ਜਲੰਧਰ- ਐੱਲ.ਜੀ. ਨੇ ਇੰਡੀਆ ਮੋਬਾਇਲ ਕਾਂਗਰਸ 2017 'ਚ ਆਪਣਾ ਨਵਾਂ ਸਮਾਰਟਫੋਨ ਕੇ7ਆਈ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 7,990 ਰੁਪਏ ਹੈ। ਕੇ7ਆਈ ਸਮਾਰਟਫੋਨ ਦੁਨੀਆ ਦਾ ਪਹਿਲਾ ਫੋਨ ਹੈ ਜੋ ਤੁਹਾਨੂੰ ਮੱਛਰਾਂ ਤੋਂ ਬਚਾਏਗਾ। ਇਸ ਸਮਾਰਟਫੋਨ 'ਚ ਸਾਊਂਡ ਵੇਵ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਕੇ7ਆਈ ਮਸਕੀਟੋ ਅਵੇਅ ਸਮਾਰਟਫੋਨ ਇਕ ਸਾਫ ਵਾਤਾਵਰਣ ਦਾ ਭਰੋਸਾ ਦਿੰਦਾ ਹੈ। ਐੱਲ.ਜੀ. ਕੇ7ਆਈ ਸਮਾਰਟਫੋਨ ਬ੍ਰਾਊਨ ਕਲਰ ਵੇਰੀਐਂਟ 'ਚ ਉਪਲੱਬਧ ਹੋਵੇਗਾ।

LG K7i ਦੇ ਫੀਚਰਸ
ਐੱਲ.ਜੀ. ਕੇ7ਆਈ ਸਮਾਰਟਫੋਨ 'ਚ 5-ਇੰਚ ਦੀ On 3ell ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਸਮਾਰਟਫੋਨ 'ਚ ਕੁਆਡ-ਕੋਰ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ 'ਚ 2ਜੀ.ਬੀ. ਰੈਮ ਨਾਲ 16ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।
ਫੋਟੋਗ੍ਰਾਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ, ਜਿਸ ਵਿਚ ਜੈਸਚਰ ਇੰਟਰਵਲ ਸ਼ਾਟ ਦਾ ਫੀਚਰ ਹੈ। ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ 2,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ ਨੂੰ ਐਂਡਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ ਨਾਲ ਪੇਸ਼ ਕੀਤਾ ਗਿਆ ਹੈ।
ਇਹ ਫੋਨ ਡਿਊਲ ਸਿਮ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਸਮਾਰਟਫੋਨ 'ਚ 4ਜੀ, ਬਲੂਟੁਥ 4.1, ਵਾਈ-ਫਾਈ 802.11 ਬੀ/ਜੀ/ਐੱਨ, ਮਾਈਕ੍ਰੋ-ਯੂ.ਐੱਸ.ਬੀ. 2.0 ਵਰਗੇ ਫੀਚਰਸ ਦਿੱਤੇ ਗਏ ਹਨ। ਇਸ ਸਮਾਰਟਫੋਨ ਦਾ ਭਾਰ 138 ਗ੍ਰਾਮ ਹੈ। ਡਾਈਮੈਂਸ਼ਨ 144.7x72.6x8.1mm ਹੈ।
ਜੀਪ ਕੰਪਾਸ 'ਤੇ ਅਧਾਰਿਤ ਨਵੀਂ ਐੱਸ. ਯੂ. ਵੀ ਡਿਵੈੱਲਪ ਕਰੇਗੀ Fiat
NEXT STORY