ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਕਾਰਬਨ ਨੇ ਨਵਾਂ 4G ਸਮਾਰਟਫੋਨ ਕਾਰਬਨ ਆਰਿਆ ਸਲੀਕ ਨੂੰ ਕੰਪਨੀ ਦੀ ਆਧਿਕਾਰਕ ਵੈਬਸਾਈਟ 'ਤੇ ਸ਼ਾਮਿਲ ਕਰ ਦਿੱਤਾ ਹੈ। ਹਾਲਾਂਕਿ ਕੰਪਨੀ ਵਲੋਂ ਵੈੱਬਸਾਈਟ 'ਤੇ ਕਾਰਬਨ ਆਰਿਆ ਸਲੀਕ ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ 'ਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਕੰਪਨੀ ਦੀ ਆਧਿਕਾਰਕ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮਤਾਬਕ ਕਾਰਬਨ ਆਰਿਆ ਸਲੀਕ 4G 'ਚ 5-ਇੰਚ ਐੱਫ.ਡਬਲੀਯੂ. ਵੀ. ਜੀ. ਏ ਡਿਸਪਲੇ ਦਿੱਤੀ ਗਈ ਹੈ। ਜਿਸ ਦੀ ਸਕ੍ਰੀਨ ਰੈਜ਼ੋਲਿਊੂਸ਼ਨ 854x480 ਪਿਕਸਲ ਹੈ। ਇਹ ਫੋਨ 1.1GHz ਕਵਾਡਕੋਰ ਪ੍ਰੋਸੈਸਰ 'ਤੇ ਪੇਸ਼ ਕੀਤਾ ਗਿਆ ਹੈ। ਮਲਟੀ ਟਾਸਕਿੰਗ ਲਈ 1GB ਰੈਮ ਅਤੇ 8GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਇਕ੍ਰੋ ਐੱਸ. ਡੀ ਕਾਰਡ ਨਾਲ 32GB ਤੱਕ ਹੋਰ ਡਾਟਾ ਵੀ ਸਟੋਰ ਕੀਤਾ ਜਾ ਸਕਦਾ ਹੈ। ਇਹ ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ।
ਕਾਰਬਨ ਆਰਿਆ ਸਲੀਕ 47 ਸਮਾਰਟਫੋਨ 'ਚ 5-ਮੈਗਾਪਿਕਸਲ ਦਾ ਰਿਅਰ ਅਤੇ 2-ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਮੌਜੂਦ ਹੈ। ਪਾਵਰ ਬੈਕਅਪ ਲਈ 2,000 ਐੱਮ. ਏ. ਐੱਚ ਦੀ ਬੈਟਰੀ ਉਪਲੱਬਧ ਹੈ। ਕੁਨੈੱਕਟੀਵਿਟੀ ਆਪਸ਼ਨ ਦੇ ਤੌਰ 'ਤੇ ਡਿਊਲ ਸਿਮ, 4G, ਵਾਈ-ਫਾਈ, ਬਲੁਟੂੱਥ, ਜੀ. ਪੀ. ਐੱਸ ਅਤੇ ਮਾਇਕ੍ਰੋ ਯੂ. ਐੱਸ. ਬੀ ਪੋਰਟ ਦਿੱਤੇ ਗਏ ਹੈ। ਕਾਰਬਨ ਮੋਬਾਇਲ ਨੇ ਪਿਛਲੇ ਸਾਲ ਦਿਸੰਬਰ 'ਚ 4 ਨਵੇਂ ਸਮਾਰਟਫੋਨ ਲਾਂਚ ਕੀਤੇ ਸਨ । ਜਿਨ੍ਹਾਂ 'ਚ ਕਾਰਬਨ ਆਰਿਆ ਨੋਟ 4G, K9 ਸਮਾਰਟ 4G, ਟਾਈਟੇਨਿਅਮ ਵਿਸਤਾ 4G ਅਤੇ K9 ਵਿਰਾਟ 4G ਸ਼ਾਮਿਲ ਹੈ।
ਟੀ. ਵੀ. ਨੂੰ ਸਪੋਰਟ ਬਣਾਵੇਗਾ Re TV ਦਾ ਬਾਕਸ
NEXT STORY