ਜਲੰਧਰ - ਚੀਨੀ ਕੰਪਿਊਟਰ ਨਿਰਮਾਤਾ ਕੰਪਨੀ ਲਿਨੋਵੋ ਅਗਲੇ ਸਾਲ ਥਿੰਕਪੈਡ ਲੈਪਟਾਪਸ ਦੀ ਨਵੀਂ ਰੇਂਜ ਪੇਸ਼ ਕਰਨ ਜਾ ਰਹੀ ਹੈ। ਵਿੰਡੋਜ਼10 'ਤੇ ਆਧਾਰਿਤ ਇਸ ਰੇਂਜ 'ਚ ਥਿੰਕਪੈਡ T470, T470p, T570, L470 ਅਤੇ L570 ਮਾਡਲਸ ਮੌਜੂਦ ਹੋਣਗੇ। ਇਸ ਲੈਪਟਾਪਸ ਨੂੰ 7ਥ- ਜਨਰੇਸ਼ਨ ਕੋਰ ਪ੍ਰੋਸੈਸਰਸ ਦੇ ਨਾਲ ਲਾਂਚ ਕੀਤਾ ਜਾਵੇਗਾ ਅਤੇ ਇਨ੍ਹਾਂ 'ਚ ਪਹਿਲੀ ਵਾਰ ਇੰਟੈੱਲ ਦੀ ਸਭ ਤੋਂ ਤੇਜ਼ ਕੰਮ ਕਰਨ ਵਾਲੀ ਆਪਟੇਨ 3D ਸਟੋਰੇਜ਼ ਮਿਲੇਗੀ। ਇਸ ਤੋਂ ਇਲਾਵਾ ਇਨ੍ਹਾਂ 'ਚ ਮਾਇਕਰੋਸਾਫਟ ਦੁਆਰਾ ਬਣਾਇਆ ਗਿਆ ਖਾਸ ਇੰਪਰੂਵਡ ਟਰੈਕਪੈਡ ਦਿੱਤਾ ਜਾਵੇਗਾ।
lenovo 1212
ਜਾਣਕਾਰੀ ਮੁਤਾਬਕ ਇਸ ਸੀਰੀਜ ਦਾ ਬੈਟਰੀ ਬੈਕਅਪ 10 ਘੰਟਿਆਂ ਦਾ ਹੋਵੇਗਾ। ਇਸ ਸੀਰੀਜ 'ਚ ਦੋ ਡਿਸਪਲੇ ਪੋਰਟ, HDMI, V71, ਪੰਜ USB 3.0 ਪੋਰਟਸ, ਈਥਰਨੈੱਟ ਪੋਰਟ, ਆਡੀਓ ਅਤੇ ਥੰਡਰ ਬੋਲਟ 3 ਪੋਰਟ ਦੇਖਣ ਨੂੰ ਮਿਲੇਗਾ। ਇਸ ਲੈਪਟਾਪਸ ਨੂੰ 12 ਇੰਚ, 13ਇੰਚ, 14ਇੰਚ, ਅਤੇ 15 ਇੰਚ ਦੇ ਆਪਸ਼ਨ 'ਚ ਪੇਸ਼ ਕੀਤਾ ਜਾਵੇਗਾ ਅਤੇ ਇਨ੍ਹਾਂ ਦੀ ਕੀਮਤ ਵੀ ਮਾਡਲ ਦੇ ਉਪਰ ਹੀ ਨਿਰਭਰ ਕਰੇਗੀ।
ਬਿੱਲਾਂ ਦਾ ਭੁਗਤਾਨ ਕਰਨ 'ਚ ਮੋਬਿਕਵਿਕ ਐਪ ਕਰੇਗੀ ਮਦਦ
NEXT STORY