ਆਟੋ ਡੈਸਕ– ਸੁਜ਼ੂਕੀ ਜਲਦ ਹੀ ਆਪਣੀ ਨੈਕਸਟ ਜਨਰੇਸ਼ਨ ਵਿਟਾਰਾ ਨੂੰ ਲਾਂਚ ਕਰਨ ਵਾਲੀ ਹੈ। ਇਸ ਕਾਰ ਦੀ ਗਲੋਬਲ ਲਾਂਚਿੰਗ ਬੀਤੇ ਅਕਤੂਬਰ ਮਹੀਨੇ ’ਚ ਹੀ ਹੋਣੀ ਸੀ ਪਰ ਕੋਵਿੰਡ-19 ਕਾਰਨ ਇਹ ਕਾਰ ਲਾਂਚ ਨਹੀਂ ਹੋ ਸਕੀ। ਹੁਣ ਮੰਨਿਆ ਜਾ ਰਿਹਾ ਹੈ ਕਿ ਨੈਕਸਟ ਜਨਰੇਸ਼ਨ ਸੁਜ਼ੂਕੀ ਵਿਟਾਰਾ ਨੂੰ ਅਗਲੇ ਸਾਲ ਦੀ ਸ਼ੁਰੂਆਤ ’ਚ ਹੀ ਲਾਂਚ ਕੀਤਾ ਜਾ ਸਕਦਾ ਹੈ। ਉਥੇ ਹੀ ਇਸ ਨੂੰ 2021 ਦੇ ਅੱਧ ਤੋਂ ਕੁਝ ਦੇਸ਼ਾਂ ’ਚ ਵਿਕਰੀ ਲਈ ਮੁਹੱਈਆ ਕਰਵਾ ਦਿੱਤਾ ਜਾਵੇਗਾ। ਸੁਜ਼ੂਕੀ ਵਿਟਾਰਾ ਨੂੰ ਖ਼ਾਸਤੌਰ ’ਤੇ ਕੀਆ ਸੈਲਟੋਸ, ਹੁੰਡਈ ਕ੍ਰੇਟਾ, ਹੁੰਡਈ ਵੈਨਿਊ, ਹੋਂਡਾ HR-V ਸਮੇਤ ਹੋਰ ਮਿਡ ਸਾਈਜ਼ ਐੱਸ.ਯੂ.ਵੀ. ਕਾਰਾਂ ਨੂੰ ਟੱਕਰ ਦੇਣ ਲਈ ਲਿਆਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ– ਸਰਕਾਰ ਦੇ ਇਸ ਫੈਸਲੇ ਨਾਲ ਗੱਡੀਆਂ ਦੀ ਚੋਰੀ ’ਤੇ ਲੱਗੇਗੀ ਰੋਕ, ਲਾਪਰਵਾਹੀ ਕਰਨ ’ਤੇ ਹੋਵੇਗੀ ਜੇਲ
DNGA ਪਲੇਟਫਾਰਮ ’ਤੇ ਬਣਾਈ ਜਾਵੇਗੀ ਇਹ ਕਾਰ
ਨਵੀਂ ਵਿਟਾਰਾ ਨੂੰ ਸੁਜ਼ੂਕੀ- ਟੋਇਟਾ ਦੀ ਸਾਂਝੇਦਾਰੀ ਨਾਲ ਤਿਆਰ ਕਰੇਗੀ ਜੋ ਕਿ ਪਾਵਰ ਅਤੇ ਫੀਚਰਜ਼ ਦੇ ਮਾਮਲੇ ’ਚ ਜ਼ਬਰਦਸਤ ਹੋਵੇਗੀ। ਸੁਜ਼ੂਕੀ ਵਿਟਾਰਾ ਨੂੰ ਕੰਪਨੀ DNGA ’ਤੇ ਬਣਾਏਗੀ। ਜਾਣਕਾਰੀ ਲਈ ਦੱਸ ਦੇਈਏ ਕਿ ਨਵੀਂ ਸੁਜ਼ੂਕੀ ਵਿਟਾਰਾ ਕਾਫੀ ਸਟਾਈਲਿਸ਼ ਹੋਣ ਦੇ ਨਾਲ-ਨਾਲ ਹੀ ਸਾਈਜ਼ ’ਚ ਕਾਫੀ ਵੱਡੀ ਵੀ ਹੋਵੇਗੀ। ਇਸ ਦੀ ਲੰਬਾਈ 4.2 ਮੀਟਰ, ਚੌੜਾਈ 1.7 ਮੀਟਰ ਅਤੇ ਉਚਾਈ 1.6 ਮੀਟਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ– ਜੇਕਰ ਤੁਹਾਡੇ ਵਾਹਨ ’ਚ ਵੀ ਲੱਗੀ ਹੈ ਡਿਸਕ ਬ੍ਰੇਕ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਇੰਜਣ
ਸੁਜ਼ੂਕੀ ਵਿਟਾਰਾ ’ਚ 1.4 ਲੀਟਰ ਦਾ 4 ਬੂਸਟਰ ਜੈੱਟ ਪੈਟਰੋਲ ਇੰਜਣ ਲੱਗਾ ਹੋਵੇਗਾ ਜੋ 130 ਬੀ.ਐੱਚ.ਪੀ. ਦੀ ਪਾਵਰ ਅਤੇ 253 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰੇਗਾ। ਇਸ ਕਾਰ ਨੂੰ ਮੈਨੁਅਲ ਅਤੇ ਆਟੋਮੈਟਿਕ ਟੋਵਾਂ ਟ੍ਰਾਂਸਮਿਸ਼ਨ ਨਾਲ ਲਾਂਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ– ਇਹ ਕੰਪਨੀ ਲਿਆਈ ਖ਼ਾਸ ਆਫਰ, ਦੁਗਣੀ ਇੰਟਰਨੈੱਟ ਸਪੀਡ ਨਾਲ ਮਿਲਣਗੇ ਹੋਰ ਵੀ ਕਈ ਫਾਇਦੇ
BSNL ਦਾ ਜ਼ਬਰਦਸਤ ਪਲਾਨ, 1 ਸਾਲ ਤਕ ਹੋਵੇਗੀ ਰੀਚਾਰਜ ਦੀ ਛੁੱਟੀ
NEXT STORY