ਗੈਜੇਟ ਡੈਸਕ– ਭਾਰਤ ਦੇ ਬਹੁਭਾਸ਼ੀ ਮਾਈਕ੍ਰੋ-ਬਲਾਗਿੰਗ ਪਲੇਟਫਾਰਮ ‘ਕੂ ਐਪ’ ਨੇ ਇਸ ਸਾਲ 5 ਕਰੋੜ ਡਾਊਨਲੋਡਸ ਦਾ ਅੰਕੜਾ ਪਾਰ ਕਰ ਲਿਆ ਹੈ। ਜਨਵਰੀ ਤੋਂ ਹੁਣ ਤਕ ਯੂਜ਼ਰਜ਼ ਦੇ ਜੁੜਨ ਅਤੇ ਐਪ ’ਤੇ ਦਿੱਤੀ ਜਾਣ ਵਾਲੀ ਸੁਵਿਧਾ ਦੇ ਚਲਦੇ ਪਲੇਟਫਾਰਮ ਨੇ ਜ਼ਬਰਦਸਤ ਵਾਧਾ ਦਰਜ ਕੀਤਾ ਹੈ। ਪਿਛਲੇ ਕੁਝ ਮਹੀਨਿਆਂ ’ਚ ਐਪ ਦੇ ਇੰਸਟਾਲੇਸ਼ਨ ਅਤੇ ਇਸ ’ਤੇ ਬਿਤਾਏ ਜਾਣ ਵਾਲੇ ਔਸਤ ਸਮੇਂ ਦੇ ਚਲਦੇ ਇਸਨੂੰ ਅਪਣਾਉਣ ਵਾਲਿਆਂ ਦੀ ਗਿਣਤੀ ਵੀ ਕਾਫੀ ਵਧੀ ਹੈ ਅਤੇ ਇਸ ਪਲੇਟਫਾਰਮ ਨੇ ਭਾਰਤ ਦੇ ਦੇਸੀ ਬੋਲੀ ਬੋਲਣ ਵਾਲਿਆਂ ਵਿਚ ਸਾਰਿਆਂ ਨੂੰ ਡਿਜੀਟਲ ਰੂਪ ਨਾਲ ਇਕਜੁਟ ਕਰਨ ਦਾ ਸਿਲਸਿਲਾ ਬਣਾਇਆ ਹੋਇਆ ਹੈ।
ਇਹ ਵੀ ਪੜ੍ਹੋ– WhatsApp ਯੂਜ਼ਰਜ਼ ਜ਼ਰੂਰ ਪੜ੍ਹਨ ਇਹ ਖ਼ਬਰ, ਕੰਪਨੀ ਵੱਲੋਂ 26 ਲੱਖ ਭਾਰਤੀਆਂ ਦੇ ਅਕਾਊਂਟਸ ਖ਼ਿਲਾਫ਼ ਸਖ਼ਤ ਐਕਸ਼ਨ
ਇਸ ਪ੍ਰਾਪਤੀ ’ਤੇ ਖੁਸ਼ੀ ਜਤਾਉਂਦੇ ਹੋਏ ਕੂ ਐਪ ਦੇ ਸੀ.ਈ.ਓ. ਅਤੇ ਸਹਿ-ਸੰਸਥਾਪਕ ਅਪ੍ਰਮੇਯ ਰਾਧਾਕ੍ਰਿਸ਼ਣ ਨੇ ਕਿਹਾ ਕਿ 5 ਕਰੋੜ ਡਾਊਨਲੋਡ ਦਾ ਮੀਲ ਦਾ ਪੱਥਰ ਪਾਰ ਕਰਨ ’ਤੇ ਅਸੀਂ ਕਾਫੀ ਉਤਸ਼ਾਹਿਤ ਮਹਿਸੂਸ ਕਰ ਰਹੇ ਹਾਂ। ਇਹ ‘ਸਭ ਤੋਂ ਪਹਿਲਾਂ ਭਾਰਤ’ ਨੂੰ ਧਿਆਨ ’ਚ ਰੱਖਦੇ ਹੋਏ ਬਣਾਏ ਗਏ ਇਕ ਬਹੁਭਾਸ਼ੀ ਸੋਸ਼ਲ ਮੀਡੀਆ ਨੈੱਟਵਰਕ ’ਤੇ ਦੈਨਿਕ ਵਿਚਾਰਾਂ ਨੂੰ ਸਾਂਝਾ ਕਰਨ ’ਚ ਵੱਖ-ਵੱਖ ਜ਼ੁਬਾਨ ਬੋਲਣ ਵਾਲੇ ਭਾਰਤੀਆਂ ਨੂੰ ਸ਼ਾਮਲ ਕਰਨ ਦੀ ਮੰਗ ਦੀ ਪੁਸ਼ਟੀ ਕਰਦਾ ਹੈ। ਸਾਡੇ ਮੰਚ ਦਾ ਤੇਜ਼ੀ ਨਾਲ ਹੁੰਦਾ ਵਾਧਾਅਤੇ ਇਸਨੂੰ ਅਪਣਾਇਆ ਜਾਣਾਇਸ ਗੱਲ ਦਾ ਪ੍ਰਮਾਣ ਹੈ ਕਿ ਅਸੀਂ ਇਕ ਅਰਬ ਭਾਰਤੀਆਂ ਦੀ ਸਮੱਸਿਆ ਦਾ ਹੱਲ ਕਰ ਰਹੇ ਹਾਂ।
ਇਹ ਵੀ ਪੜ੍ਹੋ– ਹੁਣ WhatsApp ’ਤੇ ਖ਼ਰੀਦ ਸਕੋਗੇ ਮੈਟ੍ਰੋ ਟਿਕਟ, ਕਾਰਡ ਵੀ ਹੋ ਜਾਵੇਗਾ ਰੀਚਾਰਜ, ਜਾਣੋ ਕਿਵੇਂ
ਮੌਜੂਦਾ ਸਮੇਂ ’ਚ ਕੂ ਐਪ ਹਿੰਦੀ, ਮਰਾਠੀ, ਗੁਜਰਾਤੀ, ਪੰਜਾਬੀ, ਕਨੰੜ, ਤਮਿਲ, ਤੇਲਗੂ, ਅਸਮੀਆ, ਬੰਗਾਲੀ ਅਤੇ ਅੰਗਰੇਜੀ ਸਣੇ 10 ਭਾਸ਼ਾਵਾਂ ’ਚ ਉਪਲੱਬਧ ਹੈ। ਕੂ ਐਪ ’ਤੇ 7,500 ਤੋਂ ਜ਼ਿਆਦਾ ਮਸ਼ਹੂਰ ਹਸਤੀਆਂ, ਲੱਖਾਂ ਵਿਦਿਆਰਥੀ, ਅਧਿਆਪਕ, ਉੱਧਮੀ, ਕਵੀ, ਲੇਖਕ, ਕਲਾਕਾਰ, ਅਭਿਨੇਤਾ ਆਦਿ ਮੌਜੂਦ ਹਨ ਜੋ ਸਰਗਰਮ ਰੂਪ ਨਾਲ ਤਿਉਹਾਰਾਂ, ਸੱਭਿਆਚਾਰ ਅਤੇ ਖੁਸ਼ਹਾਲ ਵਿਰਾਸਤ ਦਾ ਜਸ਼ਨ ਮਨਉਣ ਲਈ ਮੰਚ ’ਤੇ ਮੂਲ ਭਾਸ਼ਾ ’ਚ ਪੋਸਟ ਕਦੇ ਹਨ।
ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰ ਡਿਲੀਟ
ਅਪ੍ਰਮੇਯ ਨੇ ਕਿਹਾ ਕਿ ਅਜੇ ਅੱਗੇ ਵਧਣ ਦੀਆਂ ਕਾਫੀ ਸੰਭਾਵਨਾਵਾਂ ਹਨ। ਦੇਸ਼ ’ਚ ਕਰੀਬ 80 ਕਰੋੜ ਇੰਟਰਨੈੱਟ ਯੂਜ਼ਰਜ਼ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਆਪਣੀ ਮੂਲ ਜ਼ੁਬਾਨ ’ਚ ਖੁਦ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਨ। ਸਾਨੂੰ ਦੇਸੀ ਭਾਸ਼ਾ ਬੋਲਣ ਵਾਲੇ 90 ਫੀਸਦੀ ਭਾਰਤੀਆਂ ਨੂੰ ਇਕਜੁਟ ਕਰਨ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਸਮਰੱਥ ਕਰਨ ਦੇ ਸਾਡੇ ਮਿਸ਼ਨ ’ਤੇ ਗਰਵ ਹੈ। ਉਨ੍ਹਾਂ ਕਿਹਾ ਕਿ ‘ਸਭ ਤੋਂ ਪਹਿਲਾਂ ਭਾਸ਼ਾ’ ਦ੍ਰਿਸ਼ਟੀਕੋਣ ਨੂੰ ਲੈ ਕੇ ਬਣਾਏ ਗਏ ਸਾਰਿਆਂ ਨੂੰ ਇਕਜੁਟ ਕਰਨ ਵਾਲਾ ਮੰਚ ਹੋਣ ਦੇ ਨਾਤੇ,ਕੂ ਐਪ ਦਾ ਮਿਸ਼ਨ ਸਮਾਨ ਵਿਚਾਰਧਾਰਾ ਵਾਲੇ ਯੂਜ਼ਰਜ਼ ਨੂੰ ਉਨ੍ਹਾਂ ਦੀ ਪਸੰਦ ਦੀ ਜ਼ੁਬਾਨ ’ਚ ਜੋੜਨਾ ਹੈ। ਐੱਮ.ਐੱਲ.ਕੇ. (ਮਲਟੀ-ਲੈਂਗੁਏਜ਼ ਕੂਇੰਗ), ਲੈਂਗਵੇਜ਼ ਕੀਬੋਰਡ, 10 ਭਾਸ਼ਾਵਾਂ ’ਚ ਟਾਪਿਕਸ, ਭਾਸ਼ਾ ਅਨੁਵਾਦ, ਐਡਿਟ ਫੰਕਸ਼ਨ ਅਤੇ ਮੁਫਤ ਸੈਲਫ-ਵੈਰੀਫਿਕੇਸ਼ਨ ਵਰਗੇ ਫੀਚਰਜ਼, ਇਸ ਮੰਚ ਨੂੰ ਖਾਸ ਬਣਾਉਂਦੇ ਹਨ ਅਤੇ ਆਪਣੇ ਯੂਜ਼ਰਜ਼ ਨੂੰ ਸਾਰਥਕ ਚਰਚਾ ’ਚ ਜੁੜਨ ਦੀ ਆਜ਼ਾਦੀ ਪ੍ਰਦਾਨ ਕਰਦੇ ਹਨ। ਆਉਣ ਵਾਲੇ ਸਮੇਂ ’ਚ ਪਲੇਟਫਾਰਮ ਦਾ ਮਕਸਦ ਯੂਜ਼ਰਜ਼ ਦੇ ਅਨੁਭਵ ਨੂੰ ਬਿਹਤਰ ਕਰਨ ਦੀ ਆਪਣੀ ਲਗਾਤਾਰ ਕੋਸ਼ਿਸ਼ ਦੇ ਸਿਲਸਿਲੇ ’ਚ ਹੋਰ ਨਵੇਂ ਫੀਚਰਜ਼ ਦਾ ਐਲਾਨ ਕਰਨਾ ਹੈ।
ਇਹ ਵੀ ਪੜ੍ਹੋ– ਮੰਦਬੁੱਧੀ ਨਾਬਾਲਗ ਨਾਲ ਸਾਥੀਆਂ ਨੇ ਕੀਤੀ ਹੈਵਾਨੀਅਤ, ਪ੍ਰਾਈਵੇਟ ਪਾਰਟ ’ਚ ਪਟਾਕਾ ਰੱਖ ਕੇ ਲਾਈ ਅੱਗ
ਬੁਰੀ ਖ਼ਬਰ! ਗੂਗਲ ਹਮੇਸ਼ਾ ਲਈ ਬੰਦ ਕਰਨ ਜਾ ਰਿਹੈ ਆਪਣੀ ਇਹ ਐਪ, ਜਾਣੋ ਵਜ੍ਹਾ
NEXT STORY