ਜਲੰਧਰ : ਲਿਨੋਵੋ ਵੱਲੋਂ ਸਾਨ-ਫ੍ਰਾਂਸਿਸਕੋ 'ਚ ਕੀਤੀ ਗਈ ਟੈੱਕ ਕਾਨਫ੍ਰੈਂਸ 'ਵੈੱਕ ਵਰਲਡ' 'ਚ ਕੰਪਨੀ ਵੱਲੋਂ ਵਾਈਬ੍ਰਮ ਨਾਂ ਦੀ ਸੋਲ ਮੇਕਰ ਕੰਪਨੀ ਨਾਲ ਪਾਰਟਨਰਸ਼ਿਪ ਕਰ ਕੇ ਸਮਾਰਟ ਰਨਿੰਗ ਸ਼ੂਜ਼ ਪੇਸ਼ ਕੀਤੇ ਗਏ ਹਨ। ਇਨ੍ਹਾਂ ਸ਼ੂਜ਼ 'ਚ ਇੰਟੈਲ ਕਿਊਰ ਵੇਅਰੇਬਲ ਚਿੱਪ ਲੱਗੀ ਹੈ ਜੋ ਪਹਿਣਨ ਵਾਲੇ ਦੇ ਸਟੈਂਡਰਟ ਫਿੱਟਨੈੱਸ ਟ੍ਰੈਕ ਨੂੰ ਰਿਕਾਰਡ ਕਰਦੀ ਹੈ (ਹਾਰਟ ਰੇਟ ਮਾਨੀਟਰਿੰਗ ਨਹੀਂ)। ਲਿਨੋਵੋ, ਵਾਈਬ੍ਰਮ ਨਾਲ ਮਿਲ ਕੇ ਪਿੱਛਲੇ ਇਕ ਸਾਲ ਤੋਂ ਇਸ ਕਾਂਸੈਪਟ 'ਤੇ ਕੰਮ ਕਰ ਰਹੀ ਹੈ ਤੇ ਹੁਣ ਇਹ ਪ੍ਰੋਟੋਟਾਈਪ ਬਣ ਕੇ ਤਿਆਰ ਹੈ, ਹਾਲਾਂਕਿ ਲੋਕਾਂ ਨੂੰ ਇਸ ਨੂੰ ਖਰੀਦਣ ਲਈ ਅਜੇ ਥੋੜਾ ਹੋਰ ਇੰਤਜ਼ਾਰ ਕਰਨਾ ਹੋਵੇਗਾ।
ਟੈਕਨਾਲੋਜੀ ਦੇ ਮਾਮਲੇ 'ਚ ਇਹ ਸ਼ੂਜ਼ ਖਰੇ ਤਾਂ ਉਤਰਦੇ ਹਨ ਪਰ ਇਸ ਦੇ ਨਾਲ ਇਨ੍ਹਾਂ ਦਾ ਡਿਜ਼ਾਈਨ ਵੀ ਸਟਾਈਲਿਸ਼ ਸਨੀਕਰਜ਼ ਦੀ ਤਰ੍ਹਾਂ ਹੈ। ਇਹ ਸ਼ੂਜ਼ ਤੁਹਾਦੇ ਕਦਮ ਗਿਣਦੇ ਹਨ ਤੇ ਕੈਲਰੀ ਬਰਨ ਹੋਣ ਦਾ ਵੀ ਟ੍ਰੈਕ ਰੱਖਦੇ ਹਨ। ਇਨ੍ਹਾਂ ਸ਼ੂਜ਼ ਦੇ ਨੀਚੇ ਐੱਲ. ਈ. ਡੀ. ਲਾਈਟਸ ਲੱਗੀਆਂ ਹਨ। ਇਸ ਦਾ ਇਨ-ਸੋਲ 3ਡੀ ਪ੍ਰਿੰਟਿਡ ਹੈ ਜੋ ਕਿ ਕਸਟਮਾਈਜ਼ ਹੋ ਸਕਦਾ ਹੈ। ਜੋ ਗੱਲ ਇਸ ਨੂੰ ਸਭ ਤੋਂ ਅਲੱਗ ਬਣਾਉਂਦੀ ਹੈ, ਉਹ ਹੈ ਇਨ੍ਹਾਂ ਸ਼ੂਜ਼ ਨਾਲ ਖੇਡੀ ਜਾਣ ਵਾਲੀ ਗੇਮ। ਇਨ੍ਹਾਂ ਸ਼ੂਜ਼ ਨਾਲ ਤੁਹਾਨੂੰ ਐਪਣੇ ਸਮਾਰਟਫੋਨ 'ਚ ਐਂਡਲੈੱਸ ਰਨਰ ਸਟਾਈਲ ਮੋਬਾਈਲ ਗੇਮ ਮਿਲੇਗੀ। ਇਨ੍ਹਾਂ ਦੀ ਕੀਮਤ ਬਾਰੇ ਅਜੇ ਤੱਕ ਲਿਨੋਵੋ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
ਇਹ ਕੰਪਨੀ ਦੇ ਰਹੀ ਹੈ 90 ਦਿਨਾਂ ਲਈ Free 4G Internet
NEXT STORY