ਗੈਜੇਟ ਡੈਸਕ– ਯੂਜ਼ਰਜ਼ ਦਾ ਡਾਟਾ ਲੀਕ ਹੋਣ ਦੇ ਦੋਸ਼ ਨੂੰ ਲੈ ਕੇ ਐਪਲ ’ਤੇ ਮੁਕਦਮਾ ਦਰਜ ਕੀਤਾ ਗਿਆ ਹੈ। ਤਿੰਨ ਐਪਲ ਯੂਜ਼ਰਜ਼ ਨੇ ਕੈਲੀਫੋਰਨੀਆ ਦੀ ਅਦਾਲਤ ’ਚ ਮਾਮਲਾ ਦਰਜ ਕਰਾਉਂਦੇ ਹੋਏ ਕੰਪਨੀ ’ਤੇ ਦੋਸ਼ ਲਗਾਇਆ ਹੈ ਕਿ ਐਪਲ ਯੂਜ਼ਰਜ਼ ਦਾ iTunes ਲਿਸਨਿੰਗ ਡਾਟਾ ਵਿਗਿਆਪਨਾਤਾਵਾਂ ਨੂੰ ਵੇਚ ਰਹੀ ਹੈ, ਜਿਸ ਨਾਲ ਸਰਕਾਰ ਦੇ ਪ੍ਰਾਈਵੇਸੀ ਨਿਯਮਾਂ ਦਾ ਉਲੰਘਣ ਹੋਇਆ ਹੈ।
ਅਮਰੀਕੀ ਰਾਜ ਰੋਡ ਆਈਲੈਂਡ ਅਤੇ ਮਿਸ਼ਿਗਨ ਦੇ ਰਹਿਣ ਵਾਲੇ iTunes ਯੂਜ਼ਰਜ਼ ਨੇ ਦਾਅਵਾ ਕੀਤਾ ਹੈ ਕਿ ਐਪਲ ਨੇ ਯੂਜ਼ਰਜ਼ ਦੇ ਰਿਕਾਰਡ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੇ ਕਾਨੂੰਨਾਂ ਅਤੇ ਨਿਯਮਾਂ ਦਾ ਉਲੰਘਣ ਕੀਤਾ ਹੈ ਅਤੇ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਨੂੰ ਉਪਲੱਬਧ ਕਰਕੇ ਐਪਲ ਨੇ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਦੀ ਅਣਦੇਖੀ ਕੀਤੀ ਹੈ।

ਯੂਜ਼ਰਜ਼ ਨੇ ਲਗਾਇਆ ਕੰਪਨੀ ’ਤੇ ਦੋਸ਼
ਐਪਲ ’ਤੇ ਹੋਏ ਇਸ ਮੁਕਦਮੇ ’ਚ ਦਾਅਵਾ ਕੀਤਾ ਗਿਆ ਹੈ ਕਿ ਐਪਲ ਨੇ ਯੂਜ਼ਰਜ਼ ਦੀ ਪਰਸਨਲ ਲਿਸਨਿੰਗ ਇਨਫਾਰਮੇਸ਼ਨ ਨੂੰ ਡਾਇਰੈਕਟਲੀ ਥਰਡ ਪਾਰਟੀਜ਼ ਨੂੰ ਵੇਚ ਦਿੱਤਾ ਹੈ। ਉਥੇ ਹੀ ਐਪ ਡਿਵੈਲਪਰਜ਼ ਨੂੰ ਵੀ ਮੀਡੀਆ ਪਲੇਅ ਰਾਹੀਂ iTunes ਦੀ ਲਾਈਬ੍ਰੇਰੀ ਨੂੰ ਐਕਸੈਸ ਕਰਨ ਦੀ ਮਨਜ਼ੂਰੀ ਐਪਲ ਦੁਆਰਾ ਦਿੱਤੀ ਗਈ ਹੈ। ਕੰਪਨੀ ਨੇ ਯੂਜ਼ਰਜ਼ ਦੇ ਪ੍ਰਾਈਵੇਟ ਡਾਟਾ ਨੂੰ ਡਾਟਾ ਬ੍ਰੋਕਰਜ਼ ਲਈ ਉਪਲੱਬਧ ਕਰਕੇ ਯੂਜ਼ਰਜ਼ ਦੇ ਨਾਲ ਚੰਗਾ ਨਹੀਂ ਕੀਤਾ।

ਲੋਕਾਂ ਦਾ ਡਾਟਾ ਇਕੱਠਾ ਕਰਨ ’ਚ ਜੁਟੇ ਡਾਟਾ ਬ੍ਰੋਕਰਜ਼
ਅਮਰੀਕੀ ਮੀਡੀਆ ਕੰਪਨੀ Variety ਨੇ ਦੱਸਿਆ ਹੈ ਕਿ ਡਾਟਾ ਬ੍ਰੋਕਰਜ਼ ਕਈ ਸੋਰਸਿਜ਼ ਤੋਂ ਲੋਕਾਂ ਦਾ ਡਾਟਾ ਇਕੱਠਾ ਕਰਨ ’ਚ ਜੁਟੇ ਹਨ। ਇਸ ਡਾਟਾ ਨੂੰ ਬਾਅਦ ’ਚ ਕੰਪਨੀਆਂ ਨੂੰ ਵੇਚ ਦਿੱਤਾ ਜਾਂਦਾ ਹੈ ਜੋ ਤੁਹਾਨੂੰ ਵਾਰ-ਵਾਰ ਪ੍ਰਮੋਸ਼ਨਲ ਕਾਲਸ ਕਰਦੀਆਂ ਹਨ। ਹੁਣ ਡਾਟਾ ਬ੍ਰੋਕਰਜ਼ ਨੇ iTunes ਦੇ ਡਾਟਾ ’ਤੇ ਆਪਣੀ ਪਹੁੰਚ ਬਣਾ ਲਈ ਹੈ ਜਿਸ ਨਾਲ ਯੂਜ਼ਰਜ਼ ਨੂੰ ਨੁਕਸਾਨ ਹੋ ਰਿਹਾ ਹੈ।

ਇਸ ਤਰ੍ਹਾਂ ਲੀਕ ਹੋਇਆ ਡਾਟਾ
ਰਿਪੋਰਟ ਮੁਤਾਬਕ, ਐਪਲ ਦੁਆਰਾ ਡਾਟਾ ਬ੍ਰੋਕਰਜ਼ ਨੂੰ ਸ਼ੇਅਰ ਕੀਤੇ ਗਏ ਡਾਟਾ ’ਚ ਯੂਜ਼ਰ ਦਾ ਨਾਂ, ਘਰ ਦਾ ਪਤਾ ਅਤੇ ਯੂਜ਼ਰ ਕਿਸ ਤਰ੍ਹਾਂ ਦੇ ਗਾਣੇ ਨੂੰ iTunes ’ਤੇ ਸੁਣ ਜਾਂ ਖਰੀਦ ਰਿਹਾ ਹੈ, ਇਸ ਦੀ ਜਾਣਕਾਰੀ ਸ਼ਾਮਲ ਹੈ।
ਐਪਲ ਯੂਜ਼ਰਜ਼ ਕਰ ਰਹੇ ਮੁਆਵਜੇ ਦੀ ਮੰਗ
ਯੂਜ਼ਰਜ਼ ਨੇ ਮੁਕਦਮੇ ’ਚ ਐਪਲ ਤੋਂ ਮੰਗ ਕਰਦੇ ਹੋਏ ਕਿਹਾ ਹੈ ਕਿ ਜੋ ਲੋਕ ਡਾਟਾ ਲੀਕ ਹੋਣ ਦੀ ਇਸ ਸਮੱਸਿਆ ਤੋਂ ਪ੍ਰਭਾਵਿਤ ਹੋਏ ਹਨ, ਉਨ੍ਹਾਂ ਤੋਂ ਹਰ ਇਕ ਯੂਜ਼ਰਜ਼ ਨੂੰ 250 ਅਮਰੀਕੀ ਡਾਲਰ (ਕਰੀਬ 17 ,400 ਰੁਪਏ) ਤੋਂ ਲੈਕੇ 5,000 ਅਮਰੀਕੀ ਡਾਲਰ (ਕਰੀਬ 3 ਲੱਖ 50 ਹਜ਼ਾਰ ਰੁਪਏ) ਤਕ ਦਾ ਭੁਗਤਾਨ ਐਪਲ ਕਰੇ।
Asus Zenfone 6 ਬਣਿਆ ਨਵਾਂ ਸੈਲਫੀ ਕਿੰਗ, ਮਿਲੇ ਸਭ ਤੋਂ ਜ਼ਿਆਦਾ ਸਕੋਰ
NEXT STORY