ਗੈਜੇਟ ਡੈਸਕ—ਹਾਨਰ ਨੇ ਆਪਣਾ 5ਜੀ ਟੈਬਲੇਟ ਵੀ6 ਚੀਨ 'ਚ ਹਾਨਰ ਸਮਾਰਟ ਲਾਈਫ ਈਵੈਂਟ 'ਚ ਲਾਂਚ ਕਰ ਦਿੱਤਾ ਹੈ। ਇਹ ਹਾਨਰ ਦਾ ਪਹਿਲਾ 5ਜੀ ਟੈਬਲੇਟ ਹੈ, ਜੋ ਕਿਰਿਨ 985 ਪ੍ਰੋਸੈਸਰ 'ਤੇ ਚੱਲਦਾ ਹੈ। ਕੰਪਨੀ ਟੈਬਲੇਟ ਦੀ ਕੀਮਤ ਦਾ ਖੁਲਾਸਾ ਜੂਨ 'ਚ ਕਰੇਗੀ, ਉਸ ਵੇਲੇ ਟੈਬਲੇਟ ਦੀ ਵਿਕਰੀ ਵੀ ਸ਼ੁਰੂ ਹੋਵੇਗੀ। Tablet V6 ਨੂੰ ਤਿੰਨ ਕਲਰ ਆਪਸ਼ਨ ਗ੍ਰੇਅ, ਗ੍ਰੀਨ ਅਤੇ ਬਲੈਕ 'ਚ ਖਰੀਦਿਆ ਜਾ ਸਕੇਗਾ। ਹਾਨਰ Honor Tablet V6 Magic UI 3.1 'ਤੇ ਚੱਲੇਗਾ, ਜੋ ਐਂਡ੍ਰਾਇਡ 10 'ਤੇ ਬਣਾਇਆ ਗਿਆ ਹੈ, ਪਰ ਇਹ ਗੂਗਲ ਐਪਸ ਦਾ ਸਪੋਰਟ ਨਹੀਂ ਕਰੇਗਾ, ਕਿਉਂਕਿ ਇਹ ਪ੍ਰੋਡੈਕਟ ਚੀਨ ਲਈ ਬਣਾਇਆ ਗਿਆ ਹੈ।

ਹਾਨਰ ਵੀ6 ਟੈਬਲੇਟ 'ਚ 10.4 ਇੰਚ ਦੀ ਆਈ.ਪੀ.ਐੱਸ. ਡਿਸਪਲੇਅ ਦਿੱਤੀ ਜਾਵੇਗੀ, ਜਿਸ ਦਾ ਸਕਰੀਨ ਰੈਜੋਲਿਉਸ਼ਨ 2000x1200 ਪਿਕਸਲ ਹੋਵੇਗਾ। ਜੇਕਰ ਗੱਲ ਕਰੀਏ ਹਾਰਡਵੇਅਰ ਦੀ ਤਾਂ ਟੈਬਲੇਟ 'ਚ ਤੁਹਾਨੂੰ ਇੰਟਰਨਲ ਸਟੋਰੇਜ਼ ਲਈ 6ਜੀ.ਬੀ. ਰੈਮ ਮਿਲੇਗੀ, ਜਦਕਿ 512ਜੀ.ਬੀ. ਸਟੋਰੇਜ਼ ਦੀ ਐਕਸਪੈਂਡੇਬਲ ਮੈਮੋਰੀ ਸਪੋਰਟ ਮਿਲੇਗੀ। ਇਹ ਫੋਨ ਬੈਕ 'ਚ 13 ਮੈਗਾਪਿਕਸਲ ਅਤੇ ਰੀਅਰ 'ਚ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ।

ਫੋਨ 'ਚ ਚਾਰ ਸਪੀਕਰ ਅਤੇ ਚਾਰ ਮਾਈਕ੍ਰੋਫੋਨ ਦਿੱਤੇ ਜਾਣਗੇ, ਜੋ ਕਾਲਿੰਗ ਅਤੇ ਵੀਡੀਓ ਕਾਲਿੰਗ ਦਾ ਬਿਹਤਰੀ ਐਕਸਪੀਰੀਅੰਸ ਦੇਣਗੇ। ਨਾਲ ਹੀ ਇਹ 7.8 ਐੱਮ.ਐੱਮ. ਨਾਲ ਕਾਫੀ ਪਤਲਾ ਹੋਵੇਗਾ। ਇਹ 7.8mm ਨੂੰ ਸਪੋਰਟ ਕਰੇਗਾ ਜਿਸ ਨੂੰ ਮੈਜ਼ਿਕ ਪੈਂਸਿਲ ਕਿਹਾ ਜਾਂਦਾ ਹੈ। ਇਹ ਪੈਂਸਿਲ ਟੈਬਲੇਟ ਤੋਂ ਬਿਲਕੁਲ ਵੱਖ ਤੋਂ ਹੋਵੇਗੀ। ਹਾਨਰ ਵੱਲੋਂ ਟੈਬਲੇਟ ਤੋਂ ਬਾਅਦ ਹੁਣ 5ਜੀ ਸਮਾਰਟਫੋਨ ਨੂੰ 20 ਜੂਨ ਨੂੰ ਚੀਨ 'ਚ ਲਾਂਚ ਕੀਤਾ ਜਾਵੇਗਾ। ਸਮਾਰਟਫੋਨ ਨੂੰ Geekbench 'ਤੇ ਸਪੋਰਟ ਕੀਤਾ ਗਿਆ ਸੀ। ਇਹ ਡਿਵਾਈਸ ਵੀ ਕਿਰਿਨ 820 ਚਿਪਸੈਟ ਸਪੋਰਟ ਨਾਲ ਆਵੇਗਾ। ਨਾਲ ਹੀ 6.63 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਮਿਲੇਗੀ, ਜਿਸ ਦਾ ਰੈਜੋਲਿਊਸ਼ਨ ਫੁਲ ਐੱਚ.ਡੀ. ਪਲੱਸ ਹੋਵੇਗਾ। ਫੋਨ 'ਚ 4,200 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾਵੇਗੀ, ਜੋ 22.5 ਡਬਲਿਊ ਦੇ ਫਾਸਟ ਚਾਰਜਿੰਗ ਸਪੋਰਟ ਨਾਲ ਆਵੇਗੀ।
ਸ਼ਾਓਮੀ ਦਾ ਵੱਡਾ ਧਮਾਕਾ, ਵੇਚੇ 2 ਕਰੋੜ ਤੋਂ ਜ਼ਿਆਦਾ ਸਮਾਰਟ ਸਪੀਕਰਸ
NEXT STORY