ਜਲੰਧਰ- ਦੱਖਣੀ ਕੋਰੀਆ ਦੀ ਇਲੈਕਟ੍ਰਾਨਿਕਸ ਕੰਪਨੀ ਐੱਲ. ਜੀ. ਨੇ ਨਵਾਂ ਮਿਡ-ਰੇਂਜ ਸਮਾਰਟਫੋਨ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ ਦੱਖਣੀ ਕੋਰੀਆਈ ਮਾਰਕੀਟ 'ਚ ਲਾਂਚ ਕੀਤਾ ਗਿਆ ਹੈ। ਸਥਾਨਕ ਮਾਰਕੀਟ 'ਚ ਇਸ ਦੀ ਕੀਮਤ 253,000 ਕੋਰੀਆਈ ਵਾਨ (ਕਰੀਬ 14,800 ਰੁਪਏ) ਹੈ। ਸਮਾਰਟਫੋਨ ਨੂੰ ਸਿਲਵਰ ਅਤੇ ਡਾਰਕ ਬਲੂ ਕਲਰ 'ਚ ਉਪਲੱਬਧ ਕਰਾਇਆ ਗਿਆ ਹੈ।
ਐੱਲ. ਜੀ. ਐਕਸ 300 'ਚ 5 ਇੰਚ ਦਾ ਐੱਚ. ਡੀ. (720x1280 ਪਿਕਸਲ) ਇਨ-ਸੇਲ ਟੱਚ ਆਈ. ਪੀ. ਐੱਸ. ਕਵਰਡ ਡਿਸਪਲੇ ਹੈ। ਸਮਾਰਟਫੋਨ 'ਚ 1.4 ਗੀਗਾਹਟਰਜ਼ ਕਵਾਡ-ਕੋਰ ਸਨੈਪਡ੍ਰੈਗਨ 425 ਚਿੱਪਸੈੱਟ ਨਾਲ ਐਡ੍ਰੋਨੋ 308 ਜੀ. ਪੀ. ਯੂ. ਨੂੰ ਇੰਟੀਗ੍ਰੇਟ ਕੀਤਾ ਗਿਆ ਹੈ। ਨਾਲ ਹੀ ਮੌਜੂਦ ਹੈ 2 ਜੀਬੀ ਦੀ ਰੈਮ। ਇਨਬਿਲਟ ਸਟੋਰੇਜ 16 ਜੀਬੀ ਹੈ। ਤੁਸੀਂ ਚਾਹੋ ਤਾਂ ਮਾਈਕ੍ਰੋ ਐੱਸ. ਡੀ. ਕਾਰਡ ਵੀ ਇਸਤੇਮਾਲ ਕਰ ਸਕੋਗੇ।
ਫਿੰਗਰਪ੍ਰਿੰਟ ਸੈਂਸਰ ਹੈੱਡਸੈੱਟ ਦੇ ਪਿਛਲੇ ਹਿੱਸੇ 'ਤੇ ਕੈਮਰੇ ਦੇ ਨੀਚੇ ਮੌਜੂਦ ਹੈ। ਐਂਡਰਾਇਡ 7.0 ਨਾਗਟ 'ਤੇ ਚੱਲਣ ਵਾਲੇ ਡਿਵਾਈਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਐੱਲ. ਈ. ਡੀ. ਫਲੈਸ਼ ਹੈ। ਇਸ ਦੇ ਫਰੰਟ ਕੈਮਰੇ ਦਾ ਸੈਂਸਰ 5 ਮੈਗਾਪਿਕਸਲ ਦਾ ਹੈ। ਕੈਮਰਾ ਆਟੋ ਸ਼ਾਟ, ਗੇਸਚਰ ਸ਼ਾਟ ਅਤੇ ਹੋਰ ਸ਼ੂਟਿੰਗ ਮੋਡ ਨਾਲ ਆਵੇਗਾ। ਸਮਾਰਟਫੋਨ ਦਾ ਡਾਈਮੈਂਸ਼ਨ 144.8x72.1x8.09 ਮਿਲੀਮੀਟਰ ਅਤੇ ਵਜਨ 142 ਗ੍ਰਾਮ । ਡਿਵਾਈਸ 'ਚ ਬਿਹਤਰ ਗ੍ਰਿੱਪ ਲਈ ਰਿਬਡ ਬੈਕ ਕਵਰ ਦਿੱਤਾ ਗਿਆ ਹੈ। ਫੋਨ ਦੇ ਨੀਚੇ ਹਿੱਸੇ 'ਚ 3.5 ਐੱਮ. ਐੱਮ. ਆਡੀਓ ਜ਼ੈਕ ਮੌਜੂਦ ਹੈ। ਐੱਲ. ਡੀ. ਐਕਸ 300 'ਚ 2500 ਐੱਮ. ਏ. ਐੱਚ. ਦੀ ਬੈਟਰੀ ਹੋਵੇਗੀ। ਕਨੈਕਚੀਵਿਟੀ ਫੀਚਰ 'ਚ 4ਜੀ ਐੱਲ. ਟੀ. ਈ., ਵਾਈ-ਫਾਈ 802.11 ਬੀ/ਜੀ/4.2, ਜੀ. ਪੀ. ਐੱਸ ਅਤੇ ਐੱਨ. ਐੱਫ. ਸੀ. ਸ਼ਾਮਲ ਹੈ। ਹੁਣ ਸਾਫ ਨਹੀਂ ਹੈ ਕਿ ਇਸ ਸਮਾਰਟਫੋਨ ਨੂੰ ਭਾਰਤ 'ਚ ਕਦੋਂ ਤੱਕ ਲਾਂਚ ਕੀਤਾ ਜਾਵੇਗਾ।
ਦੁਨੀਆਂ ਨੂੰ ਅਲਵਿਦਾ ਕਹਿ ਗਿਆ ਚੰਦਰਮਾਂ 'ਤੇ ਜਾਣ ਵਾਲਾ ਆਖਰੀ ਪੁਲਾੜ ਯਾਤਰੀ
NEXT STORY