ਗੈਜੇਟ ਡੈਸਕ- ਹੈਂਡਸੈੱਟ ਨਿਰਮਾਤਾ ਕੰਪਨੀ Lenovo ਦੀ Phab ਸੀਰੀਜ ਮੁਤਾਬਕ ਇਕ ਨਵੇਂ ਡਿਵਾਈਸ Lenovo Phab 3 ਨੂੰ ਲਾਂਚ ਕੀਤਾ ਜਾ ਸਕਦਾ ਹੈ। ਨਵੇਂ ਡਿਵਾਈਸ ਨੂੰ ਯੂ. ਐੱਸ ਐੱਫ. ਸੀ. ਸੀ ਵਲੋਂ ਸਰਟੀਫਿਕੇਸ਼ਨ ਵੀ ਹਾਸਲ ਹੋ ਗਿਆ ਹੈ। 633 ਡਾਟਾਬੇਸ 'ਚ ਡਿਵਾਈਸ ਦੇ ਮਾਡਲ ਨੰਬਰ PB-6505MC ਅਤੇ PB-6505M ਹੈ । ਗੂਗਲ ਪਲੇਅ ਡਿਵੈੱਲਪਰ ਕੰਸੋਲ ਡਿਵਾਈਸ ਕੈਟਾਲਾਗ ਨਾਲ ਇਸ ਗੱਲ ਦਾ ਪਤਾ ਚੱਲਿਆ ਹੈ ਕਿ ਨਵੇਂ ਮਾਡਲ ਨੂੰ Lenovo Pab V7 ਨਾਂ ਨਾਲ ਉਤਾਰਿਆ ਜਾ ਸਕਦਾ ਹੈ। ਇਸ ਦੇ ਕੁਝ ਸਪੈਸੀਫਿਕੇਸ਼ਨ ਦੇ ਬਾਰੇ 'ਚ ਵੀ ਜਾਣਕਾਰੀ ਮਿਲੀ ਹੈ।
ਯੂ. ਐੱਸ ਐੱਫ. ਸੀ. ਸੀ ਲਿਸਟਿੰਗ ਤੋਂ ਇਸ ਗੱਲ ਦੀ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਡਿਵਾਇਸ 'ਚ 5,180 ਐੱਮ. ਏ. ਐੱਚ ਦੀ ਬੈਟਰੀ ਦੇ ਨਾਲ ਡਿਊਲ-ਬੈਂਡ ਵਾਈ-ਫਾਈ ਤੇ 4ਜੀ ਐੱਲ. ਟੀ. ਈ ਸਪੋਰਟ ਹੋਵੇਗਾ। ਇਸ ਤੋਂ ਇਲਾਵਾ ਐੱਫ. ਐੱਮ ਰੇਡੀਓ ਤੇ ਸਟੋਰੇਜ ਨੂੰ ਵਧਾਉਣ ਲਈ ਮਾਈਕ੍ਰੋ ਐੱਸ. ਡੀ. ਕਾਰਡ ਸਲਾਟ ਨੂੰ ਵੀ ਜਗ੍ਹਾ ਮਿਲੇਗੀ। ਫਲੈਸ਼ ਦੇ ਨਾਲ ਫੋਨ ਦੇ ਪਿਛਲੇ ਹਿੱਸੇ 'ਤੇ ਸਿੰਗਲ ਰਿਅਰ ਕੈਮਰਾ ਤੇ ਸਕਿਓਰਿਟੀ ਲਈ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ।
XDA Developers ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਗੂਗਲ ਪਲੇਅ ਡਿਵੈੱਲਪਰ ਕੰਸੋਲ ਡਿਵਾਈਸ ਕੈਟਾਲਾਗ 'ਚ ਡਿਵਾਈਸ ਦਾ ਮਾਡਲ ਨੰਬਰ P2-6505M ਵੇਖਿਆ ਗਿਆ ਹੈ। ਰਿਪੋਰਟ 'ਚ ਸਮਾਰਟਫੋਨ ਦਾ ਨਾ Lenovo Pab V7 ਦੱਸਿਆ ਗਿਆ ਹੈ। ਗੂਗਲ ਪਲੇਅ ਦੁਆਰਾ ਡਿਵਾਈਸ ਨੂੰ ਲਿਸਟ ਕੀਤਾ ਗਿਆ ਹੈ। ਸਮਾਰਟਫੋਨ 'ਚ ਫੁੱਲ-ਐੱਚ. ਡੀ+ (1080x2160 ਪਿਕਸਲ) ਡਿਸਪਲੇਅ ਤੇ ਸਨੈਪਡਰੈਗਨ 450 ਪ੍ਰੋਸੈਸਰ ਦੇ ਨਾਲ 3 ਜੀ. ਬੀ ਰੈਮ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਹੈਂਡਸੈੱਟ ਐਂਡ੍ਰਾਇਡ 9 ਪਾਈ (Android 9 Pie) ਦੇ ਨਾਲ ਆ ਸਕਦਾ ਹੈ।
ਨਵੇਂ ਰੰਗ ’ਚ ਆ ਰਹੀ ਹੈ Bajaj Pulsar NS200
NEXT STORY