ਜਲੰਧਰ- ਭਾਰਤ ਦਾ ਪ੍ਰਮੁੱਖ ਮੋਬਾਈਲ ਫੋਨ ਨਿਰਮਾਤਾ ਕੰਪਨੀ ਲਾਵਾ ਨੇ ਅੱਜ ਪੀ7 ਸਮਾਰਟਫੋਨ ਮਾਡਲ ਨੂੰ ਪੇਸ਼ ਕੀਤਾ ਹੈ। ਭਾਰਤੀ ਬਾਜ਼ਾਰ 'ਚ ਇਸ ਫੋਨ ਦੀ ਕੀਮਤ 5,499 ਰੁਪਏ ਹੈ ਅਤੇ ਇਹ ਆਨਲਾਈਨ ਰਿਟੇਲ ਤੋਂ ਇਲਾਵਾ ਆਫਲਾਈਨ ਸਟੋਰ 'ਤੇ ਵੀ ਉਪਲੱਬਧ ਹੋਵੇਗਾ।
ਕੰਪਨੀ ਦਾ ਦਾਅਵਾ ਹੈ ਕਿ ਇਹ ਇਕ ਸਟਾਈਲਿਸ਼ ਫੋਨ ਹੈ ਜੋ ਪਰਲ ਫਿਨੀਸ਼ ਡਿਜ਼ਾਈਨ 'ਚ ਪੇਸ਼ ਕੀਤਾ ਗਿਆ ਹੈ। ਨਾਲ ਹੀ ਇਸ ਨੂੰ ਆਕਰਸ਼ਕ ਬਣਾਉਣ ਲਈ ਫੋਨ ਦੇ ਵਿਚਕਾਰ ਇਕ ਮੈਟਾਲਿਕ ਫਿਨੀਸ਼ ਲਾਈਨ ਹੈ ਜੋ ਖਾਸ ਕੋਟਿੰਗ ਨਾਲ ਪੇਸ਼ ਕੀਤੀ ਗਈ ਹੈ। ਲਾਵਾ ਪੀ7 'ਚ 5-ਇੰਚ ਦੀ ਸਕ੍ਰੀਨ ਦਿੱਤੀ ਗਈ ਹੈ। ਫੋਨ 'ਚ fwVGA ਰੈਜ਼ੋਲਿਊਸ਼ਨ ਦੀ ਸਕ੍ਰੀਨ ਦਿੱਤੀ ਗਈ ਜੋ ਗੋਰਿਲਾ ਗਲਾਸ 3 ਕੋਟੇਡ ਹੈ। ਮੀਡੀਆਟੈੱਕ ਚਿਪਸੈੱਟ ਆਧਾਰਿਤ ਇਸ ਫੋਨ 'ਚ 1.2GHz ਦਾ 32bit ਕਵਾਡ ਕੋਰ ਪ੍ਰੋਸੈਸਰ ਹੈ। ਇਸ ਨਾਲ ਹੀ 1GB ਰੈਮ ਮੈਮਰੀ ਅਤੇ 8GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਲਾਵਾ ਪੀ7 'ਚ ਮੈਮਰੀ ਕਾਰਡ ਸਪੋਰਟ ਹੈ ਅਤੇ ਤੁਸੀਂ 32GB ਤਕ ਮਾਇਕ੍ਰੋ ਐੱਸ.ਡੀ ਕਾਰਡ ਦਾ ਉਪਯੋਗ ਕਰ ਸਕਦੇ ਹੋ। ਫੋਟੋਗ੍ਰਾਫੀ ਲਈ ਇਸ ਫੋਨ 'ਚ 5-ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ। ਜਦ ਕਿ ਸਕੈਂਡਰੀ ਕੈਮਰਾ 2-ਮੈਗਾਪਿਕਸਲ ਹੈ। ਫੋਨ 'ਚ ਦੋਨਾਂ ਕੈਮਰਿਆ ਨਾਲ ਹੀ LED ਫਲੈਸ਼ ਹੈ। ਕੰਪਨੀ ਨੇ ਲਾਇਵ ਫ਼ੋਟੋ ਜਿਹੈ ਕੁਝ ਫੀਚਰਸ ਵੀ ਦਿੱਤੇ ਹਨ।
ਐਂਡ੍ਰਾਇਡ ਆਪ੍ਰੇਟਿੰਗ ਸਿਸਟਮ 5.1 ਲਾਲੀਪਾਪ ਆਧਾਰਿਤ ਲਾਵਾ ਪੀ7 ਲਈ ਕਪੰਨੀ ਨੇ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ 6.0 ਮਾਰਸ਼ਮੇਲੋ ਅਪਡੇਟ ਦੇਣ ਦੇ ਘੋਸ਼ਣਾ ਕੀਤੀ ਹੈ। ਕੁਨੈਕਟੀਵਟੀ ਲਈ ਇਸ ਫੋਨ 'ਚ ਡਿਊਲ ਸਿਮ ਸਪੋਰਟ ਹੈ ਇਸ ਨਾਲ ਹੀ 3ਜੀ, ਵਾਈ-ਫਾਈ ਅਤੇ ਬਲੂਟੁੱਥ ਵੀ ਹੈ। ਇਹ ਫੋਨ 900MHz ਬੈਂਡ 'ਤੇ 3ਜੀ ਸਪੋਰਟ ਕਰਨ 'ਚ ਸਮਰੱਥ ਹੈ।
ਪਾਵਰ ਬੈਕਅਪ ਲਈ ਇਸ ਫੋਨ 'ਚ 2mah ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ 20 ਘੰਟੇ ਟਾਕਟਾਈਮ ਦਾ ਦਾਅਵਾ ਕਰਦੀ ਹੈ। ਇਸ ਫੋਨ 'ਚ 12 ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਭਾਰਤੀ ਬਾਜ਼ਾਰ 'ਚ ਇਹ ਫੋਨ ਸਫੈਦ, ਨੀਲਾ ਅਤੇ ਗੋਲਡ ਸਹਿਤ ਤਿੰਨ ਰੰਗਾਂ 'ਚ ਉਪਲੱਬਧ ਹੈ।
ਦਫਤਰਾਂ 'ਚ ਆਕਰਸ਼ਣ ਦਾ ਕੇਂਦਰ ਬਣੇਗੀ illuminated rings
NEXT STORY