ਗੈਜੇਟ ਡੈਸਕ– ਚੀਨ ਦੀ ਇਨੋਵੇਟਿਵ ਟੈਕਨਾਲੋਜੀ ਕੰਪਨੀ ਲੇਨੋਵੋ ਨੇ ਇਕ ਨਵੇਂ ਪ੍ਰੋਡਕਟ ਦਾ ਐਲਾਨ ਕੀਤਾ ਹੈ। ਇਹ ਪ੍ਰੋਡਕਟ ਅਸਲ ’ਚ ਸਮਾਰਟ ਮਾਊਸ ਹੈ, ਜੋ ਕਿ ਵਾਇਸ ਕੰਟਰੋਲ ਫੀਚਰ ਦੇ ਨਾਲ ਆਇਆ ਹੈ। ਲੇਨੋਵੋ ਦਾ ਸਮਾਰਟ ਮਾਊਸ ਵਾਇਸ ਇਨਪੁਟ, ਰੀਅਲ ਟਾਈਮ ਟ੍ਰਾਂਸਲੇਸ਼ਨ ਦੇ ਨਾਲ-ਨਾਲ ਵਾਇਸ ਕੰਟਰੋਲ ਨੂੰ ਸਪੋਰਟ ਕਰਦਾ ਹੈ। ਲੇਨੋਵੋ ਦੇ ਇਸ ਸਮਾਰਟ ਮਾਊਸ ਦੀ ਚੀਨ ’ਚ ਕੀਮਤ 299 ਯੁਆਨ (ਕਰੀਬ 3,000 ਰੁਪਏ) ਹੈ। ਲੇਨੋਵੋ ਦਾ ਸਮਾਰਟ ਮਾਊਸ ਚਾਈਨੀਜ਼ ਸਟਾਰਟਅਪ Keda Xunfei ਦੀ ਸਪੀਚ ਰਿਕੋਗਨਿਸ਼ਨ ਟੈਕਨਾਲੋਜੀ ਦਾ ਇਸਤੇਮਾਲ ਕਰਦਾ ਹੈ।
26 ਤੋਂ ਜ਼ਿਆਦਾ ਭਾਸ਼ਾਵਾਂ ਦੀ ਸਪੋਰਟ
ਸਮਾਰਟ ਮਾਊਸ ਦੇ ਫੀਚਰ ਤੁਹਾਨੂੰ ਵਾਇਸ ਇਨਪੁਟ, ਇੰਗਲਿਸ਼ ਟ੍ਰਾਂਸਲੇਸ਼ਨ, ਵਾਇਸ ਕੰਟਰੋਲ ਅਤੇ ਦੂਜੇ ਫੰਕਸ਼ੰਸ ’ਚ ਮਦਦ ਕਰਦੇ ਹਨ। ਵਾਇਸ ਇਨਪੁਟ ਚਾਈਨੀਜ਼ ਅਤੇ ਇੰਗਲਿਸ਼ ਨੂੰ ਸਪੋਰਟ ਕਰਦਾ ਹੈ। ਉਥੇ ਹੀ ਜੇਕਰ ਟ੍ਰਾਂਸਲੇਸ਼ਨ ਦੀ ਗੱਲ ਕਰੀਏ ਤਾਂ ਸਮਾਰਟ ਮਾਊਸ ਇੰਗਲਿਸ਼ ਟ੍ਰਾਂਸਲੇਸ਼ਨ, ਚਾਈਨੀਜ਼ ਟੂ ਇੰਗਲਿਸ਼, ਫਰੈਂਚ, ਜਪਾਨੀ, ਜਰਮਨ ਅਤੇ ਦੂਜੀਆਂ 26 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਲੇਨੋਵੋ ਦਾ ਇਹ ਸਮਾਰਟ ਮਾਊਸ ਆਰਟੀਫੀਸ਼ੀਅਲ ਇੰਟੈਲੀਜੈਂਸ ਕਲਾਊਡ ਸਰਵਿਸ ਪਲੇਟਫਾਰਮ ਦਾ ਇਸਤੇਮਾਲ ਕਰਦਾ ਹੈ। ਇਸ ਤੋਂ ਇਲਾਵਾ ਇਹ ਸਮਾਰਟ ਮਾਊਸ ਡੀਪ ਲਰਨਿੰਗ ਦਾ ਵੀ ਇਸਤੇਮਾਲ ਕਰਦਾ ਹੈ। ਇਸ ਦੀ ਮਦਦ ਨਾਲ ਇਹ ਰਿਕੋਗਨਿਸ਼ਨ ਐਕਿਊਰੇਸੀ, ਐਪਲੀਕੇਸ਼ਨ ਫੀਲਡ ਅਤੇ ਕੰਟਰੋਲ ਫੰਕਸ਼ਨ ਨੂੰ ਬਿਹਤਰ ਬਣਾਉਂਦਾ ਹੈ।
ਲਕੜੀ, ਗਲਾਸ, ਕਪੜਾ ਅਤੇ ਦੂਜੇ ਸਰਫੇਸ ਕਰ ਸਕਦੇ ਹੋ ਇਸਤੇਮਾਲ
ਇਸ ਸਮਾਰਟ ਮਾਊਸ ’ਚ ਬਲਿਊ ਲਾਈਟ ਪੋਜੀਸ਼ਨਿੰਗ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਟ੍ਰਡੀਸ਼ਨਲ ਫੋਟੋਈਲੈਕਟ੍ਰਿਕ ਅਤੇ ਲੇਜ਼ਰ ਟੈਕਨਾਲੋਜੀ ਦੇ ਮੁਕਾਬਲੇ ਇਸ ਵਿਚ ਕਿਤੇ ਬਿਹਤਰ ਟ੍ਰੈਕਿੰਗ ਅਤੇ ਪੋਜੀਸ਼ਨਿੰਗ ਇਫੈਕਟ ਹਨ। ਇਸ ਮਾਊਸ ਨੂੰ ਲਕੜੀ, ਗਲਾਸ, ਕਪੜੇ ਅਤੇ ਦੂਜੇ ਸਰਫੇਸ ’ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਸਮਾਰਟ ਮਾਊਸ 4DPI ਅਡਜਸਟੇਬਲ ਦੇ ਨਾਲ 600/1200/2400/4000 ਨੂੰ ਸਪੋਰਟ ਕਰਦਾ ਹੈ। ਇਸ ਸਮਾਰਟ ਮਾਊਸ ਦਾ ਸਾਈਜ਼ 110x61x32mm ਹੈ। ਇਸ ਮਾਊਸ ਦੀ ਬਾਹਰੀ ਕੇਸਿੰਗ ABS ਮਟੀਰੀਅਲ ਦੀ ਬਣੀ ਹੈ। ਇਸ ਵਿਚ ਮੈਟਲ ਟੈਕਸਚਰ ਅਤੇ ਸਕਿਨ ਫਰੈਂਡਲੀ ਕੋਟਿੰਗ ਦਿੱਤੀ ਗਈ ਹੈ।
ਮਿਊਜ਼ਿਕ ਦੇ ਸ਼ੌਕੀਨਾਂ ਲਈ ਗੂਗਲ ਕ੍ਰੋਮ ’ਚ ਸ਼ਾਮਲ ਹੋਵੇਗਾ ਕਮਾਲ ਦਾ ਫੀਚਰ
NEXT STORY