ਜਲੰਧਰ-ਟੈਕਨਾਲੌਜੀ ਦੇ ਵਿਕਾਸ ਨਾਲ ਦੇਸ਼ ਡਿਜੀਟਲ ਹੋ ਰਿਹਾ ਹੈ। ਇਸੇ ਤਰਾਂ ਅੱਜ ਜਿਆਦਾਤਰ ਜਗ੍ਹਾਂ 'ਤੇ ਪੇਪਰਲੈੱਸ ਕੰਮ ਕੀਤਾ ਜਾਂਦਾ ਹੈ, ਪਰ ਫਿਰ ਕਈ ਅਜਿਹੀਆ ਜਗ੍ਹਾਂ 'ਤੇ ਡਾਕੂਮੈਂਟ ਨੂੰ ਪ੍ਰਿੰਟ ਕਰਨ ਦੀ ਜਰੂਰਤ ਪੈਂਦੀ ਹੈ,ਜਿਵੇ ਕਿ ਸਕੂਲ ਪ੍ਰੋਜੈਕਟਰ, ਕਾਨੂੰਨ ਨਾਲ ਜੁੜੇ ਕਾਗਜ਼, ਬਿਜ਼ਨੈੱਸ ਡਾਕੂਮੈਂਟ , Resume ਆਦਿ , ਪਰ ਜਦੋਂ ਪ੍ਰਿੰਟਰ ਲੈਣ ਦੀ ਗੱਲ ਕਰੀਏ ਤਾਂ ਅਸੀਂ ਉਲਝਣ 'ਚ ਪੈ ਜਾਂਦੇ ਹਾਂ ਕਿਹੜਾ ਪ੍ਰਿੰਟਰ ਸਾਡੇ ਲਈ ਬਿਹਤਰ ਹੋਵੇਗਾ ਜਾਂ ਕਿਸ ਤਰਾਂ ਦਾ ਪ੍ਰਿੰਟਰ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਸੋਚ ਸਮਝ ਕੇ ਪ੍ਰਿੰਟਰ ਦੀ ਚੋਣ ਨਹੀਂ ਕਰਦੇ ਹੋ ਤਾਂ ਤੁਹਾਡੇ ਖਰਚ ਕੀਤੇ ਪੈਸੇ ਬਰਬਾਦ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਫੀਚਰਸ ਬਾਰੇ ਦੱਸਾਂਗੇ, ਜੋ ਕਿ ਪ੍ਰਿੰਟਰ ਖਰੀਦਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।
1. ਇੰਕਜੈਟ ਲਉ ਜਾਂ ਲੇਜ਼ਰ
ਅੱਜ ਇੰਕਜੈਟ ਜਾਂ ਲੇਜ਼ਰ ਪ੍ਰਿੰਟਰਾਂ ਦੀ ਕੀਮਤ 'ਚ ਜਿਆਦਾ ਅੰਤਰ ਨਹੀਂ ਹੁੰਦਾ ਹੈ , ਪਰ ਫਿਰ ਵੀ ਜੇਕਰ ਤੁਸੀਂ ਇਹ ਸਭ ਤੋਂ ਪਹਿਲਾਂ ਸੋਚ ਲਉ ਕਿ ਤੁਸੀਂ ਕਿਸ ਤਰ੍ਹਾਂ ਦੀ ਇੰਕ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ। ਟੋਨਰ ਅਤੇ ਇੰਕ ਕਾਰਟੀਜ ਦੀ ਕੀਮਤ 'ਚ ਫਰਕ ਹੋ ਸਕਦਾ ਹੈ, ਤਾਂ ਆਪਣੇ ਬਜਟ ਦੇ ਹਿਸਾਬ ਨਾਲ ਤੁਸੀਂ ਇਸਦੀ ਚੋਣ ਕਰ ਸਕਦੇ ਹੋ।
2. ਪ੍ਰਿੰਟਰ 'ਚ ਕਿੰਨੇ ਫੰਕਸ਼ਨ ਦੀ ਜਰੂਰਤ ਹੈ-
ਕੁਝ ਲੋਕ ਜਾਂ ਕੰਪਨੀਆਂ ਪ੍ਰਿੰਟਰ ਅਤੇ ਫੋਟੋਕਾਪੀ ਫੀਚਰ ਤੋਂ ਹੀ ਸੰਤੁਸ਼ਟ ਹੁੰਦੇ ਹਨ, ਕਈ ਖਪਤਕਾਰ ਨੂੰ ਪ੍ਰਿੰਟਰ 'ਚ ਜਿਆਦਾ ਫੀਚਰਸ ਜਿਵੇਂ ਆਲ-ਇਨ-ਵਨ ਪ੍ਰਿੰਟਰ ਦੀ ਜਰੂਰਤ ਹੁੰਦੀ ਹੈ, ਜਿਸ 'ਚ ਸਕੈਨ , ਫੈਕਸ, ਪ੍ਰਿੰਟ ਅਤੇ ਫੋਟੋਕਾਪੀ ਸਾਰੇ ਹੀ ਹੋਣ, ਇਸ ਲਈ ਇਹ ਤੈਅ ਕਰ ਲਉ ਕਿ ਤੁਹਾਨੂੰ ਕਿੰਨੇ ਫੰਕਸ਼ਨਜ਼ ਦੀ ਜਰੂਰਤ ਹੁੰਦੀ ਹੈ।
3. ਇਮੇਜ ਕੁਆਲਿਟੀ-
ਹੁਣ ਪ੍ਰਿੰਟਰ ਲੈਣ ਜਾ ਰਹੇ ਹੋ ਤਾਂ ਇਹ ਸੋਚ ਲੈਣਾ ਵੀ ਜਰੂਰੀ ਹੈ ਕਿ ਇਮੇਜ ਪ੍ਰਿੰਟ ਦੇ ਸਮੇਂ ਤੁਹਾਡੀ ਕੀ ਜਰੂਰਤ ਹੈ। ਜੇਕਰ ਤੁਹਾਡੀ ਡਿਜ਼ਾਈਨ ਕੰਪਨੀ ਹੈ ਅਤੇ ਤੁਹਾਨੂੰ ਹਾਈ ਕੁਆਲਿਟੀ ਇਮੇਜ ਚਾਹੀਦੀ ਹੈ ਤਾਂ ਘੱਟ ਕੁਆਲਿਟੀ ਦਾ ਪ੍ਰਿੰਟਰ ਤੁਹਾਡੇ ਕੰਮ ਨੂੰ ਖਰਾਬ ਕਰ ਸਕਦਾ ਹੈ।
4. ਪ੍ਰਿੰਟ ਸਪੀਡ
ਤੁਹਾਨੂੰ ਪ੍ਰਿੰਟਰ ਨਾਲ ਕਿੰਨਾ ਕੰਮ ਲੈਣਾ ਚਾਹੀਦਾ ਹੈ, ਜੇਕਰ ਤੁਹਾਨੂੰ ਰੋਜ਼ਾਨਾ ਜਿਆਦਾ ਪ੍ਰਿੰਟ ਕੱਢਣਾ ਹੈ ਤਾਂ ਤੁਹਾਨੂੰ ਫਾਸਟ ਪ੍ਰਿੰਟਰ ਦੀ ਜਰੂਰਤ ਹੋਵੇਗੀ।
5. ਕੁਨੈਕਟੀਵਿਟੀ-
ਕੀ ਤੁਸੀਂ ਟੈਕਨਾਲੌਜੀ ਫਰਿੱਕ ਹੈ?ਜਾਂ ਤੁਹਾਨੂੰ ਵਾਇਰਲੈੱਸ ਕੁਨੈਕਸ਼ਨ ਦੀ ਜ਼ਰੂਰਤ ਹੈ? ਤੁਸੀਂ ਚਾਹੁੰਦੇ ਹੈ ਕਿ ਆਪਣੀ ਮੋਬਾਇਲ ਡਿਵਾਈਸ ਨਾਲ ਵੀ ਪ੍ਰਿੰਟ ਕਰ ਸਕੇ ਜਾਂ ਤੁਹਾਨੂੰ ਸਾਧਾਰਨ ਕੰਪਿਊਟਰ ਕੁਨੈਕਸ਼ਨ ਵਾਲਾ ਪ੍ਰਿੰਟਰ ਚਾਹੀਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਵੀ ਜਰੂਰੀ ਹੈ।
6. ਪੇਪਰ ਹੈਂਡਲਿੰਗ-
ਤੁਸੀਂ ਕਿਸ ਤਰ੍ਹਾਂ ਦੇ ਕਾਗਜ਼ ਦਾ ਇਸਤੇਮਾਲ ਕਰਨਾ ਹੈ, ਕਿਉਕਿ ਉਸੇ ਹਿਸਾਬ ਨਾਲ ਤੁਹਾਨੂੰ ਸਪੈਸਿਫਿਕ ਪ੍ਰਿੰਟਰ ਲੈਣਾ ਹੋਵੇਗਾ। ਇਸੇ ਨਾਲ ਤੁਸੀਂ ਪ੍ਰਿੰਟ ਦੇ ਸਾਈਜ਼ ਦਾ ਵੀ ਧਿਆਨ ਰੱਖੋ। ਜੇਕਰ ਤੁਹਾਨੂੰ ਵੱਡੇ ਸਾਇਜ਼ ਦੇ ਪ੍ਰਿੰਟ ਚਾਹੀਦਾ ਹੈ ਤਾਂ ਉਹ ਪ੍ਰਿੰਟਰ ਨਾ ਲਉ ਜੋ ਇਸ ਕੰਮ ਲਈ ਸਹੀ ਨਾ ਹੋਵੇ।
7. ਆਫਿਸ ਸਾਈਜ਼
ਜੇਕਰ ਤੁਹਾਡੇ ਆਫਿਸ ਚ ਜਿਆਦਾ ਸਪੇਸ ਨਹੀਂ ਹੈ ਅਤੇ ਜਿਆਦਾਤਰ ਲੋਕ ਲੈਪਟਾਪ 'ਤੇ ਕੰਮ ਕਰਦੇ ਹੈ ਤਾਂ ਤੁਹਾਡੇ ਲਈ ਪੋਰਟੇਬਲ ਪ੍ਰਿੰਟਰ ਬਿਹਤਰ ਆਪਸ਼ਨਜ਼ ਰਹੇਗਾ। ਜੇਕਰ ਤੁਹਾਡੇ ਕੋਲ ਕਮੀ ਹੈ ਤਾਂ ਤੁਸੀਂ ਪ੍ਰਿੰਟ ਕੁਆਲਿਟੀ ਨੂੰ ਧਿਆਨ 'ਚ ਰੱਖ ਕੇ ਵੱਡਾ ਪ੍ਰਿੰਟਰ ਖਰੀਦ ਸਕਦੇ ਹੈ।
8. ਹੋਰ ਖਰਚ-
ਇੰਕ ਕਾਰਟਰੀਜ ਤੋਂ ਇਲਾਵਾ ਇਹ ਵੀ ਮਾਇਨੇ ਰੱਖਦਾ ਹੈ ਕਿ ਕਿਸ Brand ਦੀ ਇੰਕ ਦਾ ਇਸਤੇਮਾਲ ਕਰ ਰਹੇ ਹੈ, ਜੇਕਰ ਤੁਸੀਂ ਰੀਫਿਲ ਹੋਣ ਵਾਲੀ ਕਾਰਟਰੀਜ ਲਉ ਤਾਂ ਤੁਸੀਂ ਕੁਝ ਖਰਚਾ ਬਚਾ ਸਕਦੇ ਹੈ, ਪਰ ਤੁਸੀਂ ਆਪ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਨਵਾਂ ਪ੍ਰਿੰਟਰ ਲੈਣ ਜਾਉਗੇ ਤਾਂ ਨਾ ਸਿਰਫ ਤੁਹਾਨੂੰ ਆਪਣੀ ਜਰੂਰਤਾਂ ਅਨੁਸਾਰ ਆਪਸ਼ਨਜ਼ ਚੁਣਨ 'ਚ ਆਸਨੀ ਹੋਵੇਗੀ ਨਾਲ ਤੁਸੀਂ ਕੁਝ ਹੱਦ ਤੱਕ ਆਪਣਾ ਖਰਚ ਵੀ ਬਚਾ ਸਕੋਗੇ।
Rcom ਨੇ ਪੇਸ਼ ਕੀਤਾ ਨਵਾਂ ਆਫਰ, 193 ਰੁਪਏ 'ਚ ਹਰ ਰੋਜ਼ ਮਿਲੇਗਾ 1ਜੀ.ਬੀ. ਡਾਟਾ
NEXT STORY