ਗੈਜੇਟ ਡੈਸਕ- Leica ਦੇ ਆਈਕਾਨਿਕ Q ਸੀਰੀਜ਼ ’ਚ Leica Q2 ਦੀ ਐਂਟਰੀ ਹੋਈ ਹੈ। 3 ਸਾਲ ਪਹਿਲਾਂ ਲਾਂਚ ਹੋਏ ਫਰਸਟ ਜਨਰੇਸ਼ਨ Leica Q ਦੀ ਤਰ੍ਹਾਂ ਹੀ ਨਵੇਂ ਮਾਡਲ ’ਚ ਹੀ f/1.7 ਅਪਰਚਰ ਦੇ ਨਾਲ 28mm Summilux ASPH ਪ੍ਰਾਈਮ ਲੈਂਜ਼ ਦਿੱਤਾ ਗਿਆ ਹੈ। ਹਾਲਾਂਕਿ Leica Q2 ’ਚ ਕੁਝ ਅਪਗ੍ਰੇਡਸ ਵੀ ਦਿੱਤੇ ਗਏ ਹਨ, ਜਿਸ ਵਿਚ 4ਕੇ ਵੀਡੀਓ ਰਿਕਾਰਡਿੰਗ ਸਪੋਰਟ ਅਤੇ ਵੱਡਾ 47.3 ਮੈਗਾਪਿਕਸਲ ਫੁੱਲ ਫਰੇਮ ਸੈਂਸਰ ਸ਼ਾਮਲ ਹੈ।
Leica Q2 ਦੀ ਕੀਮਤ $4,995 (ਕਰੀਬ 3,50,000 ਰੁਪਏ) ਹੈ ਅਤੇ ਇਸ ਦੀ ਵਿਕਰੀ ਯੂ.ਐੱਸ. ’ਚ ਪਹਿਲਾਂ ਤੋਂ ਹੀ ਹੋ ਰਹੀ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ’ਚ ਇਸ ਦੀ ਵਿਕਰੀ ਅਪ੍ਰੈਲ ’ਚ ਸ਼ੁਰੂ ਹੋਵੇਗੀ। Leica Q2 ਦਾ ਡਿਜ਼ਾਈਨ ਓਰੀਜਨਲ Leica Q ਦੀ ਤਰ੍ਹਾਂ ਹੈ, ਜਿਸ ਨੂੰ 2015 ’ਚ ਜੂਨ ’ਚ ਲਾਂਚ ਕੀਤਾ ਗਿਆ ਹੈ। ਇਹ ਕੈਮਰਾ ਡਸਟ ਅਤੇ ਵਾਟਰ ਸਪ੍ਰੇਅ ਰੈਸਿਸਟੈਂਟ ਹੈ। ਪਿਛਲੇ ਮਾਡਲ ਦੇ ਮੁਕਾਬਲੇ ਹੁਣ ਇਸ ਮਾਡਲ ’ਚ ਨਵਾਂ ਥੰਮ ਰੈਸਟ ਅਤੇ ਲੈਦਰ ਟ੍ਰਿਮ ’ਤੇ ਡਾਇਮੰਡ ਪੈਟਰਨ ਵੀ ਦਿੱਤਾ ਗਿਆ ਹੈ।
ਵੱਡੇ ਬਦਲਾਅ ਦੀ ਗੱਲ ਕਰੀਏ ਤਾਂ Leica Q2 ’ਚ 47.3 ਮੈਗਾਪਿਕਸਲ ਇਮੇਜ ਸੈਂਸਰ ਦੇ ਨਾਲ ਆਏਗਾ, ਜੋ ਹਾਈ ਕੁਆਲਿਟੀ ਇਮੇਜ ਦੇ ਨਾਲ-ਨਾਲ 30 ਜਾਂ 24fps ਫਰੇਮ ਰੇਟ ’ਤੇ 4ਕੇ ਵੀਡੀਓਜ਼ ਦੀ ਵੀ ਰਿਕਾਰਡਿੰਗ ਕਰ ਸਕੇਗਾ। ਨਾਲ ਹੀ ਇਹ 120, 60, 30, ਜਾਂ 24fps ਫਰੇਮ ਰੇਟ ਦੇ ਨਾਲ ਫੁੱਲ-ਐੱਚ.ਡੀ. (1080p) ਵੀਡੀਓਜ਼ ਵੀ ਕਿਰਾਡ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿਚ ਸਟੀਰੀਓ ਆਡੀਓ ਰਿਕਾਰਡਿੰਗ ਲਈ ਮਾਈਕ੍ਰੋਫੋਨ ਦਾ ਸੈੱਟ ਵੀ ਦਿੱਤਾ ਗਿਆ ਹੈ।
Leica Q2, 10 ਫੋਟੋਜ਼ ਪਰ ਸੈਕਿੰਡ ਲੈਣ ਦੀ ਕਪੈਸਿਟੀ ਰੱਖਦਾ ਹੈ। ਇਸ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਦਾ ਆਟੋਫੋਕਸ ਸਿਸਟਮ ਸਬਜੈਕਟ ’ਚ ਫੋਕਸ ਨੂੰ 0.15 ਸੈਕਿੰਡਸ ’ਚ ਹੀ ਲੌਕ ਕਰ ਲੈਂਦਾ ਹੈ। ਇਸ ਕੈਮਰੇ ਦੀ ਫੋਕਲ ਲੈਂਥ ਨੂੰ 35mm, 50mm ਅਤੇ 70mm ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਬਾਈ ਡਿਫਾਲਟ ਇਸ ਵਿਚ ਓਰੀਜਨਲ 28mm ਫੋਕਲ ਲੈਂਥ ਦਾ ਸਪੋਰਟ ਮਿਲੇਗਾ।
Leica Q2 ’ਚ ਕਨੈਕਟੀਵਿਟੀ ਲਈ Wi-Fi ਅਤੇ ਬਲੂਟੁੱਥ LE (ਲੋਅ ਐਨਰਜੀ) ਦਾ ਸਪੋਰਟ ਦਿੱਤਾ ਗਿਆ ਹੈ। ਨਾਲ ਹੀ ਇਸ ਨੂੰ Leica ਫੋਟੋਜ਼ ਐਪ ਦੇ ਨਾਲ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਸੋਸ਼ਲ ਮੀਡੀਆ ’ਤੇ ਫੋਟੋਜ਼ ਅਤੇ ਵੀਡੀਓਜ਼ ਸ਼ੇਅਰ ਕੀਤੇ ਜਾ ਸਕਦੇ ਹਨ। ਇਸ ਦੀ ਬੈਟਰੀ 1,860mAh ਦੀ ਹੈ ਅਤੇ ਬੈਟਰੀ ਦੇ ਨਾਲ ਇਸ ਦਾ ਭਾਰ 734 ਗ੍ਰਾਮ ਹੈ।
ਵੋਡਾਫੋਨ ਨੇ ਪੇਸ਼ ਕੀਤਾ ਨਵਾਂ ਆਫਰ, ਮਿਲੇਗਾ ਇਹ ਫਾਇਦਾ
NEXT STORY