ਜਲੰਧਰ- ਲਿਨੋਵੋ ਇੰਡੀਆ ਨੇ ਬੁੱਧਵਾਰ ਨੂੰ ਆਪਣਾ ਲੇਟੈਸਟ ਬਜਟ ਸਮਾਰਟਫੋਨ ਲਿਨੋਵੋ ਕੇ8 ਨੋਟ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਲਿਨੋਵੋ ਬ੍ਰਾਂਡ ਦਾ ਪਹਿਲਾ ਸਮਾਰਟਫੋਨ ਹੈ ਜੋ ਡਿਊਲ ਰਿਅਰ ਕੈਮਰੇ ਨਾਲ ਆਉਂਦਾ ਹੈ। ਦਰਅਸਲ, ਫੋਨ ਦੇ ਨਾਂ ਅਤੇ ਟੀਜ਼ਰ 'ਚ ਇਸਤੇਮਾਲ ਕੀਤੇ ਗਏ '8' ਦਾ ਇਸ਼ਾਰਾ ਡਿਊਲ ਰਿਅਰ ਕੈਮਰੇ ਵੱਲ ਸੀ।
ਲਿਨੋਵੋ ਕੇ8 ਨੋਟ ਦੀ ਇਕ ਹੋਰ ਵੱਡੀ ਖਾਸੀਅਤ ਫਰੰਟ ਪੈਨਲ 'ਤੇ ਐੱਲ.ਈ.ਡੀ. ਫਲੈਸ਼ ਦਾ ਮੌਜੂਦ ਹੋਣਾ ਹੈ। ਇਸ ਤੋਂ ਇਲਾਵਾ ਇਹ ਸਟਾਕ ਐਂਡਰਾਇਡ 'ਤੇ ਚੱਲਣ ਵਾਲਾ ਪਹਿਲਾ ਲਿਨੋਟੋ ਫੋਨ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਲਿਨੋਵੋ ਨੇ ਵਾਈਬ ਪਿਓਰ ਯੂ.ਆਈ. ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਜ਼ਿਆਦਾ ਬਿਹਤਰ ਪਰਫਾਰਮੇਂਸ ਅਤੇ ਨਿਯਮਿਤ ਅਪਡੇਟ ਦੀ ਉਮੀਦ ਤੋਂ ਕੰਪਨੀ ਨੇ ਸਟਾਕ ਐਂਡਰਾਇਡ 'ਤੇ ਜਾਣ ਦਾ ਫੈਸਲਾ ਕੀਤਾ ਹੈ। ਸਮਾਰਟਫੋਨ ਦੀ ਬਾਡੀ ਮੈਟਲ ਅਤੇ ਪਾਲੀਕਾਰਬੋਨੇਟ ਨਾਲ ਬਣੀ ਹੈ। ਦਾਅਵਾ ਕੀਤਾ ਗਿਆ ਹੈ ਕਿ ਲਿਨੋਵੋ ਕੇ8 ਨੋਟ ਪਾਣੀ ਦੀਆਂ ਛਿੱਟਾਂ ਤੋਂ ਸੁਰੱਖਿਅਤ ਰਹੇਗਾ।
ਕੀਮਤ ਅਤੇ ਉਪਲੱਬਧਤਾ
ਲਿਨੋਵੋ ਕੇ8 ਨੋਟ ਦੀ ਕੀਮਤ ਭਾਰਤ 'ਚ 12,999 ਰੁਪਏ ਤੋਂ ਸ਼ੁਰੂ ਹੋਵੇਗੀ ਅਤੇ ਇਹ ਭਾਰਤ 'ਚ 18 ਅਗਸਤ ਤੋਂ ਅਮੇਜ਼ਨ ਇੰਡੀਆ 'ਤੇ ਉਪਲੱਬਧ ਹੋਵੇਗਾ। ਭਾਰਤ 'ਚ ਇਸ ਸਮਾਰਟਫੋਨ ਦੇ ਦੋ ਵੇਰੀਐਂਟ ਲਾਂਚ ਕੀਤੇ ਗਏ ਹਨ। ਇਕ ਵੇਰੀਐਂਟ 3ਜੀ.ਬੀ. ਰੈਮ/32ਜੀ.ਬੀ. ਸਟੋਰੇਜ ਵਾਲਾ ਹੈ ਅਤੇ ਦੂਜਾ 4ਜੀ.ਬੀ. ਰੈਮ/64ਜੀ.ਬੀ. ਸਟੋਰੇਜ ਵਾਲਾ। ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਸ਼ੁਰੂਆਤੀ ਵੇਰੀਐਂਟ ਦੀ ਕੀਮਤ 12,999 ਰੁਪਏ ਹੈ। ਮਹਿੰਗਾ ਵੇਰੀਐਂਟ 13,999 ਰੁਪਏ 'ਚ ਮਿਲੇਗਾ। ਇਸ ਹੈਂਡਸੈੱਟ ਨੂੰ ਫਾਈਨ ਗੋਲਡ ਅਤੇ ਵੈਨਮ ਬਲੈਕ ਕਲਰ 'ਚ ਉਪਲੱਬਧ ਕਰਵਾਇਆ ਜਾਵੇਗਾ।
Lenovo K8 Note ਦੇ ਫੀਚਰਸ
ਡਿਊਲ ਸਿਮ ਲਿਨੋਵੋ ਕੇ8 ਨੋਟ ਐਂਡਰਾਇਡ 7.1.1 ਨੂਗਾ 'ਤੇ ਚੱਲੇਗਾ। ਇਸ ਵਿਚ 5.5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਡਿਸਪਲੇਅ ਹੈ ਜਿਸ 'ਤੇ ਕਾਰਨਿੰਗ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਮੌਜੂਦ ਹੈ। ਸਮਾਰਟਫੋਨ 'ਚ 1.4 ਗੀਗਾਹਰਟਜ਼ ਡੈਕਾ-ਕੋਰ ਮੀਡੀਆਟੈੱਕ ਐੱਮ.ਟੀ.6797 ਚਿੱਪਸੈੱਟ ਦੀ ਵਰਤੋਂ ਕੀਤੀ ਗਈ ਹੈ। ਪ੍ਰੋਸੈਸਰ ਦੇ ਨਾਲ ਤੁਹਾਡੋ ਕੋਲ ਚੁਣਨ ਲਈ 3ਜੀ.ਬੀ. ਅਤੇ 4ਜੀ.ਬੀ. ਰੈਮ ਦਾ ਵਿਕਲਪ ਹੋਵੇਗਾ।
ਹੁਣ ਗੱਲ ਕਰਦੇ ਹਾਂ ਲਿਨੋਵੋ ਕੇ8 ਨੋਟ ਦੇ ਸਭ ਤੋਂ ਖਾਸ ਫੀਚਰ, ਰਿਅਰ ਕੈਮਰਾ ਸੈੱਟਅਪ ਦੀ। ਰਿਅਰ 'ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਹੈ। ਇਸ ਦੇ ਨਾਲ 5 ਮੈਗਾਪਿਕਸਲ ਦਾ ਡੈੱਪਥ ਸੈਂਸਰ ਹੈ। ਇਸ ਸੈਂਸਰ ਦੀ ਮਦਦ ਨਾਲ ਬੋਕੇਹ ਇਫੈੱਕਟ ਆਉਂਦਾ ਹੈ। ਰਿਅਰ ਕੈਮਰੇ ਦੇ ਨਾਲ ਡਿਊਲ-ਐੱਲ.ਈ.ਡੀ. ਸੀ.ਸੀ.ਟੀ. ਫਲੈਸ਼ ਮਡਿਊਲ ਦਿੱਤਾ ਗਿਆ ਙੈ। ਲਿਨੋਵੋ ਕੇ8 ਨੋਟ ਦੇ ਫਰੰਟ ਪੈਨਲ 'ਤੇ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਕੈਮਰਾ ਹੈ।
ਲਿਨੋਵੋ ਕੇ8 ਨੋਟ ਦੇ ਦੋਵੇਂ ਵੇਰੀਐਂਟ 128ਜੀ.ਬੀ. ਤੱਕ ਦੇ ਮੈਮਰੀ ਕਾਰਡ ਨੂੰ ਸਪੋਰਟ ਕਰਨਗੇ। ਕੁਨੈਕਟੀਵਿਟੀ ਫੀਚਰ 'ਚ 4ਜੀ ਵੀ.ਓ.ਐੱਲ.ਟੀ.ਈ., ਡਿਊਲ-ਬੈਂਡ ਵਾਈਫਾਈ 802.11 ਏਸੀ, ਬਲੂਟੁੱਥ ਵੀ4.1, ਜੀ.ਪੀ.ਐੱਸ./ਏ-ਜੀ.ਪੀ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਅਤੇ 3.5 ਐੱਮ.ਐੱਮ. ਆਡੀਓ ਜੈੱਕ ਸ਼ਾਮਲ ਹਨ। ਸਮਾਰਟਫੋਨ 'ਚ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਰਿਟੇਲ ਬਾਕਸ 'ਚ ਤੁਹਾਨੂੰ 15 ਵਾਟ ਦਾ ਰੈਪਿਟ ਚਾਰਜਰ ਵੀ ਮਿਲੇਗਾ। ਬੈਟਰੀ 24.7 ਘੰਟੇ ਤੱਕ ਦਾ ਟਾਕਟਾਈਮ ਅਤੇ 378 ਘੰਟਿਆਂ ਤੱਕ ਦਾ ਸਟੈਂਡਬਾਈ ਟਾਈਮ ਦੇਵੇਗੀ।
ਲਿਨੋਵੋ ਕੇ8 ਨੋਟ ਦਾ ਡਾਈਮੈਂਸ਼ਨ 154.5x75.9x8.5 ਮਿਲੀਮੀਟਰ ਹੈ ਅਤੇ ਭਾਰ 180 ਗ੍ਰਾਮ ਹੈ। ਸੈਂਸਰ 'ਚ ਐਕਸਲੈਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਜਾਇਰੋਸਕੋਪ ਅਤੇ ਪ੍ਰਾਕਸੀਮਿਟੀ ਸੈਂਸਰ ਸ਼ਾਮਲ ਹਨ। ਬੈਕ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਵੀ ਮਿਲੇਗਾ ਜਿਸ ਨੂੰ ਰਿਅਰ ਕੈਮਰੇ ਦੇ ਹੇਠਾਂ ਦਿੱਤਾ ਗਿਆ ਹੈ। ਕੰਪਨੀ ਨੇ ਬਿਹਤਰ ਆਡੀਓ ਪਰਫਾਰਮੇਂਸ ਲਈ ਡਾਲਬੀ ਐਟਮਸ ਤਕਨੀਕ ਦੇਣ ਦੀ ਗੱਲ ਕਹੀ ਹੈ।
4GB ਰੈਮ ਅਤੇ ਡਿਊਲ ਰਿਅਰ ਕੈਮਰੇ ਨਾਲ ਲਾਂਚ ਹੋਇਆ ਇਸ ਸਮਾਰਟਫੋਨ ਦਾ ਲਿਮਟਿਡ R11FC Barcelona Edition
NEXT STORY