ਆਟੋ ਡੈਸਕ– ਕੇ.ਟੀ.ਐੱਮ. ਇੰਡੀਆ ਨੇ ਆਪਣੀ ਲੋਕਪ੍ਰਸਿੱਧ ਨੇਕਡ ਬਾਈਕ 250 ਡਿਊਕ ਬੀ.ਐੱਸ.-6 ਦੇ ਅਪਗ੍ਰੇਡਿਡ ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਇਸ ਬਾਈਕ ਨੂੰ ਇਸ ਵਾਰ ਫੁਲੀ ਐੱਲ.ਈ.ਡੀ. ਹੈੱਡਲਾਈਟ ਨਾਲ ਲਿਆਇਆ ਗਿਆ ਹੈ। ਇਸ ਤੋਂ ਇਲਾਵਾ ਇਸ ਨੂੰ ਵਨ ਟੱਚ ਸਟਾਰਟ ਫੰਕਸ਼ਨ, ਡਿਊਲ ਚੈਨਲ ਏ.ਬੀ.ਐੱਸ. ਅਤੇ ਨਵੇਂ ਕਲਰ ਆਪਸ਼ੰਸ ਨਾਲ ਉਤਾਰਿਆ ਗਿਆ ਹੈ।

ਕੀਮਤ
ਜਾਣਕਾਰੀ ਮੁਤਾਬਕ, ਕੰਪਨੀ ਨੇ ਇਸ ਬਾਈਕ ਦੇ ਡਾਰਕ ਗਾਲਵਾਨੋ ਅਤੇ ਸਿਲਵਰ ਮਟੈਲਿਕ ਕਲਰ ਮਾਡਲ ਨੂੰ 2,09,280 ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਚ ਉਤਾਰਿਆ ਗਿਆ ਹੈ। ਕੇ.ਟੀ.ਐੱਮ. ਨੇ ਨਵੀਂ 250 ਡਿਊਕ ’ਚ ਡਿਜੀਟਲ ਐੱਲ.ਸੀ.ਡੀ. ਇੰਸਟਰੂਮੈਂਟ ਕਲੱਸਟਰ ਦਿੱਤਾ ਹੈ ਜੋ ਕਿ ਨੈਵੀਗੇਸ਼ਨ ਅਤੇ ਬਲੂਟੂਥ ਕੁਨੈਕਟੀਵਿਟੀ ਨੂੰ ਸੁਪੋਰਟ ਕਰਦਾ ਹੈ। ਬਾਈਕ ’ਚ ਅੱਗੇ ਅਪਸਾਈਡ ਡਾਊਨ ਟੈਲੀਸਕੋਪਿਕ ਫੋਰਕ ਅਤੇ ਪਿੱਛੇ ਮੋਨੋਸ਼ਾਕ ਸਸਪੈਂਸ਼ਨ ਮਿਲਦਾ ਹੈ।

249cc ਦਾ ਸਿੰਗਲ ਸਿਲੰਡਰ ਲਿਕੁਇਡ ਕੂਲਡ ਇੰਜਣ
ਇੰਜਣ ਦੀ ਗੱਲ ਕਰੀਏ ਤਾਂ 250 ਡਿਊਲ ’ਚ 249 ਸੀਸੀ ਦਾ ਸਿੰਗਲ ਸਿਲੰਡਰ ਲਿਕੁਇਡ ਕੂਲਡ ਇੰਜਣ ਲਗਾਇਆ ਗਿਆ ਹੈ ਜੋ 30 ਬੀ.ਐੱਚ.ਪੀ. ਦੀ ਪਾਵਰ ਅਤੇ 28 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਸਮੂਥ ਗਿਅਰਬਾਕਸ ਨਾਲ ਜੋੜਿਆ ਗਿਆ ਹੈ।

17-ਇੰਚ ਦੇ ਅਲੌਏ ਵ੍ਹੀਲਜ਼
ਬਾਈਕ ’ਚ 17-ਇੰਚ ਦੇ ਅਲੌਏ ਵ੍ਹੀਲਜ਼ ਮਿਲਦੇ ਹਨ। ਬ੍ਰੇਕਿੰਗ ਦੀ ਗੱਲ ਕਰੀਏ ਤਾਂ ਇਸ ਬਾਈਕ ’ਚ ਸਟੈਂਡਰਡ ਤੌਰ ’ਤੇ ਅੱਗੇ ਅਤੇ ਪਿੱਛੇ BYBER ਦੀ ਡਿਸਕ ਬ੍ਰੇਕ ਲੱਗੀ ਹੈ।

ਭਾਰਤ ’ਚ ਇਨ੍ਹਾਂ ਬਾਈਕਸ ਨਾਲ ਹੋਵੇਗਾ ਮੁਕਾਬਲਾ
ਭਾਰਤੀ ਬਾਜ਼ਾਰ ’ਚ ਕੇ.ਟੀ.ਐੱਮ. 250 ਡਿਊਕ ਦਾ ਮੁਕਾਬਲਾ ਯਾਮਾਹਾ FZS 25 ਅਤੇ ਸੁਜ਼ੂਕੀ ਜਿਕਸਰ 250 ਨਾਲ ਹੋਵੇਗਾ। ਹਾਲਾਂਕਿ ਇਹ ਦੋਵੇਂ ਬਾਈਕਸ 250 ਡਿਊਕ ਦੀ ਕੀਮਤ ਨਾਲੋਂ ਸਸਤੀਆਂ ਹਨ।
ਇਹ ਭਾਰਤੀ ਕੰਪਨੀ ਲਿਆਈ 3 ਸਸਤੇ Smart TV, ਜਾਣੋ ਕੀਮਤ
NEXT STORY