇ ਹਨ।
ਬਲੂਮਬਰਗ ਦੀ ਰਿਪੋਰਟ ਅਨੁਸਾਰ ਐਪਲ ਆਪਣੇ ਸਭ ਤੋਂ ਸਸਤੇ ਆਈਪੈਡ ਦਾ ਨਵਾਂ ਵਰਜਨ ਪੇਸ਼ ਕਰਨ ਵਾਲਾ ਹੈ। ਇਹ ਮੁੱਖ ਰੂਪ ਨਾਲ ਐਜੂਕੇਸ਼ਨ ਮਾਰਕੀਟ ਨੂੰ ਫੋਕਸ 'ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਐਪਲ ਦੇ ਲਈ ਐਜੂਕੇਸ਼ਨ ਸੈਗਮੈਂਟ ਕੋਈ ਵੀ ਨਵੀਂ ਚੀਜ਼ ਨਹੀਂ ਹੈ। ਇਸ ਤੋਂ ਪਹਿਲਾਂ ਕੰਪਨੀ ਦੇ CEO ਸਟੀਵ ਜਾਬਸ ਨੇ ਸ਼ੁਰੂਆਤੀ ਦਿਨਾਂ 'ਚ ਸਕੂਲਾਂ ਨੂੰ ਹੀ ਫੋਕਸ 'ਚ ਰੱਖਿਆ ਸੀ,
ਪਰ ਬਾਅਦ 'ਚ ਗੂਗਲ ਅਤੇ ਮਾਈਕ੍ਰੋਸਾਫਟ ਨੇ ਐਜੂਕੇਸ਼ਨ ਮਾਰਕੀਟ 'ਚ ਆਪਣੇ ਘੱਟ ਕੀਮਤ ਵਾਲੇ ਕੰਪਿਊਟਰ ਲਿਆ ਕੇ ਪ੍ਰਭਾਵ ਬਣਾ ਲਿਆ ਹੈ। ਗੂਗਲ ਨੇ ਕ੍ਰੋਮਬੁਕਸ ਅਤੇ ਗੂਗਲ ਕਲਾਸਰੂਮ ਵਰਗੇ ਸਾਫਟਵੇਅਰ ਲੋਕਲ ਕਈ ਸਕੂਲੀ ਨੌਜਵਾਨਾਂ ਨੂੰ ਆਕਰਸ਼ਿਤ ਕਰਦਾ ਹੈ।
ਪਿਛਲੇ ਸਾਲ ਐਪਲ ਨੇ 329 ਅਮਰੀਕੀ ਡਾਲਰ 'ਚ ਆਪਣਾ ਸਸਤਾ ਆਈਪੈਡ ਪੇਸ਼ ਕੀਤਾ ਸੀ। ਇਸ ਨੂੰ ਗੂਗਲ ਕ੍ਰੋਮਬੁਕਸ ਨੂੰ ਚੁਣੌਤੀ ਦੇਣ ਦੇ ਇਰਾਦੇ ਨਾਲ ਪੇਸ਼ ਕੀਤਾ ਸੀ। ਐਪਲ ਹੁਣ ਹੋਰ ਵੀ ਸਸਤਾ ਆਈਪੈਡ ਪੇਸ਼ ਕਰੇਗਾ। ਇਸ ਦੇ ਨਾਲ ਸਸਤਾ ਮੈਕਬੁੱਕ ਨੋਟਬੁੱਕ ਵੀ ਪੇਸ਼ ਕਰੇਗਾ, ਜੋ ਕਿ ਮੈਕਬੁੱਕ ਏਅਰ ਨੂੰ ਰੀਪਲੇਸ ਕਰੇਗਾ। ਇਸ ਦੀ ਕੀਮਤ 1,000 ਅਮਰੀਕੀ ਡਾਲਰ ਤੋਂ ਘੱਟ ਰੱਖਣ ਦੀ ਕੋਸ਼ਿਸ਼ ਰਹੇਗੀ।
Farooq Shaikh ਦੇ 70ਵੇਂ ਜਨਮਦਿਨ 'ਤੇ ਗੂਗਲ ਨੇ ਬਣਾਇਆ ਸ਼ਾਨਦਾਰ ਡੂਡਲ
NEXT STORY