ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲਿਨੋਵੋ ਨੇ ਜ਼ੂਕ ਬ੍ਰਾਂਡ ਦੇ ਤਹਿਤ ਹੁਣ ਤਕ ਤਿੰਨ ਸਮਾਰਟਫੋਨ ਪੇਸ਼ ਕੀਤੇ ਹਨ ਅਤੇ ਕੰਪਨੀ ਹੁਣ ਇਸ ਬ੍ਰਾਂਡ ਦੇ ਚੌਥੇ ਸਮਾਰਟਫੋਨ 'ਤੇ ਕੰਮ ਕਰ ਰਹੀ ਹੈ। ਲਿਨੋਵੋ ਦੇ ਕਥਿਤ ਸਮਾਰਟਫੋਨ ਜ਼ੂਕ ਐੱਜ ਦੀ ਫੋਟੋ ਲੀਕ ਹੋਈ ਹੈ। ਚੀਨ ਦੀ ਟੈਲੀਕਮਿਊਨੀਕੇਸ਼ਨ ਸਰਟੀਫਿਕੇਸ਼ਨ ਅਥਾਰਟੀ ਟੀਨਾ 'ਤੇ ਲਿਸਟ ਹੋਈਆਂ ਤਸਵੀਰਾਂ ਮੁਤਾਬਕ ਇਸ ਫੋਨ 'ਚ ਡਿਸਪਲੇ ਦੇ ਚਾਰੇ ਪਾਸੇ ਪਤਲੇ ਬਲੇਜ਼ ਹਨ। ਇਕ ਤਸਵੀਰ 'ਚ ਕਥਿਤ ਜ਼ੂਕ ਐੱਜ ਸਮਾਰਟਫੋਨ ਜ਼ੂਕ ਦਾ ਸਟਾਰਟਅੱਪ ਸਕ੍ਰੀਨ ਅਤੇ ਸਵਿੱਚ ਆਨ ਸਕ੍ਰੀਨ ਦੇਖੀ ਜਾ ਸਕਦੀ ਹੈ।
ਟੀਨਾ ਲਿਸਟਿੰਗ ਮੁਤਾਬਕ ਜ਼ੂਕ Z2151 ਮਤਲਬ ਜ਼ੂਕ ਐੱਜ 'ਚ 5.5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਡਿਸਪਲੇ ਅਤੇ ਕਵਾਲਕਾਮ ਦਾ ਲੇਟੈਸਟ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 821 ਪ੍ਰੋਸੈਸਰ ਹੋਵੇਗਾ। ਇਸ ਵਿਚ 4ਜੀ.ਬੀ. ਰੈਮ ਹੋ ਸਕਦੀ ਹੈ। ਜ਼ੂਕ ਐੱਜ ਦੀਆਂ ਲੀਕ ਤਸਵੀਰਾਂ ਪੋਸਟ ਕਰਨ ਵਾਲੇ ਇਕ ਚੀਨੀ ਪਬਲਿਕੇਸ਼ਨ ਦਾ ਦਾਅਵਾ ਹੈ ਕਿ ਇਸ ਹੈਂਡਸੈੱਟ ਦਾ 6ਜੀ.ਬੀ. ਰੈਮ ਵੇਰੀਅੰਟ ਵੀ ਪੇਸ਼ ਕੀਤਾ ਜਾਵੇਗਾ। ਇਹ ਫੋਨ 32ਜੀ.ਬੀ. ਅਤੇ 64ਜੀ.ਬੀ. ਸਟੋਰੇਜ ਵੇਰੀਅੰਟ 'ਚ ਮਿਲੇਗਾ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ।
ਲਿਸਟਿੰਗ 'ਚ ਦਾਅਵਾ ਕੀਤਾ ਗਿਆ ਹੈ ਕਿ ਜ਼ੂਕ ਐੱਜ ਐਂਡ੍ਰਾਇਰ 6.0 ਮਾਰਸ਼ਮੈਲੋ 'ਤੇ ਚੱਲੇਗਾ ਜਿਸ 'ਤੇ ਉੱਪਰ 2.0 ਸਕਿਨ ਦਿੱਤੀ ਗਈ ਹੈ। ਇਸ ਫੋਨ 'ਚ 3000 ਐੱਮ.ਏ.ਐੱਚ. ਦੀ ਬੈਟਰੀ ਹੋਵੇਗੀ।
12 ਦਿਸੰਬਰ ਨੂੰ ਲਾਂਚ ਹੋਵੇਗਾ Xiaomi ਦਾ ਇਹ ਨਵਾਂ ਸਮਾਰਟਫੋਨ
NEXT STORY