ਗੈਜੇਟ ਡੈਸਕ– ਪੋਸਟਪੇਡ ਪਲਾਨਸ ਦੇ ਮਾਮਲੇ ’ਚ ਵੋਡਾਫੋਨ ਬਾਜ਼ਾਰ ’ਚ ਕਾਫੀ ਅਗਰੈਸਿਵ ਚੱਲ ਰਹੀ ਹੈ। ਕੰਪਨੀ ਆਪਣੇ ਰੈੱਡ ਪੋਸਟਪੇਡ ਪਲਾਨਸ ਦੇ ਨਾਲ ਗਾਹਕਾਂ ਨੂੰ ਫਾਇਦਾ ਦੇਣ ਲਈ ਕਈ ਸਰਵਿਸ ਪ੍ਰੋਵਾਈਡਰਸ ਦੇ ਨਾਲ ਸਾਂਝੇਦਾਰੀ ਕਰ ਰਹੀ ਹੈ। UK ਬੇਸਡ ਟੈਲੀਕਾਮ ਕੰਪਨੀ ਨੇ ਹੁਣ ਜ਼ੋਮਾਟੋ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਤਹਿਤ ਗਾਹਕਾਂ ਨੂੰ Zomato Gold ਦੀ ਫ੍ਰੀ ਮੈਂਬਰਸ਼ਿਪ ਦਿੱਤੀ ਜਾਵੇਗੀ।
ਟੈਲੀਕਾਮਟਾਕ ਦੀ ਰਿਪੋਰਟ ਮੁਤਾਬਕ, ਵੋਡਾਫੋਨ ਰੈੱਡ ਰੇਂਜ ਸ਼ੁਰੂ ਸ਼ੁਰੂਆਤ 399 ਰੁਪਏ ਤੋਂ ਹੁੰਦੀ ਹੈ ਅਤੇ ਇਥੇ 2,999 ਰੁਪਏ ਤਕ ਦੇ ਪਲਾਨਸ ਮਿਲਦੇ ਹਨ। ਫਿਲਹਾਲ ਫ੍ਰੀ ਜ਼ੋਮਾਟੋ ਗੋਲਡ ਸਬਸਕ੍ਰਿਪਸ਼ਨ ਦਾ ਫਾਇਦਾ 499 ਰੁਪਏ ਤੋਂ ਉਪਰ ਵਾਲੇ ਪਲਾਨਸ ’ਚ ਮਿਲੇਗਾ। ਗਾਹਕਾਂ ਨੂੰ 6 ਮਹੀਨੇ ਲਈ ਫ੍ਰੀ ਜ਼ੋਮਾਟੋ ਗੋਲਡ ਸਬਸਕ੍ਰਿਪਸ਼ਨ ਦਿੱਤਾ ਜਾਵੇਗਾ। ਦੱਸ ਦੇਈਏ ਕਿ ਜ਼ੋਮਾਟੋ ਗੋਲਡ ਜ਼ੋਮਾਟੋ ਦੁਆਰਾ ਪੇਸ਼ ਕੀਤੀ ਗਈ ਇਕ ਪ੍ਰੀਮੀਅਮ ਮੈਂਬਰਸ਼ਿਪ ਹੈ। ਇਸ ਵਿਚ ਗਾਹਕਾਂ ਨੂੰ ਵਾਧੂ ਫਾਇਦੇ ਦਿੱਤੇ ਜਾਂਦੇ ਹਨ।
ਇਸ ਮੈਂਬਰਸ਼ਿਪ ਨੂੰ ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ। ਫਿਲਹਾਲ ਵੋਡਾਫੋਨ ਨੇ ਜ਼ੋਮਾਟੋ ਦੇ ਨਾਲ ਸਾਂਝੇਦਾਰੀ ਇੰਟਰਨੈਸ਼ਨਲ ਵੂਮਨ ਡੇਅ ਦੇ ਖਾਸ ਮੌਕੇ ’ਤੇ ਕੀਤੀ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕੰਪਨੀ 399 ਰੁਪਏ ਵਾਲੇ ਪੋਸਟਪੇਡ ਪਲਾਨਸ ਦੇ ਨਾਲ ਵੀ ਅਮੇਜ਼ਨ ਪ੍ਰਾਈਮ ਸਬਸਕ੍ਰਿਪਸ਼ਨ ਦਿੰਦੀ ਹੈ ਪਰ ਜ਼ੋਮਾਟੋ ਗੋਲਡ ਮੈਂਬਰਸ਼ਿਪ ਸਿਰਫ 499 ਰੁਪਏ ਤੋਂ ਜ਼ਿਆਦਾ ਵਾਲੇ ਪਲਾਨਸ ਦੇ ਨਾਲ ਦਿੱਤੀ ਜਾ ਰਹੀ ਹੈ। ਇਸ ਆਫਰ ਦੀ ਚੰਗੀ ਗੱਲ ਇਹ ਹੈ ਕਿ ਜ਼ੋਮਾਟੋ ਗੋਲਡ ਮੈਂਬਰਸ਼ਿਪ ਦਾ ਫਾਇਦਾ 499 ਰੁਪਏ ਵਾਲੇ ਪੋਸਟਪੇਡ ਪਲਾਨ ’ਤੇ ਵੀ ਦਿੱਤਾ ਜਾ ਰਿਹਾ ਹੈ ਪਰ ਇਹ ਆਫਰ ਸਿਰਫ ਨਵੇਂ ਪੋਸਟਪੇਡ ਗਾਹਕਾਂ ਲਈ ਉਪਲੱਬਧ ਹੈ।
ਜੇਕਰ ਤੁਸੀਂ ਇਸ ਮੈਂਬਰਸ਼ਿਪ ਲਈ ਯੋਗ ਹੋ ਤਾਂ ਇਸ ਆਫਰ ਨੂੰ ਐਕਟਿਵੇਟ ਕਰਨ ਲਈ ਨਵਾਂ ਸਿਮ ਖਰੀਦਣ ਤੋਂ ਬਾਅਦ ਤੁਹਾਨੂੰ ਇਕ ਯੂਨੀਕ ਇਨਵਾਈਟ ਕੋਡ ਮਿਲੇਗਾ। ਇਸ ਕੋਡ ਨੂੰ ਰਿਸੀਵ ਕਰਨ ਤੋਂ ਬਾਅਦ ਤੁਹਾਨੂੰ ਜ਼ੋਮਾਟੋ ਐਪ ਡਾਊਨਲੋਡ ਕਰਕੇ ਜ਼ੋਮਾਟੋ ਗੋਲਡ ਬੈਨਲ ’ਤੇ ਟੈਪ ਕਰਨਾ ਹੋਵੇਗਾ।
Whatsapp ਇਨ੍ਹਾਂ ਯੂਜ਼ਰਜ਼ ’ਤੇ ਲਗਾਉਣ ਜਾ ਰਿਹੈ ਬੈਨ
NEXT STORY