ਜਲੰਧਰ-ਵਾਹਨ ਨਿਰਮਾਤਾ ਕੰਪਨੀ ਬਜਾਜ (Bajaj) ਆਟੋ ਆਪਣੀ ਫਲੈਗਸ਼ਿਪ ਮੋਟਰਸਾਈਕਲ Dominor 400 ਦਾ ਅਪਡੇਟਿਡ ਵਰਜ਼ਨ ਲਿਆਉਣ ਲਈ ਤਿਆਰੀ 'ਚ ਹੈ। ਰਿਪੋਰਟ ਮੁਤਾਬਕ ਇਸ ਬਾਈਕ 'ਚ ਕਈ ਬਦਲਾਅ ਕੀਤੇ ਜਾਣਗੇ। ਇਸ ਨੂੰ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ।
ਖਾਸ ਫੀਚਰਸ-
ਇਸ 'ਚ ਸਭ ਤੋਂ ਵੱਡੇ ਬਦਲਾਅ ਦੇ ਤੌਰ 'ਤੇ ਅਪਸਾਈਡ ਡਾਊਨ ਫਰੰਟ ਫੋਰਕ ਦੇਖਣ ਨੂੰ ਮਿਲਣਗੇ। ਇਸ 'ਚ ਨਵਾਂ ਟਵਿਨ ਐਗਜਾਸਟ, ਰੀਡਿਜ਼ਾਈਨ ਫਰੰਟ ਮਡਗਾਰਡ, ਵੱਡਾ ਇੰਜਣ ਬੈਲੀ ਪੈਨ ਅਤੇ ਵੱਡਾ ਰੈਡੀਏਟਰ ਮਿਲੇਗਾ। ਇਸ 'ਚ ਨਵਾਂ ਇੰਸਟਰੂਮੈਂਟ ਪੈਨਲ ਦਿੱਤਾ ਜਾ ਸਕਦਾ ਹੈ।
ਇੰਜਣ-
Dominor KTM 390 Duke ਪਲੇਟਫਾਰਮ 'ਤੇ ਆਧਾਰਿਤ ਹੈ। ਡੋਮੀਨਾਰ ਦੇ ਅਪਡੇਟਿਡ ਵੇਰੀਐਂਟ 'ਚ ਡੀ. ਓ. ਐੱਚ. ਸੀ. ਇੰਜਣ ਮਿਲ ਸਕਦਾ ਹੈ। ਇਸ 'ਚ 373 ਸੀ. ਸੀ. ਸਿੰਗਲ ਸਿਲੰਡਰ ਲਿਕੂਵਿਡ ਕੂਲਡ ਇੰਜਣ ਮਿਲੇਗਾ, ਜੋ 35 ਬੀ. ਐੱਚ. ਪੀ. ਦੀ ਪਾਵਰ ਅਤੇ 35 ਐੱਨ. ਐੱਮ. ਦਾ ਟਾਰਕ ਜਨਰੇਟ ਕਰੇਗਾ। ਇੰਜਣ ਇਸਦੇ ਮੌਜੂਦਾ ਮਾਡਲ 'ਚ ਲੱਗਾ ਹੈ। ਕੰਪਨੀ ਇਸ 'ਚ ਏ. ਬੀ. ਐੱਸ. ਫੀਚਰ ਵੀ ਦੇ ਸਕਦੀ ਹੈ ਪਰ ਹੁਣ ਇਹ ਜਾਣਕਾਰੀ ਨਹੀ ਮਿਲੀ ਹੈ ਕਿ ਇਸ 'ਚ ਸਿੰਗਲ ਚੈਨਲ ਏ. ਬੀ. ਐੱਸ. ਮਿਲੇਗਾ ਜਾਂ ਡਿਊਲ ਚੈਨਲ ਏ. ਬੀ. ਐੱਸ. ਮਿਲੇਗਾ। ਇਸ ਤੋਂ ਇਲਾਵਾ ਨਵੇਂ ਡੋਮੀਨਾਰ 400 ਦਾ ਸਿੱਧਾ ਮੁਕਾਬਲਾ ਕੇ. ਟੀ. ਐੱਮ. 390 ਡਿਊਕ (KTM 390 Duke) ਨਾਲ ਹੋਵੇਗਾ।
ਕੀਮਤ-
ਉਮੀਦ ਕੀਤੀ ਜਾ ਰਹੀ ਹੈ ਕਿ ਇਹ ਨਵੇਂ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। ਇਸ ਦੀ ਕੀਮਤ ਮੌਜੂਦਾ ਮਾਡਲ ਤੋਂ ਥੋੜੀ ਜ਼ਿਆਦਾ ਹੋ ਸਕਦੀ ਹੈ। ਇਸ ਦੇ ਮੌਜੂਦਾ ਮਾਡਲ ਦੇ ਡਿਸਕ ਬ੍ਰੇਕ ਵੇਰੀਐਂਟ ਦੀ ਕੀਮਤ 1,48,043 ਰੁਪਏ ਅਤੇ ਏ. ਬੀ. ਐੱਸ. (ABS) ਵਰਜ਼ਨ ਦੀ ਕੀਮਤ 1,62,074 ਲੱਖ ਰੁਪਏ (ਦੋਵੇ ਕੀਮਤਾ ਐਕਸ ਸ਼ੋਰੂਮ) ਹੈ।
ਸੁਜ਼ੂਕੀ S-Cross ਦੇ ਨਵੇਂ ਵੇਰੀਐਂਟ 'ਚ ਮਿਲ ਸਕਦੈ ਪਲੱਗ-ਇੰਨ ਹਾਈਬ੍ਰਿਡ ਸਿਸਟਮ
NEXT STORY