ਜਲੰਧਰ - ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਇਕ ਨਵੇਂ ਸਮਾਰਟਫੋਨ Meri aka Mi 5c 'ਤੇ ਕੰਮ ਕਰ ਰਹੀ ਹੈ। ਇਹ ਸਮਾਰਟਫੋਨ 12 ਦਿਸੰਬਰ ਨੂੰ ਲਾਂਚ ਕੀਤਾ ਜਾਵੇਗਾ। ਹਾਲ ਹੀ 'ਚ ਮਸ਼ਹੂਰ ਟਿਪਸਟਰ ਕੇਜੁਮਾ ਨੇ ਵੀਬੋ 'ਤੇ ਇਸ ਸਮਾਰਟਫੋਨ ਦੀਆਂ ਤਸਵੀਰਾਂ, ਸਪੈਸੀਫਿਕੇਸ਼ਨ ਅਤੇ ਕੀਮਤ ਦੀ ਜਾਣਕਾਰੀ ਲੀਕ ਕੀਤੀ ਹੈ । ਸ਼ਿਓਮੀ Meri aka Mi 5c ਸਮਾਰਟਫੋਨ ਨੂੰ 1,499 ਚੀਨੀ ਯੁਆਨ (ਕਰੀਬ 14,800 ਰੁਪਏ) ਕੀਮਤ 'ਚ ਲਾਂਚ ਕੀਤੇ ਜਾਣ ਦੀਆਂ ਖਬਰਾਂ ਹਨ।
ਇਸ ਫੋਨ 'ਚ ਸ਼ਿਓਮੀ ਦਾ ਆਪਣਾ ਪਾਇਨ ਕੋਣ ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਟਿਪਸਟਰ ਦੇ ਮੁਤਾਬਕ , ਸ਼ਿਓਮੀ ਮੈਰੀ ਸਮਾਰਟਫੋਨ ਨੂੰ ਰੋਜ਼ ਗੋਲਡ, ਗੋਲਡ ਅਤੇ ਬਲੈਕ ਕਲਰ ਵੇਰਿਅੰਟ 'ਚ ਲਾਂਚ ਕੀਤਾ ਜਾ ਸਕਦਾ ਹੈ। ਗੀਕਬੇਂਚ 'ਤੇ ਲੀਕ ਸਕੋਰ ਤੋਂ ਇਸ ਫੋਨ ਦੇ ਸਪੈਸੀਫਿਕੇਸ਼ਨ ਦਾ ਖੁਲਾਸਾ ਹੁੰਦਾ ਹੈ। ਇਸ ਡਿਵਾਇਸ 'ਚ 1.4 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ, 3 ਜੀ. ਬੀ ਰੈਮ ਅਤੇ ਗ੍ਰਾਫਿਕਸ ਲਈ ਮਾਲੀ-ਟੀ860 ਦਿੱਤਾ ਜਾ ਸਕਦਾ ਹੈ ਅਤੇ ਇਹ ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ਆਧਾਰਿਤ ਮੀ. ਯੂ. ਆਈ 8 'ਤੇ ਚੱਲੇਗਾ।
ਮਲੇਰੀਆ ਨਾਲ ਨਜਿੱਠਣ ਲਈ ਵਿਗਿਆਨੀਆਂ ਨੇ ਕੀਤੀ ਨਵੀਂ ਦਵਾਈ ਦੀ ਖੋਜ
NEXT STORY