ਆਟੋ ਡੈਸਕ- ਹੰਗਰੀ ਦੀ ਕੰਪਨੀ Keeway ਨੇ ਆਟੋ ਐਕਸਪੋ 'ਚ ਆਪਣਾ ਨਵਾਂ ਮੋਟਰਸਾਈਕਲ Keeway SR250 ਲਾਂਚ ਕੀਤਾ ਹੈ। ਇਸਦੀ ਕੀਮਤ 1.49 ਲੱਖ ਰੁਪਏ ਰੱਖੀ ਗਈ ਹੈ। ਇਸ ਮੋਟਰਸਾਈਕਲ ਨੂੰ SR125 ਦੀ ਤਰ੍ਹਾਂ ਨਿਓ-ਕਲਾਸਿਕ ਰੈਟਰੋ-ਥੀਮ 'ਚ ਪੇਸ਼ ਕੀਤਾ ਗਿਆ ਹੈ। SR125 ਪਹਿਲਾਂ ਹੀ ਭਾਰਤ 'ਚ ਵੇਚਿਆ ਜਾ ਰਿਹਾ ਹੈ।

ਇੰਜਣ
Keeway SR250 'ਚ 223cc ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 15.8 bhp ਦੀ ਪਾਵਰ ਅਤੇ 16 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।

ਖੂਬੀਆਂ
Keeway SR250 'ਚ ਡਿਜੀਟਲ ਇੰਸਟਰੂਮੈਂਟ ਕੰਸੋਲ, ਬਲੂਟੁੱਥ ਕੁਨੈਕਟੀਵਿਟੀ, ਆਲ ਐੱਲ.ਈ.ਡੀ. ਲਾਈਟਿੰਗ, ਸਿੰਗਲ ਪੀਸ ਸੀਟ, ਰਾਊਂਡ ਸ਼ੇਪ ਹੈੱਡ ਲਾਈਟ ਵਰਗੇ ਫੀਚਰਜ਼ ਦਿੱਤੇ ਗਏ ਹਨ।
Keeway SR250 ਭਾਰਤੀ ਬਾਜ਼ਾਰ 'ਚ Royal Enfield Hunter 350, TVS Ronin ਅਤੇ Kawasaki W175 ਨੂੰ ਟੱਕਰ ਦੇਵੇਗੀ।
Auto Expo 2023: ਦੂਜੇ ਦਿਨ ਭਾਰਤ 'ਚ ਨਵੇਂ ਅਵਤਾਰ 'ਚ ਪੇਸ਼ ਹੋਈ JIMNY
NEXT STORY