ਜਲੰਧਰ- ਐੱਲ. ਜੀ. ਨੇ ਲਾਸ ਵੇਗਾਸ 'ਚ ਹੋਣ ਵਾਲੇ ਸੀ. ਈ. ਐੱਸ. 2017 ਸ਼ੋਅ ਤੋਂ ਪਹਿਲਾਂ 3 ਨਵੀ ਸੀਰੀਜ਼ ਦੇ ਸਮਾਰਟਫੋਨਜ਼ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਦੱਖਣੀ ਕੋਰੀਆਈ ਕੰਪਨੀ ਦਾ ਕਹਿਣਾ ਹੈ ਕਿ ਐੱਲ. ਜੀ. ਕੇ3, ਕੇ4, ਕੇ8, ਸਮਾਰਟਫੋਨਜ਼ ਨੂੰ ਕੰਪਨੀ 2017 ਦੇ ਮਿਡ-ਰੇਂਜ ਸੇਗਮੈਂਟ 'ਚ ਪੋਰਟਫੋਲੀਓ ਨੂੰ ਲਾਂਚ ਕਰੇਗੀ। ਇਨ੍ਹਾਂ ਸਾਰੇ ਨਵੇਂ ਐੱਲ. ਜੀ. ਸਮਾਰਟਫੋਨ ਨੂੰ ਸੀ. ਈ. ਐੱਸ. 2017 ਇਵੈਂਟ 'ਚ ਪੇਸ਼ ਕੀਤਾ ਜਾਵੇਗਾ। ਐੱਲ. ਜੀ. ਕਹਿਣਾ ਹੈ ਕਿ ਨਵੇਂ ਮਿਡ-ਰੇਂਜ ਸਮਾਰਟਫੋਨ 'ਚ 120 ਡਿਗਰੀ ਵਾਈਡ ਐਂਗਲ ਫ੍ਰੰਟ ਕੈਮਰਾ ਲੈਸ 'ਚ ਰਿਅਰ ਫਿੰਗਰਪ੍ਰਿੰਟ ਸਕੈਨਰ ਹੈ। ਕੰਪਨੀ ਦੇ ਮੁਤਾਬਕ ਸੀਰੀਜ਼ ਸਮਾਰਟਫੋਨ ਨੂੰ ਗਾਹਕਾਂ ਦੀ ਵੱਖ-ਵੱਖ ਜ਼ਰੂਰਤ ਦੇ ਮੁਤਾਬਕ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਆਉਣ ਵਾਲੇ ਹਫਤੇ 'ਚ ਇਨ੍ਹਾਂ ਫੋਨਜ਼ ਦੀ ਉਪਲੱਬਧਤਾਂ ਦੇ ਬਾਰੇ 'ਚ ਸਥਾਨਕ ਬਾਜ਼ਾਰਾਂ ਦੇ ਹਿਸਾਬ ਤੋਂ ਜਾਣਕਾਰੀ ਦਿੱਤੀ ਜਾਵੇਗੀ।
ਐੱਲ. ਜੀ. ਕੇ3-
ਗੱਲ ਕਰੀਏ ਸਪੈਸੀਫਿਕੇਸ਼ਨ ਦੀ ਤਾਂ ਐੱਲ. ਜੀ. ਕੇ3 2017 'ਚ 4.5 ਇੰਚ ਐੱਫ. ਡਬਲਯੂ. ਵੀ. ਜੀ. ਏ. (480x854 ਪਿਕਸਲ) ਆਈ. ਪੀ. ਐੱਸ. ਡਿਸਪਲੇ ਹੈ। ਫੋਨ 'ਚ 1.1 ਗੀਗਾਹਟਰਜ਼ ਕਵਾਡ-ਕੋਰ ਕਵਾਲਕਮ ਸਨੈਪਡ੍ਰੈਗਨ 210 ਐਮ. ਐੱਸ. ਐੱਮ.8909 ਪ੍ਰੋਸੈਸਰ ਅਤੇ 1ਜੀਬੀ ਰੈਮ ਹੈ। ਇਨਬਿਲਟ ਸਟੋਰੇਜ 8ਜੀਬੀ ਹੈ। ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਸਟੋਰੇਜ ਨੂੰ 32ਜੀਬੀ ਤੱਕ ਵਧਾ ਸਕਦੇ ਹਨ। ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਣ ਵਾਲੇ ਐੱਲ. ਜੀ. ਕੇ3 2017 'ਚ ਐੱਲ. ਈ. ਡੀ. ਫਲੈਸ਼ ਨਾਲ 5 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫਰੰਟ ਕੈਮਰਾ ਮੈਗਾਪਿਕਸਲ ਹੈ। ਫੋਨ ਦਾ ਡਾਈਮੈਂਸ਼ਨ 133.9x69.7x9.4 ਮਿਲੀਮੀਟਰ ਅਤੇ ਵਜਨ 132 ਗ੍ਰਾਮ ਹੈ। ਕਨੈਕਟੀਵਿਟੀ ਲਈ ਫੋਨ 'ਚ 4ਜੀ ਐੱਲ. ਟੀ. ਈ. ਤੋਂ ਇਲਾਵਾ 3ਜੀ, ਜੀ. ਪੀ. ਆਰ. ਐੱਸ./ਐੱਜ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.1, ਜੀ. ਪੀ. ਐੱਸ. ਅਤ ਮਾਈਕ੍ਰੋ ਯੂ. ਐੱਸ. ਬੀ. ਵਰਗੇ ਫੀਚਰ ਦਿੱਤੇ ਗਏ ਹਨ। ਇਸ ਫੋਨ 'ਚ 2100 ਐੱਮ. ਏ. ਐੱਚ. ਦੀ ਰਿਮੂਵੇਬਲ ਬੈਟਰੀ ਹੈ। ਇਹ ਫੋਨ ਮੈਟੇਲਿਕ ਟਾਈਟਨ ਅਤੇ ਪਿੰਕ ਦੋਲਜ ਕਲਰ 'ਚ ਉਪਲੱਬਧ ਹੋਵੇਗਾ।
ਐੱਲ. ਜੀ. ਕੇ4-
ਐੱਲ. ਜੀ. ਕੇ4 2017 'ਚ 5 ਇੰਚ ਐੱਫ. ਡਬਲਯੂ. ਵੀ. ਜੀ. ਏ. (480x854 ਪਿਕਸਲ) ਡਿਸਪਲੇ ਹੈ. ਜਿਸ ਦੀ ਪਿਕਸਲ ਡੈਨਸਿਟੀ 196 ਪੀ. ਪੀ. ਆਈ ਹੈ। ਇਸ ਫੋਨ 'ਚ ਐੱਲ. ਜੀ ਕੇ3 ਵਾਲਾ ਹੀ ਪ੍ਰੋਸੈਸਰ ਹੈ। ਐੱਲ. ਜੀ. ਕੇ4 2017 'ਚ 1 ਜੀਬੀ ਐੱਲ. ਪੀ. ਡੀ. ਡੀ.ਆਰ3 ਰੈਮ ਅਤੇ 8 ਜੀਬੀ ਇਨਬਿਲਟ ਸਟੋਰੇਜ ਹੈ। ਸਟੋਰੇਜ ਨੂੰ ਮਾਈਕ੍ਰੋ ਐੱਸ. ਜੀ. ਦੇ ਰਾਹੀ 32 ਤੱਕ ਵਧਾ ਸਕਦੇ ਹੈ। ਇਸ ਫੋਨ 'ਚ 5 ਮੈਗਾਪਿਕਸਲ ਫਰੰਟ ਅਤੇ ਰਿਅਰ ਕੈਮਰਾ ਹੈ। ਇਸ ਹੈੱਡਸੈੱਟ 'ਚ 2500 ਐੱਮ. ਏ. ਐੱਚ. ਦੀ ਰਿਮੂਵੇਬਲ ਬੈਟਰੀ ਹੈ ਅਤੇ ਇਹ ਐਂਡਰਾਇਡ 6.0.1 ਮਾਰਸ਼ਮੈਲੋ 'ਤੇ ਚੱਲਦਾ ਹੈ। ਕੇ4 ਡਾਈਮੈਂਸ਼ਨ144.7x72.6x7.9 ਮਿਲੀਮੀਟਰ ਅਤੇ ਨਜਨ 135 ਗ੍ਰਾਮ ਹੈ। ਕਨੈਕਟੀਵਿਟੀ ਲਈ ਫੋਨ 'ਚ 4ਜੀ ਐਲ. ਟੀ. ਈ. ਜੀ. ਪੀ. ਆਰ. ਐੱਸ/ ਐੱਜ, 802.11 ਬੀ/ਜੀ/ ਐੱਨ, ਬਲੂਟੁਥ 4.1 ਅਤੇ ਮਾਈਕ੍ਰੋ ਯੂ. ਐੱਸ. ਬੀ. ਵਰਗੇ ਵਿਕਪਲ ਹੈ। ਐੱਲ. ਜੀ. ਕੇ4 ਟਾਈਟਨ ਅਤੇ ਬਲੈਕ ਕਲਰ ਵੇਰਿਅੰਟ 'ਚ ਮਿਲੇਗਾ।
ਐੱਲ. ਜੀ. ਕੇ8-
ਹੁਣ ਤੱਕ ਐੱਲ. ਜੀ. ਕੇ8 2017 ਦੇ ਫੀਚਰ ਦੀ ਇਸ ਫੋਨ 'ਚ 5 ਇੰਚ ਐੱਚ. ਡੀ. (720x1280 ਪਿਕਸਲ) ਡਿਸਪਲੇ ਹੈ, ਜਿਸ ਦੀ ਪਿਕਸਲ ਡੇਨਸਿਟੀ 294 ਪੀ. ਪੀ. ਆਈ ਹੈ। ਇਹ ਫੋਨ 'ਚ 1.4 ਗੀਗਾਹਟਰਜ਼ ਕਵਾਡ-ਕੋਰ ਕਵਾਲਕਮ ਸਨੈਪਜਡ੍ਰੈਗਨ 425 ਐੱਮ, ਐੱਸ. ਐੱਮ8917 ਪ੍ਰੋਸੈਸਰ ਅਤੇ 1.5 ਜੀਬੀ ਐੱਲ. ਪੀ.ਡੀ. ਡੀ. ਆਰ.3 ਰੈਮ ਹੈ। ਫੋਨ ਦੀ ਇਨਬਿਲਟ ਸਟੋਰੇਜ 16 ਜੀਬੀ ਹੈ ਅਤੇ ਇਹ 32 ਜੀਬੀ ਤੱਕ ਦੇ ਮਾਈਕ੍ਰੋ ਐਸ. ਡੀ. ਕਾਰਡ ਨੂੰ ਸਪੋਰਟ ਕਰਦਾ ਹੈ। ਇਸ ਹੈੱਡਸੈੱਟ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਹੈੱਡਸੈੱਟ 'ਚ 2500 ਐੱਮ. ਏ. ਐੱਚ. ਦੀ ਬੈਟਰੀ ਹੈ। ਐੱਲ. ਜੀ. ਕੇ8 ਐਂਡਰਾਇਡ 7.0 ਨੂਗਾ 'ਤੇ ਚੱਲਦਾ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ 4ਜੀ ਐੱਲ. ਟੀ. ਈ, 3ਜੀ, ਜੀ. ਪੀ. ਆਰ. ਐੱਸ./ਐੱਜ, ਵਾਈ-ਫਾਈ 802.11 ਬੀ/ਜੀ/ ਐੱਨ, ਬਲੂਟੁਥ 4.2 ਅਤੇ ਮਾਈਕ੍ਰੋ ਯੂ. ਐੱਸ. ਬੀ. ਅਤੇ ਐੱਨ. ਐੱਫ. ਸੀ. ਵਰਗੇ ਫੀਚਰ ਹਨ। ਇਸ ਦਾ ਡਾਈਮੇਂਸ਼ਨ 144.8x72.1x8.09 ਮਿਲੀਮੀਟਰ ਅਤੇ ਵਜਨ 142 ਗ੍ਰਾਮ ਹੈ। ਇਹ ਫੋਨ ਸਿਲਵਰ, ਟਾਈਟਨ, ਡਾਰਕ ਬਲੂ ਅਤੇ ਗੋਲਡ ਕਲਰ ਵੇਰਿਅੰਟ 'ਚ ਆਵੇਗਾ।
ਰੇਨੋ ਕਵਿੱਡ 18,996 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਪਹੁੰਚੀ ਪੈਰਿਸ
NEXT STORY