ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਮੇਜ਼ੂ (Meizu) ਨੇ ਹਾਈ ਐਂਡ ਸਨੈਪਡ੍ਰੈਗਨ 845 ਪ੍ਰੋਸੈਸਰ ਨਾਲ ਲਾਂਚ ਹੋਏ ਮੇਜ਼ੂ 16th ਨੂੰ ਨਵੇਂ ਕਲਰ ਐਡੀਸ਼ਨ 'ਚ ਪੇਸ਼ ਕਰ ਦਿੱਤਾ ਹੈ, ਜੋ ਕਿ ਆਰੋਰਾ ਬਲੂ ਗਰੇਡੀਐਂਟ ਕਲਰ (Aurora Blue Gradient Colour) 'ਚ ਪੇਸ਼ ਹੋਇਆ ਹੈ। ਖਾਸੀਅਤ ਦੀ ਗੱਲ ਕਰੀਏ ਤਾਂ ਮੇਜ਼ੂ ਨੇ ਆਰੋਰਾ ਬਲੂ ਗਰੇਡੀਐਂਟ ਐਡੀਸ਼ਨ 'ਚ ਵੀ ਸਨੈਪਡ੍ਰੈਗਨ 845 ਪ੍ਰੋਸੈਸਰ ਮੌਜੂਦ ਹੈ। ਮੇਜ਼ੂ ਦੇ ਇਸ ਐਡੀਸ਼ਨ ਦੀ ਕੀਮਤ 29,598 ਰੁਪਏ ਹੈ।

ਫੀਚਰਸ-
ਇਸ ਸਮਾਰਟਫੋਨ 'ਚ 6 ਇੰਚ ਦੀ ਸੁਪਰ ਅਮੋਲਡ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਆਸਪੈਕਟ ਰੇਸ਼ੋ 18:9 ਹੈ। ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਡਿਊਲ ਰੀਅਰ ਅਤੇ ਸੈਲਫੀ ਲਈ 20 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਸੀ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,010 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ Flyme UI- ਆਧਾਰਿਤ ਐਂਡਰਾਇਡ 8.0 ਓਰਿਓ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।ਇਸ ਨਵੇਂ ਕਲਰ ਐਡੀਸ਼ਨ ਦੇ ਰਾਹੀਂ ਕੰਜ਼ਿਊਮਰ ਨੂੰ ਇਸ ਫੋਨ ਦਾ ਇਕ ਹੋਰ ਕਲਰ ਆਪਸ਼ਨ ਉਪਲੱਬਧ ਕਰਵਾ ਦਿੱਤਾ ਹੈ।

ਜਲਦ ਹੀ ਲਾਂਚ ਹੋਵੇਗਾ Bajaj Dominor ਦਾ ਅਪਡੇਟਿਡ ਵਰਜ਼ਨ
NEXT STORY